ਸਰਬੱਤ ਖ਼ਾਲਸਾ ਸੰਸਥਾ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕੇਸ਼ਵ ਨਗਰ ਧੀਰਾ ਵਿਖੇ ਗੁਰਮਤਿ ਸਮਾਗਮ
ਪਠਾਨਕੋਟ, 6 ਸਤੰਬਰ (ਸੰਧੂ)-ਸਰਬੱਤ ਖਾਲਸਾ ਸੰਸਥਾ ਪਠਾਨਕੋਟ ਵਲੋਂ ਸੰਸਥਾ ਦੇ ਮੁੱਖ ਪ੍ਰਬੰਧਕ ਜਥੇਦਾਰ ਗੁਰਦੀਪ ਸਿੰਘ ਗੁਲਾਟੀ ਦੀ ਦੇਖ-ਰੇਖ ਹੇਠ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕੇਸ਼ਵ ਨਗਰ ਧੀਰਾ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ । ਸਮਾਗਮ ’ਚ ਪੰਥ ਦੇ ਪ੍ਰਸਿੱਧ ਕਥਾ ਵਾਚਕ ਤੇ ਪ੍ਰਚਾਰਕ ਭਾਈ ਬਲਵੰਤ ਸਿੰਘ ਐਮਾ ਕੋਟਾ ਨੇ ਕਥਾ ਰਾਹੀਂ ਸੰਗਤਾਂ ਨੂੰ ਗੁਰਬਾਣੀ ਤੇ ਗੁਰੂ ਸਾਹਿਬ ਦੇ ਉਪਦੇਸ਼ਾਂ ਨਾਲ ਜੋੜਿਆ ।
ਅਜੀਤ ਡੈਸਕ
07-09-2026