ਜਲਾਲਾਬਾਦ, 22 ਜਨਵਰੀ (ਹਰਪ੍ਰੀਤ ਸਿੰਘ ਪਰੂਥੀ)-ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਅਤੇ ਮੁੱਖ ਖੇਤੀਬਾੜੀ ਅਫ਼ਸਰ ਫ਼ਾਜ਼ਿਲਕਾ ਹਰਪ੍ਰੀਤ ਪਾਲ ਕੌਰ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਬਲਾਕ ਖੇਤੀਬਾੜੀ ਅਫ਼ਸਰ ਰਾਧਾ ਰਾਣੀ ਜਲਾਲਾਬਾਦ ਦੀ ਯੋਗ ਅਗਵਾਈ ਹੇਠ ਪਿੰਡ ਜੋਧਾ ਭੈਣੀ (ਫੱਤੂ ਵਾਲਾ) ਵਿਖੇ ਨੈਸ਼ਨਲ ਮਿਸ਼ਨ ਆਨ ਐਡੀਬਲ ਆਇਲ-ਆਇਲ ਸੀਡ ਤਹਿਤ ਦੀ ਸਰੋਂ੍ਹ ਦੀ ਫ਼ਸਲ ਨੂੰ ਪ੍ਰੋਤਸਾਹਿਤ ਕਰਨ ਲਈ ਪਰਵਸ਼ ਕੁਮਾਰ ਏ. ਡੀ. ਓ. ਤੇ ਅੰਸ਼ੁਲ ਬੰਸਲ ਏ. ਟੀ. ਐਮ. ਵਲੋਂ ਦੋ ਰੋਜ਼ਾ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ | ਟ੍ਰੇਨਿੰਗ ਕੈਂਪ 'ਚ ਪਰਵਸ਼ ਕੁਮਾਰ ਵਲੋਂ ਕਿਸਾਨਾਂ ਨੂੰ ਤੇਲ ਬੀਜ ਦੀ ਫ਼ਸਲਾਂ ਸੰਬੰਧੀ ਸੁਚੱਜੀ ਕਾਸ਼ਤ ਲਈ ਪ੍ਰੇਰਿਤ ਕੀਤਾ ਅਤੇ ਫ਼ਸਲਾਂ 'ਚ ਆਉਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਸੰਬੰਧੀ ਜਾਣਕਾਰੀ ਦਿੱਤੀ ਕਿ ਗਈ ਅਤੇ ਅੰਸ਼ੂਲ ਬਾਂਸਲ ਵਲੋਂ ਸਰੋਂ੍ਹ ਦੀ ਫ਼ਸਲ ਵਿਚ ਵਰਤੀ ਜਾਣ ਵਾਲੀਆਂ ਖਾਦਾਂ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ |