20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਮਿਨਰਵਾ ਗਰੁੱਪ ਆਫ ਕਾਲਜਿਜ਼ ਇੰਦੌਰਾ ਵਿਚ ਏ.ਆਈ. ਤੇ ਰੇਡੀਓਲੋਜੀਕਲ ਐਮਰਜੈਂਸੀ 'ਤੇ ਸੈਮੀਨਾਰ <br/>

ਅਜੀਤ ਡੈਸਕ 22-05-2026
ਪਠਾਨਕੋਟ, 21 ਮਈ (ਸੰਧੂ)-ਰੈਫ਼ਰ ਐਨ.ਜੀ.ਓ. ਵਲੋਂ ਮਿਨਰਵਾ ਗਰੁੱਪ ਆਫ ਕਾਲਜਿਜ਼ ਇੰਦੌਰਾ ਵਿਚ ਏ.ਆਈ. ਤੇ ਰੇਡੀਓਲੋਜੀਕਲ ਐਮਰਜੈਂਸੀ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਇਸ ਵਿਚ ਨਰਸਿੰਗ ਸਮੇਤ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਭਾਗ ਲਿਆ | ਰੈਫ਼ਰ ਐਨ.ਜੀ.ਓ. ਦੇ ਪ੍ਰਧਾਨ ਦੀਪਕ ਗੁਪਤਾ ਨੇ 'ਆਧੁਨਿਕ ਨਰਸਿੰਗ ਕੇਅਰ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਭੂਮਿਕਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਏ.ਆਈ. ਸਿਹਤ ਸੇਵਾਵਾਂ ਵਿਚ ਵੱਡੇ ਬਦਲਾਅ ਲਿਆ ਰਹੀ ਹੈ | ਉਨ੍ਹਾਂ ਸਮਾਰਟ ਹੈਲਥ ਮੋਨੀਟਰਿੰਗ, ਡਿਜ਼ੀਟਲ ਹੈਲਥ ਸਿਸਟਮ ੱਤੇ ਰੋਬੋਟਿਕ ਸਹਾਇਤਾ ਬਾਰੇ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ | ਇਸ ਮੌਕੇ ਪ੍ਰਸਿੱਧ ਨਿਊਕਲੀਅਰ ਵਿਗਿਆਨੀ ਮਨੁ ਥਾਂਦਰਾਂ ਨੇ 'ਰੇਡੀਓਲੋਜੀਕਲ ਐਮਰਜੈਂਸੀ ਵਿਚ ਪੈਰਾਮੈਡਿਕਸ ਦੀ ਭੂਮਿਕਾ' ਵਿਸ਼ੇ 'ਤੇ ਸੰਬੋਧਨ ਕਰਦੇ ਹੋਏ ਰੇਡੀਏਸ਼ਨ ਸੁਰੱਖਿਆ, ਆਫ਼ਤ ਪ੍ਰਬੰਧਨ, ਮਰੀਜ਼ਾਂ ਦੀ ਸੁਰੱਖਿਅਤ ਨਿਕਾਸੀ ਤੇ ਐਮਰਜੈਂਸੀ ਰਿਸਪਾਂਸ ਸਿਸਟਮ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਮਿਨਰਵਾ ਗਰੁੱਪ ਆਫ ਕਾਲਜਿਜ਼ ਦੇ ਚੇਅਰਮੈਨ ਜੇ.ਐਸ. ਪਟਿਆਲ, ਡੀਨ ਅਕਾਦਮਿਕ ਪ੍ਰੋ: ਬੀ.ਡੀ. ਸ਼ਰਮਾ ਤੇ ਮਿਨਰਵਾ ਕਾਲਜ ਆਫ ਫਾਰਮੇਸੀ ਦੇ ਪਿ੍ੰਸੀਪਲ ਨੇ ਦੋਵੇਂ ਵਿਸ਼ੇਸ਼ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸੈਮੀਨਾਰ ਵਿਦਿਆਰਥੀਆਂ ਦੇ ਵਿਕਾਸ ਲਈ ਬਹੁਤ ਲਾਭਦਾਇਕ ਸਾਬਤ ਹੁੰਦੇ ਹਨ |

ਪਿਛਲੀ ਖ਼ਬਰ ਪ੍ਰਤਾਪ ਵਰਲਡ ਸਕੂਲ 'ਚ ਕਰੀਅਰ ਮਾਰਗ ਦਰਸ਼ਨ ਸੈਸ਼ਨ ਆਯੋਜਿਤ ਅਗਲੀ ਖ਼ਬਰ ਟਰੱਕ ਥੱਲੇ ਆਉਣ ਕਾਰਨ ਔਰਤ ਦੀ ਲੱਤ ਟੁੱਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।