16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਧਰਮ ਧਵਜਾ ਮੰਚ ਦੇ ਸੱਤ ਰੋਜ਼ਾ ਮਹਾਂ ਗਣੇਸ਼ ਉਤਸਵ ਦਾ ਧੂਮਧਾਮ ਨਾਲ ਸ਼ੁੱਭ ਆਰੰਭ

ਪਠਾਨਕੋਟ, 15 ਸਤੰਬਰ (ਸੰਧੂ)-ਧਰਮ ਧਵਜਾ ਮੰਚ ਵਲੋਂ ਸ਼ਾਪਿੰਗ ਕੰਪਲੈਕਸ ਭਗਵਾਨ ਵਾਲਮੀਕਿ ਚੌਕ ਵਿਖੇ ਕਰਵਾਏ ਜਾ ਰਹੇ ਸੱਤ ਰੋਜ਼ਾ ਮਹਾਂ ਗਣੇਸ਼ ਉਤਸਵ ਦਾ ਸ਼ੁੱਭ ਆਰੰਭ ਢੋਲ-ਨਗਾੜਿਆਂ ਤੇ ਧਾਰਮਿਕ ਉਤਸ਼ਾਹ ਨਾਲ ਕੀਤਾ ਗਿਆ । ਸਮਾਗਮ ਮੰਚ ਦੇ ਪ੍ਰਧਾਨ ਦੀਪਕ ਸਲਵਾਨ ਦੀ ਦੇਖ-ਰੇਖ ਹੇਠ ਹੋਇਆ ।

ਅਜੀਤ ਡੈਸਕ 16-09-2026
ਪਠਾਨਕੋਟ, 15 ਸਤੰਬਰ (ਸੰਧੂ)-ਧਰਮ ਧਵਜਾ ਮੰਚ ਵਲੋਂ ਸ਼ਾਪਿੰਗ ਕੰਪਲੈਕਸ ਭਗਵਾਨ ਵਾਲਮੀਕਿ ਚੌਕ ਵਿਖੇ ਕਰਵਾਏ ਜਾ ਰਹੇ ਸੱਤ ਰੋਜ਼ਾ ਮਹਾਂ ਗਣੇਸ਼ ਉਤਸਵ ਦਾ ਸ਼ੁੱਭ ਆਰੰਭ ਢੋਲ-ਨਗਾੜਿਆਂ ਤੇ ਧਾਰਮਿਕ ਉਤਸ਼ਾਹ ਨਾਲ ਕੀਤਾ ਗਿਆ । ਸਮਾਗਮ ਮੰਚ ਦੇ ਪ੍ਰਧਾਨ ਦੀਪਕ ਸਲਵਾਨ ਦੀ ਦੇਖ-ਰੇਖ ਹੇਠ ਹੋਇਆ । ਇਸ ਮੌਕੇ ਸਾਈਂ ਕਾਲਜ ਦੇ ਚੇਅਰਮੈਨ ਐਸ.ਕੇ. ਪੁੰਜ ਤੇ ਵਾਈਨ ਕੰਟਰੈਕਟਰ ਪਵਨ ਮਹਾਜਨ ਰਿਸ਼ੂ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਭਗਵਾਨ ਸ੍ਰੀ ਗਣੇਸ਼ ਜੀ ਦੀ ਵਿਧੀਵਤ ਪੂਜਾ-ਅਰਚਨਾ ਕਰਕੇ ਉਤਸਵ ਦੀ ਸ਼ੁਰੂਆਤ ਕੀਤੀ । ਐਸ.ਕੇ. ਪੁੰਜ ਅਤੇ ਪਵਨ ਮਹਾਜਨ ਨੇ ਸ਼ਹਿਰ ਵਾਸੀਆਂ ਨੂੰ ਗਣੇਸ਼ ਉਤਸਵ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਨੌਜਵਾਨ ਪੀੜ੍ਹੀ ਨੂੰ ਆਪਣੀ ਸੰਸਕ੍ਰਿਤੀ ਅਤੇ ਧਾਰਮਿਕ ਪਰੰਪਰਾਵਾਂ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ । ਦੀਪਕ ਸਲਵਾਨ ਨੇ ਦੱਸਿਆ ਕਿ 14 ਤੋਂ 20 ਸਤੰਬਰ ਤੱਕ ਚੱਲਣ ਵਾਲੇ ਇਸ ਉਤਸਵ ਦੌਰਾਨ ਵੱਖ-ਵੱਖ ਧਾਰਮਿਕ ਸਮਾਗਮ ਕਰਵਾਏ ਜਾਣਗੇ । ਇਸ ਮੌਕੇ ਮੰਗਤ ਰਾਮ, ਸੰਜੀਵ ਮਹਾਜਨ, ਕਰਨ ਕੁੰਦਰਾ, ਰਿਤੇਸ਼ ਮਹਾਜਨ, ਰਾਜੀਵ ਮਹਾਜਨ, ਅਮਿਤ ਸ਼ਰਮਾ, ਅਜੇ ਸ਼ਰਮਾ ਅਤੇ ਵਿਕਰਾਂਤ ਪਰਾਸ਼ਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ ।
ਪਿਛਲੀ ਖ਼ਬਰ ਆਦਰਸ਼ ਭਾਰਤੀ ਮਹਾਂਵਿਦਿਆਲਯ ਪਠਾਨਕੋਟ ਵਿਚ ਹਿੰਦੀ ਦਿਵਸ ਮਨਾਇਆ ਅਗਲੀ ਖ਼ਬਰ ਪਿੰਡ ਹੈਬਤ ਪਿੰਡੀ ਵਿਖੇ ਅਸ਼ੋਕ ਚੱਕਰ ਜੇਤੂ ਫਾਇਰਮੈਨ ਚਮਨ ਲਾਲ ਦਾ ਬਲੀਦਾਨ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।