16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਅਬੋਹਰ ਸਿਵਲ ਹਸਪਤਾਲ ਨੂੰ ਮਿਲੀ ਮਹਿਲਾ ਰੋਗ ਮਾਹਿਰ, ਡਾ. ਮਨੀਸ਼ਾ ਵਰਮਾ ਨੇ ਸੰਭਾਲਿਆ ਅਹੁਦਾ

ਅਬੋਹਰ, 15 ਅਕਤੂਬਰ (ਵਿਵੇਕ ਹੂੜੀਆ)- ਅਬੋਹਰ ਦੇ ਸਿਵਲ ਹਸਪਤਾਲ ਵਿਚ ਲੰਮੇ ਸਮੇਂ ਤੋਂ ਖ਼ਾਲੀ ਪਏ ਮਹਿਲਾ ਰੋਗ ਮਾਹਿਰ (ਗਾਇਨੀਕੋਲੋਜਿਸਟ) ਦੇ ਅਹੁਦੇ ’ਤੇ ਡਾ. ਮਨੀਸ਼ਾ ਵਰਮਾ ਨੇ ਆਪਣਾ ਕਾਰਜਭਾਰ ਸੰਭਾਲ ਲਿਆ ਹੈ।

ਅਹੁਦਾ ਸੰਭਾਲਣ ਮੌਕੇ ਜਾਣਕਾਰੀ ਦਿੰਦੇ ਹੋਏ ਡਾ.ਮਨੀਸ਼ਾ ਵਰਮਾ। ਅਜੀਤ ਤਸਵੀਰ 16-10-2026
ਅਬੋਹਰ, 15 ਅਕਤੂਬਰ (ਵਿਵੇਕ ਹੂੜੀਆ)- ਅਬੋਹਰ ਦੇ ਸਿਵਲ ਹਸਪਤਾਲ ਵਿਚ ਲੰਮੇ ਸਮੇਂ ਤੋਂ ਖ਼ਾਲੀ ਪਏ ਮਹਿਲਾ ਰੋਗ ਮਾਹਿਰ (ਗਾਇਨੀਕੋਲੋਜਿਸਟ) ਦੇ ਅਹੁਦੇ ’ਤੇ ਡਾ. ਮਨੀਸ਼ਾ ਵਰਮਾ ਨੇ ਆਪਣਾ ਕਾਰਜਭਾਰ ਸੰਭਾਲ ਲਿਆ ਹੈ। ਇਸ ਨਾਲ ਖੇਤਰ ਦੀਆਂ ਗਰਭਵਤੀ ਮਹਿਲਾਵਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ। ਡਾ. ਮਨੀਸ਼ਾ ਇਸ ਤੋਂ ਪਹਿਲਾਂ ਵੀ ਇਸੇ ਹਸਪਤਾਲ ਵਿਚ ਮੈਡੀਕਲ ਅਫ਼ਸਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਨੇ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਤੋਂ ਇਸਤਰੀ ਅਤੇ ਪ੍ਰਸੂਤੀ ਰੋਗ ਵਿਚ ਤਿੰਨ ਸਾਲਾ ਐੱਮ.ਡੀ. ਦੀ ਪੜ੍ਹਾਈ ਪੂਰੀ ਕੀਤੀ ਹੈ। ਹੁਣ ਤੱਕ ਮਾਹਿਰ ਡਾਕਟਰ ਦੀ ਘਾਟ ਕਾਰਨ ਕਈ ਮਹਿਲਾਵਾਂ ਨੂੰ ਮਹਿੰਗੇ ਇਲਾਜ ਲਈ ਨਿੱਜੀ ਹਸਪਤਾਲਾਂ ਜਾਂ ਦੂਜੇ ਸ਼ਹਿਰਾਂ ਵਿਚ ਜਾਣ ਲਈ ਮਜਬੂਰ ਹੋਣਾ ਪੈਂਦਾ ਸੀ। ਇਸ ਮੌਕੇ ਕਾਰਜਭਾਰ ਸੰਭਾਲਣ ’ਤੇ ਫ਼ਾਜ਼ਿਲਕਾ ਦੀ ਸਿਵਲ ਸਰਜਨ ਡਾ. ਕਵਿਤਾ ਸਿੰਘ, ਹਸਪਤਾਲ ਇੰਚਾਰਜ ਡਾ. ਸੁਮਿਤ ਸਿੰਘ, ਡਾ. ਸੁਰੇਸ਼ ਕੰਬੋਜ ਸਮੇਤ ਸਮੂਹ ਸਟਾਫ਼ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਸ਼ੁੱਭਕਾਮਨਾਵਾਂ ਭੇਟ ਕੀਤੀਆਂ।
ਪਿਛਲੀ ਖ਼ਬਰ ਅਬੋਹਰ ਦੇ ਡੀ.ਏ.ਵੀ. ਕਾਲਜ ਦੀ ਵਿਦਿਆਰਥਣ ਆਰਜ਼ੂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ’ਚ ਜਿੱਤਿਆ ਕਾਂਸੀ ਦਾ ਤਗਮਾ ਅਗਲੀ ਖ਼ਬਰ ਪਿੰਡ ਰਾਜਪੁਰਾ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।