16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਇੰਪੀਰੀਅਲ ਇੰਟਰਨੈਸ਼ਨਲ ਸਕੂਲ ਦੇ ਖਿਡਾਰੀਆਂ ਨੇ ਕਲੱਸਟਰ ਪੱਧਰੀ ਮੁਕਾਬਲਿਆਂ ’ਚ ਜਿੱਤੇ 24 ਤਗਮੇਂ

ਅਬੋਹਰ, 15 ਅਕਤੂਬਰ (ਵਿਵੇਕ ਹੂੜੀਆ)- ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ ਖੁਈਆਂ ਸਰਵਰ ਦੇ ਵਿਦਿਆਰਥੀਆਂ ਨੇ ਐੱਸ. ਪ੍ਰਾਇਮਰੀ ਸਕੂਲ ਦੀਵਾਨ ਖੇੜਾ ਵਿਖੇ ਕਰਵਾਏ ਅੰਡਰ-11 ਕਲੱਸਟਰ ਪੱਧਰੀ ਖੇਡ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 24 ਤਗਮੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ।

ਅਜੀਤ ਡੈਸਕ 16-10-2026
ਅਬੋਹਰ, 15 ਅਕਤੂਬਰ (ਵਿਵੇਕ ਹੂੜੀਆ)- ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ ਖੁਈਆਂ ਸਰਵਰ ਦੇ ਵਿਦਿਆਰਥੀਆਂ ਨੇ ਐੱਸ. ਪ੍ਰਾਇਮਰੀ ਸਕੂਲ ਦੀਵਾਨ ਖੇੜਾ ਵਿਖੇ ਕਰਵਾਏ ਅੰਡਰ-11 ਕਲੱਸਟਰ ਪੱਧਰੀ ਖੇਡ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 24 ਤਗਮੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ ’ਚ ਸਕੂਲ ਦੇ ਖਿਡਾਰੀਆਂ ਨੇ 12 ਸੋਨ, 4 ਚਾਂਦੀ ਤੇ 8 ਕਾਂਸੀ ਦੇ ਤਗਮੇ ਆਪਣੇ ਨਾਂਅ ਕੀਤੇ। ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੇ ਫੁੱਟਬਾਲ, ਕੁਸ਼ਤੀ, ਐਥਲੈਟਿਕਸ, ਜਿਮਨਾਸਟਿਕ, ਤੈਰਾਕੀ, ਖੋ-ਖੋ, ਰੱਸਾਕਸ਼ੀ ਤੇ ਹੈਂਡਬਾਲ ’ਚ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਫੁੱਟਬਾਲ ਵਿਚ ਸਕੂਲ ਦੀਆਂ ਲੜਕਿਆਂ ਤੇ ਲੜਕੀਆਂ ਦੀਆਂ ਦੋਵਾਂ ਟੀਮਾਂ ਨੇ ਸੋਨ ਤਗਮੇ ਜਿੱਤੇ। ਕੁਸ਼ਤੀ ਵਿਚ ਸਮਰ ਕੰਬੋਜ ਨੇ ਸੋਨ, ਹਸਰਤ ਕੰਬੋਜ ਨੇ ਚਾਂਦੀ ਤੇ ਜਤਿਨ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਜਿਮਨਾਸਟਿਕ ਵਿਚ ਹਸਰਤ, ਸਮਰ, ਭਵਿੱਖ, ਦਿਵਿਆਂਸ਼, ਕਿੰਜਲ ਤੇ ਦਿਵਿਆਂਸ਼ੀ ਨੇ ਸੋਨ ਤਗਮੇ ਜਿੱਤ ਕੇ ਸਕੂਲ ਦਾ ਮਾਣ ਵਧਾਇਆ। ਸਕੂਲ ਦੇ ਪ੍ਰਿੰਸੀਪਲ ਰਵੀ ਕੁਮਾਰ ਨੇ ਖਿਡਾਰੀਆਂ ਦੀ ਇਸ ਪ੍ਰਾਪਤੀ ’ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿਚ ਅਨੁਸ਼ਾਸਨ, ਆਤਮ-ਵਿਸ਼ਵਾਸ, ਅਗਵਾਈ ਅਤੇ ਟੀਮ ਭਾਵਨਾ ਪੈਦਾ ਕਰਦੀਆਂ ਹਨ। ਇਸ ਮੌਕੇ ਵਿਦਿਆਰਥੀਆਂ ਦੇ ਨਾਲ ਅਧਿਆਪਕ ਅਨੰਦ ਬਿਸ਼ਨੋਈ, ਵਿਕਰਮ ਸਿੰਘ ਤੇ ਅਨੁਰਾਧਾ ਵੀ ਐਸਕੋਰਟ ਅਧਿਆਪਕਾਂ ਵਜੋਂ ਮੌਜੂਦ ਸਨ।
ਪਿਛਲੀ ਖ਼ਬਰ ਸ੍ਰੀ ਸੱਤਿਆ ਸਾਈਂ ਸੇਵਾ ਸਮਿਤੀ ਨੇ ਸਿਵਲ ਹਸਪਤਾਲ ’ਚ ਦੁੱਧ, ਫਲ ਤੇ ਬਿਸਕੁਟ ਵੰਡੇ ਅਗਲੀ ਖ਼ਬਰ ਅਬੋਹਰ ਦੇ ਡੀ.ਏ.ਵੀ. ਕਾਲਜ ਦੀ ਵਿਦਿਆਰਥਣ ਆਰਜ਼ੂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ’ਚ ਜਿੱਤਿਆ ਕਾਂਸੀ ਦਾ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।