ਪਠਾਨਕੋਟ, 7 ਮਈ (ਸੰਧੂ)-ਐਸੋਸੀਏਸ਼ਨ ਆਫ਼ ਅਲਾਇੰਸ ਕਲੱਬ ਮੇਨ ਪਠਾਨਕੋਟ ਵਲੋਂ ਪ੍ਰਧਾਨ ਰਾਜੀਵ ਅਗਰਵਾਲ ਦੀ ਅਗਵਾਈ ਹੇਠ ਸਵੱਛਤਾ ਪ੍ਰੋਜੈਕਟ ਤਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਨੂੰ ਕੂੜਾ ਕਰਕਟ ਸਮੇਟਣ ਲਈ 10 ਡਸਟਬਿਨ ਭੇਟ ਕੀਤੇ ਗਏ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਕੁਲਵੰਤ ਸਿੰਘ ਰੰਧਾਵਾ, ਜ਼ਿਲ੍ਹਾ 170-ਐਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਅਬਰੋਲ, ਜ਼ੋਨ ਚੇਅਰਮੈਨ ਗਗਨ ਸ਼ਰਮਾ, ਜਨਰਲ ਸਕੱਤਰ ਅਜੇ ਬੰਟਾ, ਖ਼ਜ਼ਾਨਚੀ ਅਨੂਪ ਮਹਾਜਨ, ਐਨ.ਪੀ. ਧਵਨ, ਆਰ.ਕੇ. ਖੰਨਾ, ਸਤੀਸ਼ ਪਾਸੀ, ਆਨੰਦ ਸ਼ਰਮਾ, ਗੁਰਚਰਨ ਸਿੰਘ ਪਲਾਇਆ, ਕਿ੍ਸ਼ਨਵੀਰ ਚੋਪੜਾ, ਜਗਦੀਸ਼ ਕੋਹਲੀ, ਅਰੁਣ ਮਰਵਾਹਾ, ਵਿਪਨ ਅਰੋੜਾ, ਪ੍ਰਭਾਤ ਰਾਣਾ, ਨਗਰ ਨਿਗਮ ਅਧਿਕਾਰੀ ਸੰਦੀਪ ਗੌਤਮ ਤੇ ਨਵਨੀਤ ਸ਼ਰਮਾ ਹਾਜ਼ਰ ਸਨ | ਕਲੱਬ ਪ੍ਰਧਾਨ ਰਾਜੀਵ ਅਗਰਵਾਲ ਨੇ ਕਿਹਾ ਕਿ ਸਾਨੂੰ ਆਪਣਾ ਆਲਾ ਦੁਆਲਾ ਸਾਫ਼ ਸੁਥਰਾ ਰੱਖਣਾ ਚਾਹੀਦਾ ਅਤੇ ਕਿੱਧਰੇ ਵੀ ਕੂੜਾ ਕਰਕਟ ਦਾ ਢੇਰ ਨਹੀਂ ਲੱਗਣਾ ਚਾਹੀਦਾ | ਕਾਲਜ ਦੇ ਪਿ੍ੰਸੀਪਲ ਕੁਲਵੰਤ ਸਿੰਘ ਰੰਧਾਵਾ ਨੇ ਅਲਾਇੰਸ ਕਲੱਬ ਦੇ ਸਮੂਹ ਆਗੂਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਕਲੱਬ ਵਲੋਂ ਡਸਟਬਿਨ ਦੇਣ ਦਾ ਵਧੀਆ ਉਪਰਾਲਾ ਕੀਤਾ ਗਿਆ ਹੈ | ਅੰਤ ਵਿਚ ਗੁਰਚਰਨ ਸਿੰਘ ਪਲਾਇਆ ਨੇ ਸ਼ਾਇਰੋ ਸ਼ਾਇਰੀ ਕਰਕੇ ਮਾਹੌਲ ਨੂੰ ਰੰਗੀਨ ਬਣਾ ਦਿੱਤਾ |