08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

9 ਨੂੰ ਰੌਣਕ ਵਿਲ੍ਹਾ ’ਚ ਤੀਆਂ ਪ੍ਰੋਗਰਾਮ ’ਚ ਬੀਬੀ ਜਤਿੰਦਰ ਕੌਰ ਰੰਧਾਵਾ ਪਹੁੰਚਣਗੇ- ਕਾਹਲੋਂ

ਕਲਾਨੌਰ, 7 ਅਗਸਤ (ਪੁਰੇਵਾਲ)-ਸਥਾਨਕ ਕਸਬੇ ’ਚ ਸਥਿਤ ਰੌਣਕ ਵਿਲ੍ਹਾ ’ਚ ਐਤਵਾਰ ਨੂੰ ਤੀਆਂ ਤੀਜ਼ ਦੀਆਂ ਸਮਾਗਮ ਕੀਤਾ ਜਾਵੇਗਾ, ਜਿਸ ’ਚ ਲੋਕ ਸਭਾ ਮੈਂਬਰ ਸ: ਸੁਖਜਿੰਦਰ ਸਿੰਘ ਰੰਧਾਵਾ ਦੀ ਧਰਮਪਤਨੀ ਬੀਬੀ ਜਤਿੰਦਰ ਕੌਰ ਰੰਧਾਵਾ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਕਾਂਗਰਸੀ ਆਗੂ ਜਸਪਾਲ ਸਿੰਘ ਨੈਪੀ ਕਾਹਲੋਂ ਨੇ ਦੱਸਿਆ ਕਿ ਆਪਣੇ ਪੁਰਾਤਨ ਵਿਰਸੇ ਨੂੰ ਯਾਦ ਕਰਦਿਆਂ ਤੇ ਸੱਭਿਆਚਾਰ ਦੀ ਸੰਭਾਲ ਦੇ ਮੱਦੇਨਜ਼ਰ ਸੁਖਜਿੰਦਰ ਸਿੰਘ ਰੰਧਾਵਾ ਦੀਆਂ ਹਦਾਇਤਾਂ ’ਤੇ ਹਲਕੇ ’ਚ ਤੀਆਂ ਮਨਾਈਆਂ ਜਾ ਰਹੀਆਂ ਹਨ।

ਬੀਬੀ ਜਤਿੰਦਰ ਕੌਰ ਰੰਧਾਵਾ, ਜਸਪਾਲ ਸਿੰਘ ਨੈਪੀ ਕਾਹਲੋਂ 08-08-2026
ਕਲਾਨੌਰ, 7 ਅਗਸਤ (ਪੁਰੇਵਾਲ)-ਸਥਾਨਕ ਕਸਬੇ ’ਚ ਸਥਿਤ ਰੌਣਕ ਵਿਲ੍ਹਾ ’ਚ ਐਤਵਾਰ ਨੂੰ ਤੀਆਂ ਤੀਜ਼ ਦੀਆਂ ਸਮਾਗਮ ਕੀਤਾ ਜਾਵੇਗਾ, ਜਿਸ ’ਚ ਲੋਕ ਸਭਾ ਮੈਂਬਰ ਸ: ਸੁਖਜਿੰਦਰ ਸਿੰਘ ਰੰਧਾਵਾ ਦੀ ਧਰਮਪਤਨੀ ਬੀਬੀ ਜਤਿੰਦਰ ਕੌਰ ਰੰਧਾਵਾ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਕਾਂਗਰਸੀ ਆਗੂ ਜਸਪਾਲ ਸਿੰਘ ਨੈਪੀ ਕਾਹਲੋਂ ਨੇ ਦੱਸਿਆ ਕਿ ਆਪਣੇ ਪੁਰਾਤਨ ਵਿਰਸੇ ਨੂੰ ਯਾਦ ਕਰਦਿਆਂ ਤੇ ਸੱਭਿਆਚਾਰ ਦੀ ਸੰਭਾਲ ਦੇ ਮੱਦੇਨਜ਼ਰ ਸੁਖਜਿੰਦਰ ਸਿੰਘ ਰੰਧਾਵਾ ਦੀਆਂ ਹਦਾਇਤਾਂ ’ਤੇ ਹਲਕੇ ’ਚ ਤੀਆਂ ਮਨਾਈਆਂ ਜਾ ਰਹੀਆਂ ਹਨ। ਨੈਪੀ ਕਾਹਲੋਂ ਨੇ ਦੱਸਿਆ ਕਿ ਹਰ ਸਾਲ ਮਨਾਏ ਜਾਣ ਵਾਲੇ ਖੁਸ਼ੀਆਂ, ਰੰਗਾਂ ਤੇ ਪਰੰਪਰਾਵਾਂ ਦੇ ਖਾਸ ਮੇਲੇ ਤੀਆਂ ਤੀਜ਼ ਦੀਆਂ ਸਮਾਗਮ ’ਚ ਇਸ ਵਾਰ ਵੀ ਬੀਬੀ ਜਤਿੰਦਰ ਕੌਰ ਰੰਧਾਵਾ ਸ਼ਿਰਕਤ ਕਰਨਗੇ। ਉਨ੍ਹਾਂ ਦੱਸਿਆ ਕਿ ਕਲਾਨੌਰ ਦੇ ਗੁਰਦਾਸਪੁਰ ਮਾਰਗ ’ਤੇ ਸਥਿਤ ਰੌਣਕ ਵਿਲ੍ਹਾ ’ਚ ਐਤਵਾਰ 9 ਅਗਸਤ ਨੂੰ 11 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਸਮਾਗਮ ਹੋਵੇਗਾ। ਜਿਸ ’ਚ ਵੱਡੀ ਗਿਣਤੀ ਮਹਿਲਾਵਾਂ ਸਿਰਕਤ ਕਰ ਕੇ ਗਿੱਧਾ, ਤ੍ਰਿੰਝਣਾਂ ਤੇ ਕਿੱਕਲੀਆਂ ਪਾਊਣਗੀਆਂ।
ਪਿਛਲੀ ਖ਼ਬਰ ਲਖਬੀਰ ਸਿੰਘ ਲੋਧੀਨੰਗਲ, ਸੁਖਜਿੰਦਰ ਸਿੰਘ ਪਾਰਸ, ਸ਼ਿੰਗਾਰ ਸਿੰਘ ਭਾਗੋਵਾਲ, ਕਮਲ ਲਾਲ ਸ਼ਾਮਪੁਰ ਐੱਸ.ਸੀ. ਭਾਈਚਾਰਾ ਲਖਬੀਰ... ਅਗਲੀ ਖ਼ਬਰ ਪੰਡਤ ਮੋਹਨ ਲਾਲ ਐਸ.ਡੀ. ਕਾਲਜ ਫਾਰ ਗਰਲਜ਼ ਵਿਖੇ ਮਨੁੱਖੀ ਤਸਕਰੀ ਵਿਰੁੱਧ ਜਾਗਰੂਕਤਾ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।