01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਡੀ.ਏ.ਵੀ. ਸਕੂਲ ਹਰੀਪੁਰਾ ਵਿਚ ਸਫ਼ਾਈ ਮਿੱਤਰ ਸਨਮਾਨ ਪ੍ਰੋਗਰਾਮ ਕਰਵਾਇਆ

ਅਬੋਹਰ, 30 ਸਤੰਬਰ (ਸੁਖਜੀਤ ਸਿੰਘ ਬਰਾੜ)- ਡੀ. ਏ.

ਅਜੀਤ ਡੈਸਕ 01-10-2026
ਅਬੋਹਰ, 30 ਸਤੰਬਰ (ਸੁਖਜੀਤ ਸਿੰਘ ਬਰਾੜ)- ਡੀ.ਏ.ਵੀ ਸਕੂਲ, ਹਰੀਪੁਰਾ ਵਿਖੇ ‘ਸਵੱਛਤਾ ਹੀ ਸੇਵਾ ਪਖਵਾੜਾ-ਤਹਿਤ ਸਫ਼ਾਈ ਸਹਿਯੋਗੀ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਸਾਲ ਦੇ ਅਭਿਆਨ ਦਾ ਵਿਸ਼ਾ “ਸਵੱਛਤਾ ਵਿਚ ਸਹਿਭਾਗ; ਸਵੱਛ ਭਾਰਤ, ਵਿਕਸਿਤ ਭਾਰਤ” ਰਿਹਾ। ਸਮਾਗਮ ਭਾਰਤ ਸਰਕਾਰ ਦੇ ‘ਈਕੋ ਕਲੱਬਜ਼ ਫ਼ਾਰ ਮਿਸ਼ਨ ਲਾਈਫ਼’ ਤਹਿਤ ਕਰਵਾਇਆ ਗਿਆ। ਸਕੂਲ ਵਿਚ ਮਿਹਨਤ ਤੇ ਸੇਵਾ-ਭਾਵ ਨਾਲ ਆਪਣੀਆਂ ਸੇਵਾਵਾਂ ਨਿਭਾ ਰਹੇ ਸਫ਼ਾਈ ਕਰਮਚਾਰੀਆਂ ਮਹਿਮਾ ਰਾਮ, ਸ੍ਰੀਮਾਨ ਰਾਜੂ, ਸ੍ਰੀਮਾਨ ਪਾਸਕਲ ਡਾਂਗ, ਸ਼੍ਰੀਮਤੀ ਕਲਾਰਾ, ਸੂਰਸੇਨ, ਸ੍ਰੀਮਤੀ ਬਿਲਾਸੀ, ਸ਼੍ਰੀਮਤੀ ਸਿਪੀ ਤੇ ਸ਼੍ਰੀਮਤੀ ਪੂਜਾ ਨੂੰ ਮੰਚ ’ਤੇ ਸੱਦਾ ਦੇ ਕੇ ਸਮੂਹ ਵਿਦਿਆਰਥੀਆਂ ਦੀ ਹਾਜ਼ਰੀ ਵਿਚ ਸਨਮਾਨਿਤ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਸੁਖਦੇਵ ਸਿੰਘ ਨੇ ਸਾਰੇ ਸਫ਼ਾਈ ਮਿੱਤਰਾਂ ਨੂੰ ਧੰਨਵਾਦ-ਪੱਤਰ ਤੇ ਸਨਮਾਨ ਵਸਤਰ ਭੇਟ ਕੀਤੇ । ਇਸ ਮੌਕੇ ਪ੍ਰਿੰਸੀਪਲ ਸੁਖਦੇਵ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਫ਼ਾਈ ਕੇਵਲ ਇੱਕ ਮੁਹਿੰਮ ਨਹੀਂ, ਸਗੋਂ ਸਾਡੀ ਜੀਵਨ-ਸ਼ੈਲੀ ਦਾ ਅਟੁੱਟ ਹਿੱਸਾ ਹੈ।
ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਔਰਤ ਕਾਬੂ ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਬਾਂਡੀਵਾਲਾ ਵਿਖੇ ‘ਸਕਾਈ ਵਾਚ’ ਜਾਗਰੂਕਤਾ ਪ੍ਰੋਗਰਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।