23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਡੇਰਾ ਬਾਬਾ ਨਾਨਕ ਪੁੱਜਣ ’ ਤੇ ਚੇਅਰਮੈਨ ਠੇਠਰਕੇ ਤੇ ਪ੍ਰਧਾਨ ਘਣੀਆ ਦੀ ਅਗਵਾਈ ਹੇਠ ਭਰਵਾਂ ਸਵਾਗਤ

ਡੇਰਾ ਬਾਬਾ ਨਾਨਕ, 22 ਸਤੰਬਰ (ਹੀਰਾ ਸਿੰਘ ਮਾਂਗਟ, ਵਿਜੇ ਸ਼ਰਮਾ)-ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਅੱਜ ਡੇਰਾ ਬਾਬਾ ਨਾਨਕ ਪੁੱਜਣ ਤੇ ਭਾਜਪਾ ਆਗੂਆਂ ਵਲੋਂ ਚੇਅਰਮੈਨ ਜਸਦੀਪ ਸਿੰਘ ਠੇਠਰਕੇ ਤੇ ਭਾਜਪਾ ਆਗੂ ਪਰਵਿੰਦਰ ਸਿੰਘ ਘਣੀਆਂ ਦੀ ਅਗਵਾਈ ਹੇਠ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਭਾਜਪਾ ਵਲੋਂ ਮਾਰਕਫੈਡ ਪੰਜਾਬ ਦੇ ਉਪ ਚੇਅਰਮੈਨ ਜਸਦੀਪ ਸਿੰਘ ਠੇਠਰਕੇ ਦੀ ਅਗਵਾਈ ਹੇਠ ਯੁਵਰਾਜ ਗਾਰਡਨ ਪੈਲੇਸ ਵਿਖੇ ਕਰਵਾਏ ਗਏ ਭਰਵੇਂ ਇਕੱਠ ਦੌਰਾਨ ਉੱਤਰ ਪ੍ਰਦੇਸ਼ ਦੇ ਖੇਤੀਬਾੜੀ ਮੰਤਰੀ ਬਲਦੇਵ ਸਿੰਘ ਔਲਖ ਨੇ ਕਿਹਾ ਕਿ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣਾ ਪੰਜਾਬ ਦੀ ਜਵਾਨੀ, ਪਰਿਵਾਰਾਂ ਅਤੇ ਭਵਿੱਖ ਨੂੰ ਬਚਾਉਣ ਦੀ ਲੜਾਈ ਹੈ।

ਅਜੀਤ ਡੈਸਕ 23-09-2026
ਡੇਰਾ ਬਾਬਾ ਨਾਨਕ, 22 ਸਤੰਬਰ (ਹੀਰਾ ਸਿੰਘ ਮਾਂਗਟ, ਵਿਜੇ ਸ਼ਰਮਾ)-ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਅੱਜ ਡੇਰਾ ਬਾਬਾ ਨਾਨਕ ਪੁੱਜਣ ਤੇ ਭਾਜਪਾ ਆਗੂਆਂ ਵਲੋਂ ਚੇਅਰਮੈਨ ਜਸਦੀਪ ਸਿੰਘ ਠੇਠਰਕੇ ਤੇ ਭਾਜਪਾ ਆਗੂ ਪਰਵਿੰਦਰ ਸਿੰਘ ਘਣੀਆਂ ਦੀ ਅਗਵਾਈ ਹੇਠ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਭਾਜਪਾ ਵਲੋਂ ਮਾਰਕਫੈਡ ਪੰਜਾਬ ਦੇ ਉਪ ਚੇਅਰਮੈਨ ਜਸਦੀਪ ਸਿੰਘ ਠੇਠਰਕੇ ਦੀ ਅਗਵਾਈ ਹੇਠ ਯੁਵਰਾਜ ਗਾਰਡਨ ਪੈਲੇਸ ਵਿਖੇ ਕਰਵਾਏ ਗਏ ਭਰਵੇਂ ਇਕੱਠ ਦੌਰਾਨ ਉੱਤਰ ਪ੍ਰਦੇਸ਼ ਦੇ ਖੇਤੀਬਾੜੀ ਮੰਤਰੀ ਬਲਦੇਵ ਸਿੰਘ ਔਲਖ ਨੇ ਕਿਹਾ ਕਿ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣਾ ਪੰਜਾਬ ਦੀ ਜਵਾਨੀ, ਪਰਿਵਾਰਾਂ ਅਤੇ ਭਵਿੱਖ ਨੂੰ ਬਚਾਉਣ ਦੀ ਲੜਾਈ ਹੈ। ਭਾਜਪਾ ਦੇ ਕੌਮੀ ਮੀਤ ਪ੍ਰਧਾਨ ਅਤੇ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਨਸ਼ਿਆਂ ਨੇ ਪੰਜਾਬ ਦੀਆਂ ਤਿੰਨ ਪੀੜ੍ਹੀਆਂ ਬਰਬਾਦ ਕੀਤੀਆਂ ਹਨ। ਭਾਜਪਾ ਦੇ ਸੂਬਾਈ ਜਨਰਲ ਸਕੱਤਰ ਰਜਨੀਸ਼ ਧਿਮਾਨ ਨੇ ਕਿਹਾ ਕਿ ਨਸ਼ਿਆਂ ਦੀ ਲੜਾਈ ਨਸ਼ਾ ਪੀੜਤ ਨੌਜਵਾਨਾਂ ਵਿਰੁੱਧ ਨਹੀਂ, ਸਗੋਂ ਤਸਕਰਾਂ, ਸਪਲਾਇਰਾਂ ਅਤੇ ਪੂਰੇ ਨੈੱਟਵਰਕ ਵਿਰੁੱਧ ਹੋਣੀ ਚਾਹੀਦੀ ਹੈ। ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਅਤੇ ਯਾਤਰਾ ਕੋਆਰਡੀਨੇਟਰ ਰਵੀਕਰਨ ਸਿੰਘ ਕਾਹਲੋਂ ਨੇ ਕਿਹਾ ਕਿ ਨਸ਼ਾ ਮੁਕਤ ਪੰਜਾਬ ਲਈ ਤਿੰਨ ਮੋਰਚਿਆਂ ’ਤੇ ਕੰਮ ਕਰਨਾ ਜ਼ਰੂਰੀ ਹੈ। ਭਾਜਪਾ ਪੰਜਾਬ ਦੀ ਮੀਤ ਪ੍ਰਧਾਨ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਕਿਹਾ ਕਿ ‘ਨਸ਼ਾ ਮੁਕਤ ਪੰਜਾਬ ਯਾਤਰਾ’ ਪੰਜਾਬ ਦੀ ਜਵਾਨੀ ਅਤੇ ਨਸ਼ੇ ਤੋਂ ਪੀੜਤ ਪਰਿਵਾਰਾਂ ਦੀ ਆਵਾਜ਼ ਬਣ ਰਹੀ ਹੈ। ਇਸ ਮੌਕੇ ਭਾਜਪਾ ਆਗੂ ਚੇਅਰਮੈਨ ਜਸਦੀਪ ਸਿੰਘ ਰੰਧਾਵਾ ਵਲੋਂ ਵੱਡੀ ਗਿਣਤੀ ਪੁੱਜੇ ਇਲਾਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਤਿਹਾਸ ਵਿਚ ਅੱਜ ਪਹਿਲੀ ਵਾਰ ਡੇਰਾ ਬਾਬਾ ਨਾਨਕ ਅੰਦਰ ਭਾਜਪਾ ਦਾ ਏਨਾ ਵੱਡਾ ਇਕੱਠ ਹੋਇਆ ਹੈ। ਇਸ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਪਰਵਿੰਦਰ ਸਿੰਘ ਘਣੀਆਂ ਵਲੋਂ ਨਿਭਾਈ ਗਈ। ਇਸ ਮੌਕੇ ਪਰਵਿੰਦਰ ਸਿੰਘ ਘਣੀਆ ਜ਼ਿਲ੍ਹਾ ਪ੍ਰਧਾਨ ਆੜਤੀ ਯੂਨੀਅਨ, ਐਡਵੋਕੇਟ ਪਰਮੀਤ ਸਿੰਘ ਬੇਦੀ, ਰਾਜੂ ਪੰਡਿਤ, ਵਿਜੈ ਸੋਨੀ, ਐਡਵੋਕੇਟ ਰਛਪਾਲ ਸਿੰਘ, ਸੰਤੋਖ ਸਿੰਘ ਠੇਠਰਕੇ, ਬਾਬਾ ਸੁੱਚਾ ਸਿੰਘ ਠੇਠਰਕੇ, ਹਰਪਾਲ ਸਿੰਘ ਫੱਤੂਪੁਰ, ਭਗਵਾਨ ਸਿੰਘ ਠੇਠਰਕੇ, ਕਰਮਜੀਤ ਸਿੰਘ ਠੇਠਰਕੇ, ਐਡਵੋਕੇਟ ਅਜੀਤ ਸਿੰਘ, ਬਲਰਾਮ ਸਿੰਘ ਸਹਿਜਾਦਾ, ਹਰਪਾਲ ਸਿੰਘ ਪਹਿਲਵਾਨ, ਮਾਨਾ ਮਸੀਹ, ਕੰਵਲਜੀਤ ਸਿੰਘ ਮੰੰਗੀਆਂ, ਸਾਬਕਾ ਸਰਪੰਚ ਦਲੇਰ ਸਿੰਘ ਰੱਤੜ ਛੱਤੜ, ਹਰਵਿੰਦਰ ਸਿੰਘ ਸੰਧੂ, ਕਮਲ ਜੋਤੀ ਅਤੇ ਪ੍ਰਦੀਪ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮੀਰੀ-ਪੀਰੀ ਖਾਲਸਾ ਮਾਰਚ ਦਾ ਪਿ੍ੰ. ਬਿਕਰਮਜੀਤ ਸਿੰਘ ਵਲੋਂ ਸਵਾਗਤ ਅਗਲੀ ਖ਼ਬਰ ਅੱਖਾਂ ਦੇ ਮੁਫ਼ਤ ਕੈਂਪ ਦੌਰਾਨ 125 ਮਰੀਜ਼ਾਂ ਦੀ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।