16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਚਾਣਕਿਆ ਸਕੂਲ ਫ਼ਾਜ਼ਿਲਕਾ ਵਿਖੇ ਸ਼ਾਨਦਾਰ 'ਇਨਵੈਸਟੀਚਰ ਸੈਰੇਮਨੀ' ਦਾ ਆਯੋਜਨ

ਅਜੀਤ ਡੈਸਕ 08-05-2026
ਫ਼ਾਜ਼ਿਲਕਾ, 7 ਮਈ (ਦਵਿੰਦਰ ਪਾਲ ਸਿੰਘ)-ਸਥਾਨਕ ਚਾਣਕਿਆ ਸਕੂਲ ਵਿਖੇ ਜਮਾਤ ਪੰਜਵੀਂ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਲਈ 'ਇਨਵੈਸਟੀਚਰ ਸੈਰੇਮਨੀ' (ਤਾਜਪੋਸ਼ੀ ਸਮਾਗਮ) ਦਾ ਆਯੋਜਨ ਬੜੇ ਉਤਸ਼ਾਹ ਨਾਲ ਕੀਤਾ ਗਿਆ | ਇਸ ਮੌਕੇ ਵਿਦਿਆਰਥੀਆਂ ਨੂੰ ਵੱਖ-ਵੱਖ ਲੀਡਰਸ਼ਿਪ ਅਹੁਦਿਆਂ ਦੀ ਜ਼ਿੰਮੇਵਾਰੀ ਸੌਂਪੀ ਗਈ | ਸਮਾਗਮ ਦੌਰਾਨ ਸਕੂਲ ਦੇ 'ਹੈੱਡ ਬੁਆਏ' ਵਜੋਂ ਸਮਰਵੀਰ ਅਤੇ 'ਹੈੱਡ ਗਰਲ' ਵਜੋਂ ਪ੍ਰਾਚੀ ਦੀ ਚੋਣ ਕੀਤੀ ਗਈ | ਸਕੂਲ 'ਚ ਅਨੁਸ਼ਾਸਨ ਕਾਇਮ ਰੱਖਣ ਲਈ ਖੁਸ਼ਪ੍ਰੀਤ ਨੂੰ ਡਿਸਿਪਲਿਨ ਕੈਪਟਨ ਅਤੇ ਵੰਸ਼ ਨੂੰ ਵਾਈਸ ਡਿਸਿਪਲਿਨ ਕੈਪਟਨ ਚੁਣਿਆ ਗਿਆ | ਖੇਡਾਂ ਦੇ ਖੇਤਰ 'ਚ ਲੀਡਰਸ਼ਿਪ ਲਈ ਅਦਿੱਤਿਆ ਨੂੰ ਸਪੋਰਟਸ ਕੈਪਟਨ ਅਤੇ ਸੁਸ਼ੀਲ ਨੂੰ ਵਾਈਸ ਸਪੋਰਟਸ ਕੈਪਟਨ ਦੀ ਜ਼ਿੰਮੇਵਾਰੀ ਦਿੱਤੀ ਗਈ | ਸਾਰੇ ਚੁਣੇ ਗਏ ਵਿਦਿਆਰਥੀਆਂ ਨੇ ਸਕੂਲ ਦੇ ਅਨੁਸ਼ਾਸਨ ਅਤੇ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣ ਦੀ ਸਹੁੰ ਚੁੱਕੀ ਅਤੇ ਆਪਣੇ ਵਿਚਾਰ ਸਾਂਝੇ ਕੀਤੇ | ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਵੰਦਨਾ ਮੱਕੜ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਲੀਡਰਸ਼ਿਪ ਅਹੁਦਾ ਜ਼ਿੰਮੇਵਾਰੀ ਅਤੇ ਅਨੁਸ਼ਾਸਨ ਦਾ ਪ੍ਰਤੀਕ ਹੈ | ਉਨ੍ਹਾਂ ਕਿਹਾ ਕਿ ਜੇਕਰ ਬਚਪਨ ਤੋਂ ਹੀ ਬੱਚਿਆਂ 'ਚ ਸਹਿਯੋਗ, ਤਿਆਗ ਅਤੇ ਅਗਵਾਈ ਵਰਗੇ ਗੁਣ ਵਿਕਸਿਤ ਕੀਤੇ ਜਾਣ ਤਾਂ ਉਹ ਦੇਸ਼ ਦਾ ਨਾਂਅ ਰੌਸ਼ਨ ਕਰਨਗੇ |
ਪਿਛਲੀ ਖ਼ਬਰ ਫਾਇਰ ਸੇਫ਼ਟੀ ਹਫ਼ਤਾ ਤਹਿਤ ਜ਼ਿਲ੍ਹਾ ਹਸਪਤਾਲ ਫ਼ਾਜ਼ਿਲਕਾ ਵਿਖੇ ਮੋਕ ਡਰਿੱਲ ਕਰਵਾਈ ਅਗਲੀ ਖ਼ਬਰ ਸਲੇਮਸ਼ਾਹ ਦੀ ਪੰਚਾਇਤ ਵਲੋਂ ਹੋਣਹਾਰ ਵਿਦਿਆਰਥੀਆਂ ਦਾ ਸਾਈਕਲ ਅਤੇ ਨਕਦੀ ਨਾਲ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।