16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਮੁਲਾਜ਼ਮ ਯੂਨਾਈਟਿਡ ਆਰਗੇਨਾਈਜ਼ੇਸ਼ਨ ਜਥੇਬੰਦੀ ਵਲੋਂ ਚੌਥੇ ਦਿਨ ਐੱਸ.ਡੀ.ਓ ਲਾਧੂਕਾ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ

ਅਜੀਤ ਡੈਸਕ 08-05-2026
ਮੰਡੀ ਲਾਧੂਕਾ, 7 ਮਈ (ਮਨਪ੍ਰੀਤ ਸਿੰਘ ਸੈਣੀ)-ਮੁਲਾਜ਼ਮ ਯੂਨਾਈਟਿਡ ਆਰਗੇਨਾਈਜ਼ੇਸ਼ਨ ਜਥੇਬੰਦੀ ਅਤੇ ਕਿਸਾਨ ਮਜ਼ਦੂਰ ਏਕਤਾ ਅਤੇ ਹੋਰ ਕਿਸਾਨ ਜਥੇਬੰਦੀਆਂ ਵਲੋਂ ਐੱਸ.ਡੀ.ਓ ਖ਼ਿਲਾਫ਼ ਧਰਨੇ ਦੇ 'ਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਗਈ | ਜਿਸ ਵਿਚ ਐੱਸ.ਡੀ.ਓ ਖ਼ਿਲਾਫ਼ ਖੁੱਲ੍ਹ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਇਸ ਵਿਚ ਐੱਸ.ਡੀ.ਓ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜਦੋਂ ਤੱਕ ਐੱਸ.ਡੀ.ਓ ਨੂੰ ਆਪਣੇ ਕੀਤੀ ਹੋਈ ਗ਼ਲਤੀ ਦਾ ਅਹਿਸਾਸ ਨਹੀਂ ਹੁੰਦਾ ਉਦੋਂ ਤੱਕ ਰੋਸ ਪ੍ਰਦਰਸ਼ਨ ਇਸੇ ਤਰ੍ਹਾਂ ਲਗਾਤਾਰ ਚੱਲਦਾ ਰਹੇਗਾ ਅਤੇ ਨਾਲ ਹੀ ਜਥੇਬੰਦੀ ਦੇ ਨੁਮਾਇੰਦਿਆਂ ਨੇ ਚਿਤਾਵਨੀ ਦਿੱਤੀ ਹੈ, ਜੇਕਰ ਸਾਡੇ ਮਸਲਿਆਂ ਦਾ ਹੱਲ ਨਹੀਂ ਹੁੰਦਾ ਤਾਂ ਕੁੱਝ ਹੀ ਦਿਨਾਂ ਵਿਚ ਐੱਸ.ਡੀ.ਓ ਅਤੇ ਉੱਚ ਅਧਿਕਾਰੀਆਂ ਦੇ ਪੁਤਲੇ ਦਫ਼ਤਰ ਦੇ ਸਾਹਮਣੇ ਫੂਕੇ ਜਾਣਗੇ ¢ ਜਦੋਂ ਕਿ ਐੱਸ.ਡੀ.ਓ ਨੂੰ ਲਿਖਤੀ ਰੂਪ ਵਿਚ ਦੇਣ ਦੇ ਬਾਵਜੂਦ ਵੀ ਐੱਸ.ਡੀ.ਓ ਨੇ ਜੋ ਨਵੇਂ ਇੱਥੇ ਕਰਮਚਾਰੀ ਆਏ ਹਨ, ਉਨ੍ਹਾਂ ਨੂੰ ਇੱਥੋਂ ਦੇ ਸਾਥੀਆਂ ਨੂੰ ਰਿਲੀਵ ਕੀਤੇ ਬਿਨਾਂ ਹੀ ਜੁਆਇਨ ਕਰਵਾਇਆ ਗਿਆ ਹੈ | ਜਿਸ ਨਾਲ ਜਥੇਬੰਦੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਹੁਣ ਇਸ ਦੇ ਨਤੀਜੇ ਐੱਸ.ਡੀ.ਓ ਨੂੰ ਖ਼ੁਦ ਭੁਗਤਣੇ ਪੈਣਗੇ | ਇਸ ਦੀ ਸਾਰੀ ਜ਼ਿੰਮੇਵਾਰੀ ਡਿਵੀਜ਼ਨ ਲਾਧੂਕਾ ਦੇ ਐੱਸ.ਡੀ.ਓ ਦੀ ਹੋਵੇਗੀ¢ ਇਸ ਮੌਕੇ 'ਤੇ ਡਿਵੀਜ਼ਨ ਪ੍ਰਧਾਨ ਕੇਵਲ ਕਿ੍ਸ਼ਨ, ਸਬ ਡਿਵੀਜ਼ਨ ਪ੍ਰਧਾਨ ਸ਼ਿੰਦਰ ਸਿੰਘ, ਸਕੱਤਰ ਸੋਮ ਕੁਮਾਰ, ਮੁੱਖ ਸਲਾਹਕਾਰ ਮੇਜਰ ਸਿੰਘ, ਸੂਬਾ ਕਮੇਟੀ ਮੁੱਖ ਬੁਲਾਰਾ ਗੁਰਰਾਜ ਸਿੰਘ, ਵੱਖ-ਵੱਖ ਜਥੇਬੰਦੀਆਂ ਦੇ ਆਗੂ ਕਿਸਾਨ ਮਜ਼ਦੂਰ ਜਥੇਬੰਦੀਆਂ ਅਤੇ ਮੁਲਾਜ਼ਮ ਹਾਜ਼ਰ ਸਨ¢
ਪਿਛਲੀ ਖ਼ਬਰ ਫ਼ਾਜ਼ਿਲਕਾ ਦੀ ਸਹਿਕਾਰੀ ਖੰਡ ਮਿੱਲ ਨੇ ਵਿਕਾਸ ਦੀਆਂ ਪੈੜਾਂ ਨੂੰ ਛੋਹਿਆ-ਵਿਧਾਇਕ ਸਵਨਾ ਅਗਲੀ ਖ਼ਬਰ ਵਿਧਾਇਕ ਗੋਲਡੀ ਕੰਬੋਜ ਵਲੋਂ ਚੱਕ ਖੀਵਾ ਵਿਖੇ ਪ੍ਰਾਇਮਰੀ ਸਕੂਲ ਵਾਲੀ ਸੀ.ਸੀ.ਰੋਡ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।