23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਜ਼ਿਲ੍ਹਾ ਪਠਾਨਕੋਟ ’ ਚ ਰਾਸ਼ਟਰੀ ਪੋਸ਼ਣ ਮਾਹ 2026 ਦੀਆਂ ਗਤੀਵਿਧੀਆਂ ਜਾਰੀ

ਪਠਾਨਕੋਟ, 22 ਸਤੰਬਰ (ਵਿਨੋਦ)-ਭਾਰਤ ਸਰਕਾਰ ਦੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਵਲੋਂ ਦੇਸ਼ ਭਰ ’ਚ 9ਵਾਂ ਰਾਸ਼ਟਰੀ ਪੋਸ਼ਣ ਮਾਹ 2026 ਮਨਾਇਆ ਜਾ ਰਿਹਾ ਹੈ । ਇਹ ਮੁਹਿੰਮ 9 ਸਤੰਬਰ ਤੋਂ 8 ਅਕਤੂਬਰ ਤੱਕ ਚੱਲੇਗੀ ।

ਆਂਗਣਵਾੜੀ ਕੇਂਦਰ ’ਚ ਪੋਸ਼ਣ ਮਾਹ ਮਨਾਉਂਦੇ ਹੋਏ ਆਂਗਣਵਾੜੀ ਵਰਕਰ ਅਤੇ ਬੱਚੇ। ਤਸਵੀਰ: ਵਿਨੋਦ 23-09-2026
ਪਠਾਨਕੋਟ, 22 ਸਤੰਬਰ (ਵਿਨੋਦ)-ਭਾਰਤ ਸਰਕਾਰ ਦੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਵਲੋਂ ਦੇਸ਼ ਭਰ ’ਚ 9ਵਾਂ ਰਾਸ਼ਟਰੀ ਪੋਸ਼ਣ ਮਾਹ 2026 ਮਨਾਇਆ ਜਾ ਰਿਹਾ ਹੈ । ਇਹ ਮੁਹਿੰਮ 9 ਸਤੰਬਰ ਤੋਂ 8 ਅਕਤੂਬਰ ਤੱਕ ਚੱਲੇਗੀ । ਇਸ ਸਾਲ ਪੋਸ਼ਣ ਮਾਹ ਦਾ ਥੀਮ ‘ਸਾਡੀ ਆਂਗਣਵਾੜੀ, ਸਾਡੀ ਜ਼ਿੰਮੇਵਾਰੀ’ ਰੱਖਿਆ ਗਿਆ ਹੈ । ਜਿਸ ਦਾ ਮੁੱਖ ਉਦੇਸ਼ ਆਂਗਣਵਾੜੀ ਕੇਂਦਰਾਂ ਨੂੰ ਪੋਸ਼ਣ, ਸਿਹਤ, ਸੰਭਾਲ ਤੇ ਬੱਚਿਆਂ ਦੇ ਸ਼ੁਰੂਆਤੀ ਵਿਕਾਸ ਲਈ ਸਮੁਦਾਇਕ ਭਾਗੀਦਾਰੀ ਦਾ ਕੇਂਦਰ ਬਣਾਉਣਾ ਹੈ । ਜ਼ਿਲ੍ਹਾ ਪਠਾਨਕੋਟ ਵਿਚ ਪਠਾਨਕੋਟ, ਸੁਜਾਨਪੁਰ, ਧਾਰਕਲਾਂ, ਨਰੋਟ ਜੈਮਲ ਸਿੰਘ ਤੇ ਬਮਿਆਲ ਬਲਾਕਾਂ ਦੇ ਵੱਖ-ਵੱਖ ਆਂਗਣਵਾੜੀ ਕੇਂਦਰਾਂ ਰਾਹੀਂ ਪੋਸ਼ਣ ਤੇ ਜਾਗਰੂਕਤਾ ਸਬੰਧੀ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ । ਇਸ ਤਹਿਤ ਗਰਭਵਤੀ ਮਹਿਲਾਵਾਂ, ਦੁੱਧ ਪਿਲਾਉਣ ਵਾਲੀਆਂ ਮਾਵਾਂ, ਕਿਸ਼ੋਰੀਆਂ ਤੇ 0 ਤੋਂ 6 ਸਾਲ ਤੱਕ ਦੇ ਬੱਚਿਆਂ ਨੂੰ ਪੋਸ਼ਣ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ । ਆਂਗਣਵਾੜੀ ਵਰਕਰਾਂ ਵਲੋਂ ਪਰਿਵਾਰਾਂ ਨੂੰ ਸੰਤੁਲਿਤ ਖੁਰਾਕ, ਖੁਰਾਕ ’ਚ ਵਿਭਿੰਨਤਾ, ਪ੍ਰੋਟੀਨ ਯੁਕਤ ਭੋਜਨ, ਸਥਾਨਕ ਤੇ ਮੌਸਮੀ ਖਾਧ ਪਦਾਰਥਾਂ ਦੀ ਵਰਤੋਂ ਤੇ ਸਿਹਤਮੰਦ ਜੀਵਨਸ਼ੈਲੀ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ । 0 ਤੋਂ 3 ਸਾਲ ਦੇ ਬੱਚਿਆਂ ਦੇ ਵਿਕਾਸੀ ਮੀਲ ਪੱਥਰਾਂ ਦੀ ਨਿਗਰਾਨੀ ਦੇ ਨਾਲ ਮਾਪਿਆਂ ਨੂੰ ਸ਼ੁਰੂਆਤੀ ਉਤੇਜਨਾ ਤੇ ਜਵਾਬਦੇਹ ਪਰਵਰਿਸ਼ ਸਬੰਧੀ ਸਲਾਹ ਦਿੱਤੀ ਜਾ ਰਹੀ ਹੈ । ਇਸੇ ਤਰ੍ਹਾਂ 3 ਤੋਂ 6 ਸਾਲ ਦੇ ਬੱਚਿਆਂ ਲਈ ਖੇਡ-ਆਧਾਰਿਤ ਗਤੀਵਿਧੀਆਂ ਅਤੇ ਸ਼ੁਰੂਆਤੀ ਬਾਲ ਸੰਭਾਲ ਤੇ ਸਿੱਖਿਆ ਨਾਲ ਸਬੰਧਿਤ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ । ਇਸ ਤੋਂ ਇਲਾਵਾ ਆਂਗਣਵਾੜੀ ਪ੍ਰਬੰਧਨ ਕਮੇਟੀਆਂ ਦੀ ਭੂਮਿਕਾ ਨੂੰ ਮਜ਼ਬੂਤ ਕਰਦਿਆਂ ਆਂਗਣਵਾੜੀ ਸੇਵਾਵਾਂ ਦੀ ਗੁਣਵੱਤਾ, ਭੋਜਨ ਦੀ ਗੁਣਵੱਤਾ ਅਤੇ ਪੋਸ਼ਣ ਪ੍ਰੋਗਰਾਮਾਂ ਵਿਚ ਸਮੂਦਾਇਕ ਭਾਗੀਦਾਰੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ।
ਪਿਛਲੀ ਖ਼ਬਰ ਤਿਉਹਾਰਾਂ ਤੋਂ ਪਹਿਲਾਂ ਫੂਡ ਸੇਫਟੀ ਟੀਮ ਦੀ ਵੱਡੀ ਕਾਰਵਾਈ ਮਠਿਆਈ ਬਣਾਉਣ ਵਾਲੀਆਂ ਥਾਵਾਂ ਦੀ ਅਚਾਨਕ ਜਾਂਚ ਅਗਲੀ ਖ਼ਬਰ ਐਸ.ਆਈ.ਆਰ. ਤੇ ਆਗਾਮੀ ਵਿਧਾਨ ਸਭਾ ਚੋਣਾਂ ਸੰਬੰਧੀ ਸਵੀਪ ਗਤੀਵਿਧੀਆਂ ਦੀ ਸਮੀਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।