23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਐਮਰਜੈਂਸੀ ਰੋਡ ਬਣਿਆ ਵਾਹਨਾਂ ਦੀ ਖਰੀਦੋ - ਫਰੋਖਤ ਦਾ ਅੱਡਾ, ਹਾਦਸੇ ਦਾ ਖਤਰਾ ਲੋਕਾਂ ਨੇ ਪ੍ਰਸ਼ਾਸਨ ਤੋਂ ਕਾਰਵਾਈ ਦੀ ਕੀਤੀ ਮੰਗ

ਪਠਾਨਕੋਟ, 22 ਸਤੰਬਰ (ਸੁਮਿਤ)-ਪਠਾਨਕੋਟ-ਡਲਹੌਜ਼ੀ ਨੈਸ਼ਨਲ ਹਾਈਵੇ ਦੇ ਕਿਨਾਰੇ ਐਮਰਜੈਂਸੀ ਹਲਾਤ ’ਚ ਵਾਹਨਾਂ ਦੀ ਆਵਾਜਾਈ ਲਈ ਬਣਾਈ ਗਈ ਐਮਰਜੈਂਸੀ ਰੋਡ ਦੀ ਕਥਿਤ ਦੁਰਵਰਤੋਂ ਦਾ ਮਾਮਲਾ ਸਾਹਮਣੇ ਆਇਆ ਹੈ । ਦੋਸ਼ ਹੈ ਕਿ ਕੁਝ ਲੋਕ ਇਸ ਸੜਕ ਦੀ ਵਰਤੋਂ ਆਪਣੇ ਨਿੱਜੀ ਫਾਇਦੇ ਲਈ ਕਰ ਰਹੇ ਹਨ ਤੇ ਇੱਥੇ ਨਵੀਆਂ-ਪੁਰਾਣੀਆਂ ਕਾਰਾਂ ਸਮੇਤ ਹੋਰ ਵਾਹਨਾਂ ਦੀ ਖਰੀਦ-ਫਰੋਖਤ ਕੀਤੀ ਜਾ ਰਹੀ ਹੈ ।

ਪਠਾਨਕੋਟ ਡਲਹੌਜ਼ੀ ਹਾਈਵੇ ਕੰਢੇ ਖਰੀਦੋ ਫਰੋਖਤ ਲਈ ਖੜ੍ਹੇ ਵਾਹਨ। ਤਸਵੀਰ: ਸੁਮਿਤ 23-09-2026
ਪਠਾਨਕੋਟ, 22 ਸਤੰਬਰ (ਸੁਮਿਤ)-ਪਠਾਨਕੋਟ-ਡਲਹੌਜ਼ੀ ਨੈਸ਼ਨਲ ਹਾਈਵੇ ਦੇ ਕਿਨਾਰੇ ਐਮਰਜੈਂਸੀ ਹਲਾਤ ’ਚ ਵਾਹਨਾਂ ਦੀ ਆਵਾਜਾਈ ਲਈ ਬਣਾਈ ਗਈ ਐਮਰਜੈਂਸੀ ਰੋਡ ਦੀ ਕਥਿਤ ਦੁਰਵਰਤੋਂ ਦਾ ਮਾਮਲਾ ਸਾਹਮਣੇ ਆਇਆ ਹੈ । ਦੋਸ਼ ਹੈ ਕਿ ਕੁਝ ਲੋਕ ਇਸ ਸੜਕ ਦੀ ਵਰਤੋਂ ਆਪਣੇ ਨਿੱਜੀ ਫਾਇਦੇ ਲਈ ਕਰ ਰਹੇ ਹਨ ਤੇ ਇੱਥੇ ਨਵੀਆਂ-ਪੁਰਾਣੀਆਂ ਕਾਰਾਂ ਸਮੇਤ ਹੋਰ ਵਾਹਨਾਂ ਦੀ ਖਰੀਦ-ਫਰੋਖਤ ਕੀਤੀ ਜਾ ਰਹੀ ਹੈ । ਸਥਾਨਕ ਲੋਕਾਂ ਮੁਤਾਬਿਕ ਨੈਸ਼ਨਲ ਹਾਈਵੇ ’ਤੇ ਦਿਨ-ਰਾਤ ਵੱਡੀ ਗਿਣਤੀ ਵਿਚ ਵਾਹਨਾਂ ਦੀ ਆਵਾਜਾਈ ਰਹਿੰਦੀ ਹੈ । ਅਜਿਹੇ ਵਿਚ ਐਮਰਜੈਂਸੀ ਰੋਡ ’ਤੇ ਵਾਹਨ ਖੜ੍ਹੇ ਕਰਨ ਅਤੇ ਉਨ੍ਹਾਂ ਦੀ ਖਰੀਦ-ਫਰੋਖਤ ਲਈ ਇਸ ਥਾਂ ਦੀ ਵਰਤੋਂ ਕੀਤੇ ਜਾਣ ਕਾਰਨ ਆਵਾਜਾਈ ਪ੍ਰਭਾਵਿਤ ਹੋਣ ਦੇ ਨਾਲ-ਨਾਲ ਹਾਦਸਿਆਂ ਦਾ ਖਤਰਾ ਵੀ ਬਣਿਆ ਰਹਿੰਦਾ ਹੈ । ਲੋਕਾਂ ਦਾ ਕਹਿਣਾ ਹੈ ਕਿ ਐਮਰਜੈਂਸੀ ਰੋਡ ਦਾ ਮੁੱਖ ਮਕਸਦ ਐਮਰਜੈਂਸੀ ਦੀ ਸਥਿਤੀ ਵਿਚ ਆਵਾਜਾਈ ਨੂੰ ਸੁਚਾਰੂ ਬਣਾਈ ਰੱਖਣਾ ਤੇ ਲੋੜ ਪੈਣ ’ਤੇ ਵਾਹਨਾਂ ਨੂੰ ਸੁਰੱਖਿਅਤ ਰਸਤਾ ਮੁਹੱਈਆ ਕਰਵਾਉਣਾ ਹੈ । ਜੇਕਰ ਇਸ ਥਾਂ ’ਤੇ ਨਿੱਜੀ ਵਾਹਨਾਂ ਦਾ ਜਮਾਵੜਾ ਵੱਧਦਾ ਰਿਹਾ ਤਾਂ ਕਿਸੇ ਵੀ ਐਮਰਜੈਂਸੀ ਦੌਰਾਨ ਗੰਭੀਰ ਸਮੱਸਿਆ ਪੈਦਾ ਹੋ ਸਕਦੀ ਹੈ । ਸਥਾਨਕ ਲੋਕਾਂ ਨੇ ਟ੍ਰੈਫਿਕ ਪੁਲਿਸ ਪਠਾਨਕੋਟ ਤੋਂ ਮਾਮਲੇ ਦਾ ਸਮੇਂ ਸਿਰ ਨੋਟਿਸ ਲੈਣ ਤੇ ਐਮਰਜੈਂਸੀ ਰੋਡ ’ਤੇ ਗੈਰ-ਅਧਿਕਾਰਤ ਤੌਰ ’ਤੇ ਖੜ੍ਹੇ ਕੀਤੇ ਜਾ ਰਹੇ ਵਾਹਨਾਂ ਖ਼ਿਲਾਫ਼ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ, ਤਾਂ ਜੋ ਭਵਿੱਖ ਵਿਚ ਕਿਸੇ ਵੱਡੇ ਹਾਦਸੇ ਨੂੰ ਟਾਲਿਆ ਜਾ ਸਕੇ । ਇਸ ਦੇ ਨਾਲ ਹੀ ਲੋਕਾਂ ਨੇ ਪ੍ਰਸ਼ਾਸਨ ਤੋਂ ਹਾਈਵੇ ਦੇ ਕਿਨਾਰੇ ਬਣਾਈ ਗਈ ਐਮਰਜੈਂਸੀ ਰੋਡ ਦੀ ਨਿਯਮਿਤ ਨਿਗਰਾਨੀ ਕਰਨ ਅਤੇ ਇਸ ਦੀ ਵਰਤੋਂ ਨਿਰਧਾਰਿਤ ਨਿਯਮਾਂ ਅਨੁਸਾਰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ ।
ਪਿਛਲੀ ਖ਼ਬਰ ਐਸ.ਆਈ.ਆਰ. ਤੇ ਆਗਾਮੀ ਵਿਧਾਨ ਸਭਾ ਚੋਣਾਂ ਸੰਬੰਧੀ ਸਵੀਪ ਗਤੀਵਿਧੀਆਂ ਦੀ ਸਮੀਖਿਆ ਅਗਲੀ ਖ਼ਬਰ ਹੁਣ ਸਿਵਲ ਹਸਪਤਾਲ ਪਠਾਨਕੋਟ ਦੇ ਲੋਕਾਂ ਨੂੰ ਵੀ ਮਿਲੇਗੀ ਐਮ.ਆਰ.ਆਈ. ਦੀ ਸੁਵਿਧਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।