ਕਸਬਾ ਘੁਮਾਣ 70 ਸਾਲਾਂ ਬਾਅਦ ਵੀ ਪੱਕੀ ਦਾਣਾ ਮੰਡੀ ਤੋਂ ਵਾਂਝਾ-ਚੀਮਾ
ਘੁਮਾਣ, 24 ਅਕਤੂਬਰ (ਬੰਮਰਾਹ)-ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਸਾਹਿਬ ਦਾ ਕੇਂਦਰ ਬਿੰਦੂ ਮੰਨਿਆ ਜਾਣ ਵਾਲਾ ਸਭ ਤੋਂ ਵੱਡਾ ਕਸਬਾ ਘੁਮਾਣ ਜਿੱਥੇ ਕਿ 70 ਤੋਂ 80 ਪਿੰਡਾਂ ਦੇ ਕਿਸਾਨ ਆਪਣੀਆਂ ਫਸਲਾਂ ਲੈ ਕੇ ਮੰਡੀ ਵਿਚ ਆਉਂਦੇ ਹਨ ਪਰ ਘਮਾਣ ਦੀ ਦਾਣਾ ਮੰਡੀ ਨੂੰ ਵੱਡੀ ਕਰਨ ਤੇ ਪੱਕੀ ਕਰਨ ਵੱਲ ਕਿਸੇ ਦਾ ਧਿਆਨ ਨਹੀਂ, ਜਿਸ ਕਰਕੇ ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਪੱਕੀ ਦਾਣਾ ਮੰਡੀ ਤੋਂ ਵਾਂਝਾ ਹੈ। ਹਲਕਾ ਸ੍ਰੀ ਹਰਿਗੋਬਿੰਦਪੁਰ ਸਾਹਿਬ ਦੇ ਸੀਨੀਅਰ ਅਕਾਲੀ ਆਗੂ ਸਰਦੂਲ ਸਿੰਘ ਚੀਮਾ ਨੇ ਦੱਸਿਆ ਕਿ ਕਸਬਾ ਘੁਮਾਣ ਦੀ ਦਾਣਾ ਮੰਡੀ ਜ਼ਿਲ੍ਹਾ ਗੁਰਦਾਸਪੁਰ ਦੀਆਂ ਸਭ ਤੋਂ ਵੱਡੀਆਂ ਦਾਣਾ ਮੰਡੀਆਂ ਵਿਚੋਂ ਇਕ ਹੈ ਪਰ ਤਰਾਸਦੀ ਇਹ ਰਹੀ ਕਿ ਜਿੰਨੀਆਂ ਵੀ ਸਰਕਾਰਾਂ ਹੁਣ ਤੱਕ ਆਈਆਂ ਕਿਸੇ ਸਰਕਾਰ ਨੇ ਵੀ ਘੁਮਾਣ ਦੀ ਦਾਣਾ ਮੰਡੀ ਨੂੰ ਵੱਡੀ ਕਰਨ ਅਤੇ ਪੱਕੀ ਕਰਨ ਲਈ ਕੋਈ ਵੀ ਠੋਸ ਉਪਰਾਲਾ ਨਹੀਂ ਕੀਤਾ।
ਘੁਮਾਣ, 24 ਅਕਤੂਬਰ (ਬੰਮਰਾਹ)-ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਸਾਹਿਬ ਦਾ ਕੇਂਦਰ ਬਿੰਦੂ ਮੰਨਿਆ ਜਾਣ ਵਾਲਾ ਸਭ ਤੋਂ ਵੱਡਾ ਕਸਬਾ ਘੁਮਾਣ ਜਿੱਥੇ ਕਿ 70 ਤੋਂ 80 ਪਿੰਡਾਂ ਦੇ ਕਿਸਾਨ ਆਪਣੀਆਂ ਫਸਲਾਂ ਲੈ ਕੇ ਮੰਡੀ ਵਿਚ ਆਉਂਦੇ ਹਨ ਪਰ ਘਮਾਣ ਦੀ ਦਾਣਾ ਮੰਡੀ ਨੂੰ ਵੱਡੀ ਕਰਨ ਤੇ ਪੱਕੀ ਕਰਨ ਵੱਲ ਕਿਸੇ ਦਾ ਧਿਆਨ ਨਹੀਂ, ਜਿਸ ਕਰਕੇ ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਪੱਕੀ ਦਾਣਾ ਮੰਡੀ ਤੋਂ ਵਾਂਝਾ ਹੈ। ਹਲਕਾ ਸ੍ਰੀ ਹਰਿਗੋਬਿੰਦਪੁਰ ਸਾਹਿਬ ਦੇ ਸੀਨੀਅਰ ਅਕਾਲੀ ਆਗੂ ਸਰਦੂਲ ਸਿੰਘ ਚੀਮਾ ਨੇ ਦੱਸਿਆ ਕਿ ਕਸਬਾ ਘੁਮਾਣ ਦੀ ਦਾਣਾ ਮੰਡੀ ਜ਼ਿਲ੍ਹਾ ਗੁਰਦਾਸਪੁਰ ਦੀਆਂ ਸਭ ਤੋਂ ਵੱਡੀਆਂ ਦਾਣਾ ਮੰਡੀਆਂ ਵਿਚੋਂ ਇਕ ਹੈ ਪਰ ਤਰਾਸਦੀ ਇਹ ਰਹੀ ਕਿ ਜਿੰਨੀਆਂ ਵੀ ਸਰਕਾਰਾਂ ਹੁਣ ਤੱਕ ਆਈਆਂ ਕਿਸੇ ਸਰਕਾਰ ਨੇ ਵੀ ਘੁਮਾਣ ਦੀ ਦਾਣਾ ਮੰਡੀ ਨੂੰ ਵੱਡੀ ਕਰਨ ਅਤੇ ਪੱਕੀ ਕਰਨ ਲਈ ਕੋਈ ਵੀ ਠੋਸ ਉਪਰਾਲਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਦਾਣਾ ਮੰਡੀ ਘੁਮਾਣ ਦੇ ਆੜ੍ਹਤੀਏ ਕੱਚੇ ਫੜ ਕਿਰਾਏ ਤੇ ਲੈ ਕੇ ਆਪਣਾ ਕਾਰੋਬਾਰ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸ਼ਾਹ ਅਖਵਾਉਣ ਵਾਲੇ ਆੜ੍ਹਤੀਏ ਚਿੱਟੇ ਅਸਮਾਨ ਹੇਠ ਕੱਚੇ ਫੜਾਂ ਵਿੱਚ ਕਿਸਾਨਾਂ ਦੀ ਫਸਲ ਤੋਲਦੇ ਹਨ। ਜਦੋਂ ਭਾਰੀ ਬਰਸਾਤ ਆ ਜਾਂਦੀ ਹੈ ਤਾਂ ਜਿਥੇ ਫਸਲ ਉੱਪਰੋਂ ਭਿੱਜ ਜਾਂਦੀ ਹੈ ਉੱਥੇ ਕੱਚੀ ਦਾਣਾ ਮੰਡੀ ਹੋਣ ਕਰਕੇ ਹੇਠਾਂ ਤੋਂ ਵੀ ਫਸਲ ਵਿਚ ਪਾਣੀ ਚਲਾ ਜਾਂਦਾ ਹੈ ਜਿਸ ਨਾਲ ਹਰ ਸੀਜਨ ਕਰੋੜਾਂ ਰੁਪਏਆ ਦਾ ਨੁਕਸਾਨ ਜਿਥੇ ਕਿਸਾਨਾਂ ਦਾ ਹੁੰਦਾ ਹੈ ਉਥੇ ਨਾਲ ਹੀ ਆੜ੍ਹਤੀਆਂ ਤੇ ਮੰਡੀਆਂ ਵਿਚ ਕੰਮ ਕਰਨ ਵਾਲੀ ਲੇਬਰ ਦਾ ਵੀ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਘੁਮਾਣ ਵਿਚ ਸਭ ਤੋਂ ਵੱਧ 35 ਤੋਂ 40 ਆੜ੍ਹਤੀਏ ਕੰਮ ਕਰ ਰਹੇ ਹਨ। ਇਥ ਤੱਕ ਕਿ ਨੇੜਲੇ ਕਸਬਿਆਂ ਤੋਂ ਵੀ ਆੜ੍ਹਤੀਏ ਘੁਮਾਣ ਦੀ ਦਾਣਾ ਮੰਡੀ ਵਿਚ ਕੰਮ ਕਰਨ ਲਈ ਆਉਂਦੇ ਹਨ। ਇਸ ਦਾਣਾ ਮੰਡੀ ਵਿਚ 25 ਤੋਂ 30 ਕਿਲੋਮੀਟਰ ਦੂਰ ਤੋਂ ਕਿਸਾਨ ਆਪਣੀ ਫਸਲ ਲੈ ਕੇ ਵੇਚਣ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ ਦੋ ਢਾਈ ਏਕੜ ਜ਼ਮੀਨ ਵਿਚ ਬਣੀ ਛੋਟੀ ਜਿਹੀ ਪੱਕੀ ਦਾਣਾ ਮੰਡੀ ਵਿਚ ਕੇਵਲ ਤਿੰਨ ਚਾਰ ਆੜ੍ਹਤੀਏ ਕੰਮ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਲੱਖਾਂ ਟਨ ਫਸਲ ਦਾਣਾ ਮੰਡੀ ਵਿਚ ਪਹੁੰਚਦੀ ਹੈ ਜਿਸ ਤੋਂ ਕਰੋੜਾਂ ਰੁਪਏ ਦੀ ਆਮਦਨ ਸਰਕਾਰ ਨੂੰ ਹੁੰਦੀ ਹੈ ਪਰ ਕਿਸੇ ਵੀ ਸਰਕਾਰ ਨੇ ਹੁਣ ਤੱਕ ਇਸ ਦਾਣਾ ਮੰਡੀ ਨੂੰ ਵੱਡੀ ਕਰਨ ਅਤੇ ਪੱਕੀ ਕਰਨ ਲਈ ਉਪਰਾਲਾ ਨਹੀਂ ਕੀਤਾ ।