25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਹੈਰੋਇਨ ਸਮੇਤ ਦੋ ਕਾਬੂ

ਪਠਾਨਕੋਟ, 24 ਅਕਤੂਬਰ (ਵਿਨੋਦ)-ਯੁੱਧ ਨਸ਼ੇ ਵਿਰੁੱਧ ਮੁਹਿਮ ਤਹਿਤ ਪਠਾਨਕੋਟ ਪੁਲਿਸ ਵਲੋਂ ਦੋ ਵਿਅਕਤੀਆਂ ਨੂੰ 4. 68 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ।

ਅਜੀਤ ਡੈਸਕ 25-10-2026
ਪਠਾਨਕੋਟ, 24 ਅਕਤੂਬਰ (ਵਿਨੋਦ)-ਯੁੱਧ ਨਸ਼ੇ ਵਿਰੁੱਧ ਮੁਹਿਮ ਤਹਿਤ ਪਠਾਨਕੋਟ ਪੁਲਿਸ ਵਲੋਂ ਦੋ ਵਿਅਕਤੀਆਂ ਨੂੰ 4.68 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ। ਥਾਣਾ ਸਦਰ ਦੇ ਏ.ਐਸ.ਆਈ ਸੁਰਿੰਦਰ ਸਿੰਘ ਸਮੇਤ ਸਾਥੀ ਕਰਮਚਾਰੀ ਗਸ਼ਤ ਬਾ-ਤਲਾਸ਼ ਭੈੜੇ ਪੁਰਸ਼ਾਂ ਦੇ ਸਬੰਧ ਵਿਚ ਲੱਗੇ ਹੋਏ ਸੀ ਕਿ 2 ਮੋਨੇ ਨੌਜਵਾਨ ਵਿਅਕਤੀ ਪੈਦਲ ਆਉਂਦੇ ਦਿਖਾਈ ਦਿੱਤੇ ਜੋ ਪੁਲਿਸ ਦੀ ਗੱਡੀ ਨੂੰ ਦੇਖ ਕੇ ਘਬਰਾ ਕੇ ਭਜਣ ਲੱਗੇ ਤਾਂ ਇਕ ਵਿਅਕਤੀ ਨੇ ਆਪਣੀ ਪੈਂਟ ਦੀ ਸੱਜੀ ਜੇਬ ਵਿਚੋਂ ਇਕ ਵਜ਼ਨਦਾਰ ਮੋਮੀ ਲਿਫਾਫਾ ਜ਼ਮੀਨ ’ਤੇ ਸੁੱਟ ਦਿੱਤਾ, ਜਿਸ ਨੂੰ ਏ.ਐਸ.ਆਈ ਨੇ ਕਰਮਚਾਰੀਆਂ ਦੀ ਮਦਦ ਨਾਲ ਦੋਨੋਂ ਵਿਅਕਤੀਆਂ ਨੂੰ ਕਾਬੂ ਕਰਕੇ ਵਾਰੀ-ਵਾਰੀ ਨਾਮ ਪਤਾ ਪੁੱਛਿਆ। ਪਹਿਲੇ ਵਿਅਕਤੀ ਨੇ ਆਪਣਾ ਨਾਮ ਲਖਵੀਰ ਚੰਦ ਉਰਫ ਬੰਟੀ ਪੁੱਤਰ ਸੁੱਖਦੇਵ ਵਾਸੀ ਪਿੰਡ ਸੁੰਦਰਚੱਕ ਜ਼ਿਲਾ ਪਠਾਨਕੋਟ ਅਤੇ ਦੂਜੇ ਨੇ ਆਪਣਾ ਨਾਮ ਅਮਨ ਕੁਮਾਰ ਪੁੱਤਰ ਸਰਿੰਦਰ ਕੁਮਾਰ ਵਾਸੀ ਇਸਲਾਮਪੁਰ ਜ਼ਿਲਾ ਪਠਾਨਕੋਟ ਦੱਸਿਆ। ਲਖਵੀਰ ਚੰਦ ਉਰਫ ਬੰਟੀ ਵਲੋਂ ਸੁੱਟੇ ਮੋਮੀ ਲਿਫਾਫੇ ਨੂੰ ਚੈੱਕ ਕੀਤਾ ਜਿਸ ਵਿਚੋਂ ਹੈਰੋਇਨ ਨੁਮਾ ਪਦਾਰਥ ਬਰਾਮਦ ਹੋਇਆ। ਜਿਸ ਦਾ ਡਿਜੀਟਲ ਕੰਡੇ ਨਾਲ ਵਜ਼ਨ ਕਰਨ ’ਤੇ ਕੁੱਲ 4 ਗ੍ਰਾਮ 68 ਮਿਲੀਗ੍ਰਾਮ ਹੈਰੋਇਨ ਸਮੇਤ ਮੋਮੀ ਲਿਫਾਫਾ ਪਾਰਦਰਸ਼ੀ ਹੋਈ। ਪੁਲਿਸ ਵਲੋਂ ਦੋਵੇਂ ਦੋਸ਼ੀਆਂ ਖਿਲਾਫ ਥਾਣਾ ਸਦਰ ਵਿਖੇ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਅੱਜ ਲੱਗੇਗਾ ਮੁਫ਼ਤ ਅੱਖਾਂ ਦਾ ਮੈਡੀਕਲ ਕੈਂਪ-ਰਵੀ ਸਿੰਘ ਅਗਲੀ ਖ਼ਬਰ ਜੀ.ਐਨ.ਡੀ.ਯੂ. ਕਾਲਜ ਨਰੋਟ ਜੈਮਲ ਸਿੰਘ ਨੂੰ ਕੈਬਨਿਟ ਮੰਤਰੀ ਲਾਲ ਚੰਦ ਨੇ ਦਿੱਤਾ 80 ਲੀਟਰ ਦਾ ਵਾਟਰ ਕੂਲਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।