01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਅਬੋਹਰ ਕਚਹਿਰੀ ਕੰਪਲੈਕਸ ’ਚ ਗੁੰਡਾਗਰਦੀ ਦੇ ਵਿਰੋਧ ’ਚ ਵਕੀਲਾਂ ਨੇ ਕੀਤੀ ਹੜਤਾਲ

ਅਬੋਹਰ, 30 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ) - ਅਬੋਹਰ ਸਬ ਡਿਵੀਜ਼ਨ ਦੀਆਂ ਅਦਾਲਤਾਂ ਦੇ ਬਾਹਰ ਬੀਤੇ ਦਿਨੀਂ ਦਿਨ ਦਿਹਾੜੇ ਵਾਪਰੀ ਗੁੰਡਾਗਰਦੀ ਦੀਆਂ ਘਟਨਾਵਾਂ ਦੇ ਰੋਸ ਵਜੋਂ ਬਾਰ ਐਸੋਸੀਏਸ਼ਨ ਅਬੋਹਰ ਦੇ ਪ੍ਰਧਾਨ ਅਮਨਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਸਮੂਹ ਵਕੀਲਾਂ ਨੇ ਅੱਜ ਹੜਤਾਲ ਕਰਦਿਆਂ ਆਪਣਾ ਕੰਮਕਾਜ ਠੱਪ ਰੱਖਿਆ। ਹੜਤਾਲ ਦੀ ਸੂਚਨਾ ਮਿਲਣ ’ਤੇ ਸੈਸ਼ਨ ਜੱਜ ਫ਼ਾਜ਼ਿਲਕਾ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਐੱਸ.

ਅਜੀਤ ਡੈਸਕ 01-10-2026
ਅਬੋਹਰ, 30 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ) - ਅਬੋਹਰ ਸਬ ਡਿਵੀਜ਼ਨ ਦੀਆਂ ਅਦਾਲਤਾਂ ਦੇ ਬਾਹਰ ਬੀਤੇ ਦਿਨੀਂ ਦਿਨ ਦਿਹਾੜੇ ਵਾਪਰੀ ਗੁੰਡਾਗਰਦੀ ਦੀਆਂ ਘਟਨਾਵਾਂ ਦੇ ਰੋਸ ਵਜੋਂ ਬਾਰ ਐਸੋਸੀਏਸ਼ਨ ਅਬੋਹਰ ਦੇ ਪ੍ਰਧਾਨ ਅਮਨਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਸਮੂਹ ਵਕੀਲਾਂ ਨੇ ਅੱਜ ਹੜਤਾਲ ਕਰਦਿਆਂ ਆਪਣਾ ਕੰਮਕਾਜ ਠੱਪ ਰੱਖਿਆ। ਹੜਤਾਲ ਦੀ ਸੂਚਨਾ ਮਿਲਣ ’ਤੇ ਸੈਸ਼ਨ ਜੱਜ ਫ਼ਾਜ਼ਿਲਕਾ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਐੱਸ.ਪੀ. ਗੁਰਮੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਅਧਿਕਾਰੀਆਂ ਦੀ ਟੀਮ ਨੇ ਅਬੋਹਰ ਦੇ ਤਹਿਸੀਲ ਕੰਪਲੈਕਸ ਸਥਿਤ ਵਕੀਲਾਂ ਦੇ ਬਾਰ ਰੂਮ ਵਿਚ ਵਕੀਲਾਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਵਕੀਲਾਂ ਨੇ ਅਬੋਹਰ ਦੇ ਕੋਰਟ ਕੰਪਲੈਕਸ ਵਿਚ ਵਾਪਰੀ ਕਤਲ ਦੀ ਘਟਨਾ ਤੇ ਹਾਲ ਹੀ ਵਿਚ ਵਾਪਰੀਆਂ ਗੁੰਡਾਗਰਦੀ ਦੀਆਂ ਘਟਨਾਵਾਂ ’ਤੇ ਰੋਸ ਪ੍ਰਗਟ ਕਰਦਿਆਂ ਕਚਹਿਰੀ ਕੰਪਲੈਕਸ ਵਿਚ ਵਕੀਲਾਂ ਤੇ ਹੋਰ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ। ਇਸ ਮੌਕੇ ਐੱਸ.ਪੀ. ਹੈੱਡ ਕੁਆਰਟਰ ਗੁਰਮੀਤ ਸਿੰਘ, ਥਾਣਾ ਸਿਟੀ-1 ਦੇ ਮੁਖੀ ਮਨਿੰਦਰ ਸਿੰਘ, ਨਵਦੀਪ ਸ਼ਰਮਾ ਸਮੇਤ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ। ਬਾਰ ਐਸੋਸੀਏਸ਼ਨ ਦੇ ਸਾਬਕਾ ਸਕੱਤਰ ਅੰਮ੍ਰਿਤਪਾਲ ਸਿੰਘ ਤਿੰਨਾ, ਉਪ ਪ੍ਰਧਾਨ ਸ਼ਰੂਤੀ ਭੀਮਵਾਲ, ਸੰਜੀਵ ਬਜਾਜ, ਅਰੁਣ ਮੁੰਜਾਲ ਸਮੇਤ ਹੋਰ ਵਕੀਲਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰਧਾਨ ਅਮਨਦੀਪ ਸਿੰਘ ਧਾਲੀਵਾਲ ਨੇ ਹਾਈਕੋਰਟ ਵਿਚ ਦਾਇਰ ਰਿਟ ਪਟੀਸ਼ਨ ਦੇ ਹਵਾਲੇ ਨਾਲ ਕੋਰਟ ਕੰਪਲੈਕਸ ’ਚ ਪੁਖ਼ਤਾ ਸੁਰੱਖਿਆ ਪ੍ਰਬੰਧ ਕਰਨ ਤੇ ਆਰਜ਼ੀ ਤੌਰ ’ਤੇ ਪੁਲਿਸ ਚੌਕੀ ਸਥਾਪਿਤ ਕਰਨ ਦੀ ਮੰਗ ਵੀ ਰੱਖੀ। ਐੱਸ.ਪੀ. ਗੁਰਮੀਤ ਸਿੰਘ ਨੇ ਵਕੀਲਾਂ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ ਅਨੁਸਾਰ ਵਕੀਲਾਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਅਬੋਹਰ ਕੋਰਟ ਕੰਪਲੈਕਸ ’ਚ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ। ਇਸ ਦੇ ਨਾਲ ਹੀ ਕੱਲ੍ਹ ਦੀ ਘਟਨਾ ਦੇ ਮਾਮਲੇ ਵਿਚ 14 ਲੋਕਾਂ ਤੇ ਹੋਰ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਆਰੰਭੀ ਗਈ ਹੈ। ਪੁਲਿਸ ਅਧਿਕਾਰੀਆਂ ਵਲੋਂ ਦਿੱਤੇ ਭਰੋਸੇ ਤੋਂ ਬਾਅਦ ਬਾਰ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਸਹਿਮਤੀ ਪ੍ਰਗਟ ਕਰਦਿਆਂ ਹੜਤਾਲ ਵਾਪਸ ਲੈਣ ਦਾ ਫ਼ੈਸਲਾ ਕੀਤਾ। ਮੰਚ ਸੰਚਾਲਨ ਬਾਰ ਐਸੋਸੀਏਸ਼ਨ ਦੇ ਸਕੱਤਰ ਗੌਰਵ ਧੂੜੀਆ ਨੇ ਕੀਤਾ। ਇਸ ਮੌਕੇ ਪ੍ਰਧਾਨ ਅਮਨਦੀਪ ਸਿੰਘ ਧਾਲੀਵਾਲ, ਉਪ ਪ੍ਰਧਾਨ ਸ਼ਰੂਤੀ ਭੀਮਵਾਲ, ਸਕੱਤਰ ਗੌਰਵ ਧੂੜੀਆ, ਜੁਆਇੰਟ ਸਕੱਤਰ ਨੇਹਾ ਸ਼੍ਰੀ, ਕੈਸ਼ੀਅਰ ਰਿਧਮ ਵਧਵਾ, ਸੰਦੀਪ ਬਜਾਜ, ਹਰਪ੍ਰੀਤ ਸਿੰਘ, ਗੁਰਜਿੰਦਰ ਸਿੰਘ ਕਾਲੜਾ, ਸਿਕੰਦਰ ਕਪੂਰ, ਅਮਿਤ ਅਸੀਜਾ ਬਾਵਾ, ਤੇਜਿੰਦਰ ਸਿੰਘ ਖ਼ਾਲਸਾ, ਮੁਕੇਸ਼ ਕੁਮਾਰ ਲੱਕੀ, ਸਰਵਣ ਕੁਮਾਰ, ਗੋਰੀ ਸ਼ੰਕਰ ਮਾਕੜ, ਦੇਵਾਨੰਦ ਸਚਦੇਵਾ, ਵਰਿੰਦਰ ਸਿੰਘ ਸੰਧੂ, ਜੈਸਮੀਨ ਬਿਸ਼ਨੋਈ, ਕਾਜਲ ਸਰੋਜ, ਪ੍ਰਿਅੰਕਾ, ਸਿਮਰਨ ਸੋਢੀ, ਅਨੰਦ ਗੁਪਤਾ, ਸੁਨੀਲ ਕੰਬੋਜ, ਅਮਨ ਵਧਵਾ, ਵਿਨੋਦ ਮਹਿਤਾ, ਆਦਰਸ਼ ਗੋਇਲ, ਸੁਨੀਲ ਕੜਵਾਸਰਾ, ਖਰਜੀਤ ਸਿੰਘ, ਮਹਾਂਵੀਰ ਗਿੱਲਾ, ਵਿਵੇਕ ਗੁਲਬੱਧਰ, ਪ੍ਰਭਜੋਤ ਸਿੰਘ ਕਾਲੜਾ, ਗੌਤਮ ਕਪੂਰ, ਦਵਿੰਦਰ ਸਿੰਘ ਸੰਧੂ, ਸੁਨੀਲ ਮਹਿਰਾ, ਸ਼ੀਤਲ ਬਜਾਜ, ਅਵਿਨਾਸ਼ ਮੁਟਨੇਜਾ, ਕੁਲਦੀਪ ਸਿੰਘ ਸਿੱਧੂ, ਅਮਿੱਤ ਘੁੜੇਲਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਹੈਰੋਇਨ, ਪਿਸਟਲ ਅਤੇ 9 ਜ਼ਿੰਦਾ ਰੌਂਦਾਂ ਸਮੇਤ ਪੁਲਿਸ ਵਲੋਂ ਇਕ ਕਾਬੂ ਅਗਲੀ ਖ਼ਬਰ ਚਾਣਕਿਆ ਸਕੂਲ ਦੇ ਮੋਹਿਤ ਕੰਬੋਜ ਨੇ ਵਾਲੀਬਾਲ ਅੰਡਰ-17 ’ਚ ਜ਼ਿਲ੍ਹਾ ਪੱਧਰ ’ਤੇ ਪਹਿਲਾ ਸਥਾਨ ਕੀਤਾ ਹਾਸਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।