ਮੰਡੀ ਅਰਨੀਵਾਲਾ, 7 ਮਈ (ਨਿਸ਼ਾਨ ਸਿੰਘ ਮੋਹਲ਼ਾ)-ਮਲੋਟ ਫ਼ਾਜ਼ਿਲਕਾ ਰੋਡ 'ਤੇ ਪਿੰਡ ਇਸਲਾਮ ਵਾਲਾ ਦੇ ਗੰਗ ਕੈਨਾਲ ਦੇ ਪੁਲ 'ਤੇ ਹੁੰਦੇ ਹਾਦਸਿਆਂ ਨੂੰ ਰੋਕਣ ਲਈ ਪਿੰਡ ਵਾਸੀਆਂ ਵਲੋਂ ਵੱਡਾ ਉੱਦਮ ਕੀਤਾ ਗਿਆ ਹੈ | ਪਿੰਡ ਵਾਸੀਆਂ ਵਲੋਂ ਇਸ ਜਗ੍ਹਾ 'ਤੇ ਆਪਣੇ ਖ਼ਰਚੇ 'ਤੇ ਰੇਲਿੰਗ ਲਗਾਈ ਹੈ | ਪਿੰਡ ਦੇ ਸਾਬਕਾ ਸਰਪੰਚ ਪ੍ਰਭਜੋਤ ਸਿੰਘ ਮਨੇਸ਼ ਅਤੇ ਪਰਮਿੰਦਰ ਸਿੰਘ ਖੰਗੂੜਾ ਨੇ ਦੱਸਿਆ ਕਿ ਮਲੋਟ ਵਲੋਂ ਇਸ ਨਹਿਰ 'ਤੇ ਮੋੜ ਪੈਂਦਾ ਹੈ | ਜਿਸ ਕਰਕੇ ਅਕਸਰ ਮੋੜ ਹੋਣ ਕਰਕੇ ਹਾਦਸੇ ਹੋ ਜਾਂਦੇ ਹਨ | ਇਨ੍ਹਾਂ ਹਾਦਸਿਆਂ ਵਿਚ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਹਾਦਸਿਆਂ ਨੂੰ ਰੋਕਣ ਲਈ ਉਨ੍ਹਾਂ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਰੇਲਿੰਗ ਲਗਾਈ ਜਾ ਰਹੀ ਹੈ |