23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਨਸ਼ਾ ਮੁਕਤ ਪੰਜਾਬ ਯਾਤਰਾ ਦੌਰਾਨ ਭਾਜਪਾ ਆਗੂਆਂ ਨੇ ਬਾਵਾ ਲਾਲ ਮੰਦਰ ਵਿਖੇ ਟੇਕਿਆ ਮੱਥਾ ਪ੍ਰਧਾਨ ਵਿਜੇ ਸੋਨੀ ਮੋਹਲੋਵਾਲੀ ਦੀ ਅਗਵਾਈ ’ ਚ ਵੱਖ - ਵੱਖ ਥਾਵਾਂ ’ ਤੇ ਲੋਕਾਂ ਵਲੋਂ ਨਿੱਘਾ ਸਵਾਗਤ

ਧਿਆਨਪੁਰ, 22 ਸਤੰਬਰ (ਕੁਲਦੀਪ ਸਿੰਘ ਸੋਨੂੰ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਾਜਪਾ ਵਲੋਂ ਪੰਜਾਬ ਦੇ ਵੱਖ-ਵੱਖ ਹਲਕਿਆਂ ਵਿਚ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਤਹਿਤ ਪੰਜਵੇਂ ਦਿਨ ਹਲਕਾ ਡੇਰਾ ਬਾਬਾ ਨਾਨਕ ’ਚ ਇਸ ਯਾਤਰਾ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਯਾਤਰਾ ਦੇ ਇੰਚਾਰਜ ਭਾਜਪਾ ਕੇਂਦਰੀ ਰਾਜ ਮੰਤਰੀ ਬਲਦੇਵ ਸਿੰਘ ਔਲਖ, ਮਨਪ੍ਰੀਤ ਸਿੰਘ ਬਾਦਲ, ਜ਼ਿਲ੍ਹਾ ਭਾਜਪਾ ਪ੍ਰਧਾਨ ਬਘੇਲ ਸਿੰਘ ਬਾਹੀਆਂ, ਫ਼ਤਹਿਗੜ੍ਹ ਤੋਂ ਭਾਜਪਾ ਦੇ ਇੰਚਾਰਜ ਰਵੀਕਰਨ ਸਿੰਘ ਕਾਹਲੋਂ, ਜ਼ਿਲ੍ਹਾ ਕਾਰੋਬਾਰੀ ਟਰੇਡ ਸੈੱਲ ਭਾਜਪਾ ਦੇ ਇੰਚਾਰਜ ਵਿਜੇ ਸੋਨੀ ਮੋਹਲੋਵਾਲੀ ਅਤੇ ਰਾਜੂ ਪੰਡਿਤ ਡੇਰਾ ਬਾਬਾ ਨਾਨਕ ਨੇ ਮੱਥਾ ਟੇਕ ਕੇ ਪੂਜਨੀਕ ਮਹੰਤ ਸ੍ਰੀ ਗੋਪਾਲ ਦਾਸ ਤੋਂ ਆਸ਼ੀਰਵਾਦ ਲਿਆ। ਸ੍ਰੀ ਵਿਜੇ ਸੋਨੀ ਮੋਹਲੋਵਾਲੀ ਦੀ ਅਗਵਾਈ ਵਿਚ ਵੱਖ-ਵੱਖ ਥਾਵਾਂ ’ਤੇ ਯਾਤਰਾ ਦਾ ਨਿੱਘਾ ਸਵਾਗਤ ਕਰਨ ਲਈ ਸਾਰੇ ਵਰਗਾਂ ਦੇ ਲੋਕਾਂ ਵਿਚ ਵੱਡਾ ਉਤਸਾਹ ਵੇਖਣ ਨੂੰ ਮਿਲਿਆ ਇਸ ਸਮੇਂ ਭਾਜਪਾ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਨਵੀਂ ਪੀੜੀ ਜੋ 12 ਤੋਂ 18 ਸਾਲ ਦੇ ਉਮਰ ਵਿਚ ਹੈ, ਉਨ੍ਹਾਂ ਨੂੰ ਨਸ਼ਿਆਂ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ।

ਨਸ਼ਾ ਮੁਕਤ ਪੰਜਾਬ ਯਾਤਰਾ ਦੌਰਾਨ ਕੇਂਦਰੀ ਰਾਜ ਮੰਤਰੀ ਬਲਦੇਵ ਸਿੰਘ ਔਲਖ, ਮਨਪ੍ਰੀਤ ਸਿੰਘ ਬਾਦਲ, ਰਵੀਕਰਨ ਸਿੰਘ ਕਾਹਲੋਂ ਤੇ ਪ੍ਰਧਾਨ ਵਿਜੇ ਸੋਨੀ ਮੋਹਲੋਵਾਲੀ। ਤਸਵੀਰ : ਕੁਲਦੀਪ ਸਿੰਘ ਸੋਨੂੰ 23-09-2026
ਧਿਆਨਪੁਰ, 22 ਸਤੰਬਰ (ਕੁਲਦੀਪ ਸਿੰਘ ਸੋਨੂੰ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਾਜਪਾ ਵਲੋਂ ਪੰਜਾਬ ਦੇ ਵੱਖ-ਵੱਖ ਹਲਕਿਆਂ ਵਿਚ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਤਹਿਤ ਪੰਜਵੇਂ ਦਿਨ ਹਲਕਾ ਡੇਰਾ ਬਾਬਾ ਨਾਨਕ ’ਚ ਇਸ ਯਾਤਰਾ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਯਾਤਰਾ ਦੇ ਇੰਚਾਰਜ ਭਾਜਪਾ ਕੇਂਦਰੀ ਰਾਜ ਮੰਤਰੀ ਬਲਦੇਵ ਸਿੰਘ ਔਲਖ, ਮਨਪ੍ਰੀਤ ਸਿੰਘ ਬਾਦਲ, ਜ਼ਿਲ੍ਹਾ ਭਾਜਪਾ ਪ੍ਰਧਾਨ ਬਘੇਲ ਸਿੰਘ ਬਾਹੀਆਂ, ਫ਼ਤਹਿਗੜ੍ਹ ਤੋਂ ਭਾਜਪਾ ਦੇ ਇੰਚਾਰਜ ਰਵੀਕਰਨ ਸਿੰਘ ਕਾਹਲੋਂ, ਜ਼ਿਲ੍ਹਾ ਕਾਰੋਬਾਰੀ ਟਰੇਡ ਸੈੱਲ ਭਾਜਪਾ ਦੇ ਇੰਚਾਰਜ ਵਿਜੇ ਸੋਨੀ ਮੋਹਲੋਵਾਲੀ ਅਤੇ ਰਾਜੂ ਪੰਡਿਤ ਡੇਰਾ ਬਾਬਾ ਨਾਨਕ ਨੇ ਮੱਥਾ ਟੇਕ ਕੇ ਪੂਜਨੀਕ ਮਹੰਤ ਸ੍ਰੀ ਗੋਪਾਲ ਦਾਸ ਤੋਂ ਆਸ਼ੀਰਵਾਦ ਲਿਆ। ਸ੍ਰੀ ਵਿਜੇ ਸੋਨੀ ਮੋਹਲੋਵਾਲੀ ਦੀ ਅਗਵਾਈ ਵਿਚ ਵੱਖ-ਵੱਖ ਥਾਵਾਂ ’ਤੇ ਯਾਤਰਾ ਦਾ ਨਿੱਘਾ ਸਵਾਗਤ ਕਰਨ ਲਈ ਸਾਰੇ ਵਰਗਾਂ ਦੇ ਲੋਕਾਂ ਵਿਚ ਵੱਡਾ ਉਤਸਾਹ ਵੇਖਣ ਨੂੰ ਮਿਲਿਆ ਇਸ ਸਮੇਂ ਭਾਜਪਾ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਨਵੀਂ ਪੀੜੀ ਜੋ 12 ਤੋਂ 18 ਸਾਲ ਦੇ ਉਮਰ ਵਿਚ ਹੈ, ਉਨ੍ਹਾਂ ਨੂੰ ਨਸ਼ਿਆਂ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ। ਸ੍ਰੀ ਵਿਜੇ ਸੋਨੀ ਮੋਹਲੋਵਾਲੀ ਨੇ ਕਿਹਾ ਕਿ ਪੰਜਾਬ ਦੇ ਵਿਚ ਨਸ਼ੇ ਤੇ ਗੈਂਗਸਟਰਾਂ ਦੀ ਤੂਤੀ ਬੋਲਦੀ ਹੈ। ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਇਸ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਵਿਚ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਸਮਝਾਉਣਾ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਧੀਆਂ-ਪੁੱਤਾਂ ਨੂੰ ਜੇਕਰ ਨਸ਼ੇ ਤੋਂ ਬਚਾਅ ਲਿਆ ਤਾਂ ਤੁਹਾਡਾ ਸਭ ਕੁਝ ਸੁਰੱਖਿਅਤ ਹੈ। ਇਸ ਸਮੇਂ ਮਾ. ਅਨੰਦ ਕਿਸ਼ੋਰ ਧਿਆਨਪੁਰ, ਬਲਵਿੰਦਰ ਕੁਮਾਰ, ਇੰਦਰਜੀਤ ਕੁਮਾਰ, ਮੰਗਪਾਲ ਸੇਠੀ, ਕਵਲਜੀਤ ਗੱਗੂ ਮੰਮਣ, ਸੋਨੂੰ ਰਾਏਚੱਕ, ਗੁਰਮੀਤ ਭੁੱਲਰ ਅਤੇ ਬਿੰਦਰ ਕੋਟਲੀ ਸੂਰਤ ਮੱਲ੍ਹੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੱਤਰਕਾਰ ਜੇਮਸ ਨਾਹਰ ਨਮਿਤ ਸ਼ਰਧਾਂਜ਼ਲੀ ਸਮਾਗਮ ਅਗਲੀ ਖ਼ਬਰ ਮੀਰੀ-ਪੀਰੀ ਖਾਲਸਾ ਮਾਰਚ ਦਾ ਪਿ੍ੰ. ਬਿਕਰਮਜੀਤ ਸਿੰਘ ਵਲੋਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।