19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਚੋਰਾਂ ਵਲੋਂ ਗਰਿੱਲ ਪੁੱਟ ਕੇ ਚੋਰੀ ਕਰਨ ਦੀ ਕੋਸ਼ਿਸ਼, ਰੌਲਾ ਪੈਣ ’ਤੇ ਚੋਰ ਭੱਜੇ

ਬਹਿਰਾਮਪੁਰ, 18 ਸਤੰਬਰ (ਬਲਬੀਰ ਸਿੰਘ ਕੋਲਾ)-ਥਾਣਾ ਬਹਿਰਾਮਪੁਰ ਅਧੀਨ ਆਉਂਦੇ ਪਿੰਡ ਪਸਿਆਲ ਵਿਖੇ ਚੋਰਾਂ ਵਲੋਂ ਇਕ ਘਰ ਦੀ ਗਰਿੱਲ ਪੁੱਟ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਚੋਰੀ ਕਰਨ ’ਚ ਕਾਮਯਾਬੀ ਨਹੀਂ ਮਿਲੀ । ਇਸ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਜਸਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਨੇ ਦੱਸਿਆ ਕਿ ਅਸੀਂ ਰਾਤ ਨੂੰ ਖਾਣਾ ਖਾ ਕੇ 10 ਵਜੇ ਦੇ ਕਰੀਬ ਸੌਂ ਗਏ।

ਅਜੀਤ ਡੈਸਕ 19-09-2026
ਬਹਿਰਾਮਪੁਰ, 18 ਸਤੰਬਰ (ਬਲਬੀਰ ਸਿੰਘ ਕੋਲਾ)-ਥਾਣਾ ਬਹਿਰਾਮਪੁਰ ਅਧੀਨ ਆਉਂਦੇ ਪਿੰਡ ਪਸਿਆਲ ਵਿਖੇ ਚੋਰਾਂ ਵਲੋਂ ਇਕ ਘਰ ਦੀ ਗਰਿੱਲ ਪੁੱਟ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਚੋਰੀ ਕਰਨ ’ਚ ਕਾਮਯਾਬੀ ਨਹੀਂ ਮਿਲੀ । ਇਸ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਜਸਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਨੇ ਦੱਸਿਆ ਕਿ ਅਸੀਂ ਰਾਤ ਨੂੰ ਖਾਣਾ ਖਾ ਕੇ 10 ਵਜੇ ਦੇ ਕਰੀਬ ਸੌਂ ਗਏ। ਰਾਤ ਨੂੰ ਕਰੀਬ 2 ਵਜੇ ਖੜਕਾ ਹੋਣ ਦੀ ਆਵਾਜ਼ ਸੁਣੀ ਤਾਂ ਘਰ ਦੇ ਮੈਂਬਰਾਂ ਨੇ ਉੱਠ ਕੇ ਦੇਖਿਆ ਤਾਂ ਚੋਰਾਂ ਨੇ ਦੂਜੇ ਕਮਰੇ ਦੀ ਗਰਿੱਲ ਪੁੱਟੀ ਹੋਈ ਸੀ । ਪਰਿਵਾਰ ਵਲੋਂ ਰੌਲਾ ਪਾਉਣ ’ਤੇ ਚੋਰ ਭੱਜ ਗਏ ਤੇ ਚੋਰੀ ਹੋਣ ਤੋਂ ਬਚਾਅ ਹੋ ਗਿਆ । ਚੋਰਾਂ ਦੀ ਗਿਣਤੀ ਤਿੰਨ ਆਦਮੀ ਸਨ । ਇਸ ਸਬੰਧੀ ਰਿਪੋਰਟ ਥਾਣਾ ਬਹਿਰਾਮਪੁਰ ਵਿਖੇ ਦੇ ਦਿੱਤੀ ਗਈ ਹੈ । ਇਲਾਕੇ ਵਿਚ ਇਸ ਘਟਨਾ ਕਰਕੇ ਦਹਿਸ਼ਤ ਦਾ ਮਾਹੌਲ ਹੈ ।
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਗਰ ਕੀਰਤਨ ਦਾ ਐੱਸ.ਐੱਸ.ਪੀ. ਦਫ਼ਤਰ ਬਟਾਲਾ ਵਿਖੇ ਭਰਵਾਂ ਸਵਾਗਤ ਅਗਲੀ ਖ਼ਬਰ ਹਥਿਆਰ ਲਾਇਸੈਂਸਾਂ ’ਤੇ ਰੋਕ ਜਾਰੀ, ਅਸਲ ਹੱਕਦਾਰ ਵੀ ਲਾਇਸੈਂਸ ਲੈਣ ਲਈ ਹੋ ਰਹੇ ਖੱਜਲ ਖੁਆਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।