11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਬਾਬਾ ਨਾਗੀਆਣਾ ਸਾਹਿਬ ਸੇਵਾ ਸੁਸਾਇਟੀ ਵਲੋਂ ਗੁਰਦੁਆਰਾ ਨਾਮੇਆਣਾ ਸਾਹਿਬ ਭੱਟੀਵਾਲ ਦੇ ਸਰੋਵਰ ਦੀ ਕੀਤੀ ਸੇਵਾ <br/>

ਅਜੀਤ ਡੈਸਕ 08-05-2026
ਘੁਮਾਣ, 7 ਮਈ (ਬੰਮਰਾਹ)-ਧੰਨ-ਧੰਨ ਬਾਬਾ ਨਾਗੀਆਣਾ ਸਾਹਿਬ ਸੇਵਾ ਸੁਸਾਇਟੀ ਪਿੰਡ ਸੱਖੋਵਾਲ ਦੇ ਮੁੱਖ ਸੇਵਾਦਾਰ ਬੀਬੀ ਰਵਿੰਦਰ ਕੌਰ ਦੀ ਅਗਵਾਈ 'ਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੋਮਣੀ ਭਗਤ ਨਾਮਦੇਵ ਜੀ ਦੀ ਚਰਨ ਸ਼ੋਅ ਪ੍ਰਾਪਤ ਗੁਰਦੁਆਰਾ ਨਾਮੇਆਣਾ ਸਾਹਿਬ ਦੇ ਪਵਿੱਤਰ ਸਰੋਵਰ ਦੀ ਸਾਫ਼-ਸਫ਼ਾਈ ਦੀ ਸੇਵਾ ਕਰਵਾਈ ਗਈ | ਬੀਬੀ ਰਵਿੰਦਰ ਕੌਰ ਨੇ ਦੱਸਿਆ ਕਿ ਇਸ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਨ ਵਾਲੀਆਂ ਸੰਗਤਾਂ ਦੇ ਦੁੱਖ ਕੱਟੇ ਜਾਂਦੇ ਹਨ, ਭਗਤ ਨਾਮਦੇਵ ਜੀ ਨੇ ਲੰਮਾ ਸਮਾਂ ਇਸ ਸਥਾਨ 'ਤੇ ਭਗਤੀ ਕੀਤੀ | ਉਨ੍ਹਾਂ ਕਿਹਾ ਕਿ ਇਲਾਕੇ ਦੀ ਸੰਗਤ ਹੀ ਨਹੀਂ, ਸਗੋਂ ਦੇਸ਼-ਵਿਦੇਸ਼ ਤੋਂ ਸੰਗਤ ਇਸ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰ ਕੇ ਖੁਸ਼ੀਆਂ ਪ੍ਰਾਪਤ ਕਰਦੀ ਹੈ, ਜਿਸ ਕਰ ਕੇ ਇਸ ਪਵਿੱਤਰ ਸਰੋਵਰ ਦੀ ਸਾਫ਼-ਸਫ਼ਾਈ ਹਰ ਸਾਲ ਕੀਤੀ ਜਾਂਦੀ ਹੈ | ਇਸ ਮੌਕੇ ਬਾਬਾ ਹਰਜਿੰਦਰ ਸਿੰਘ, ਗੁਰਸ਼ਰਨਦੀਪ ਸਿੰਘ, ਅਰਸ਼ਪ੍ਰੀਤ ਕੌਰ, ਨਵਦੀਪ ਸਿੰਘ, ਸਾਹਿਲ ਸਿੰਘ, ਪ੍ਰੇਮ ਸਿੰਘ ਬੱਲੜਵਾਲ, ਬੋਬੀ ਸਖੋਵਾਲ, ਸਾਬੀ ਸਖੋਵਾਲ, ਮੇਜਰ ਸਿੰਘ ਲਾਡੀ, ਹਰਦੇਵ ਸਿੰਘ, ਸੁਰਜੀਤ ਸਿੰਘ, ਜਗੀਰ ਸਿੰਘ, ਕਰਨਦੀਪ ਸਿੰਘ ਸੱਖੋਵਾਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੂੰ ਲੈਬ ਪ੍ਰੈਕਟੀਕਲ ਅਤੇ ਫਾਈਲਾਂ ਸ਼ੁਰੂ ਕਰਨ ਦੀ ਮੰਗ : ਜੌਨ ਪੀਟਰ <br/> ਅਗਲੀ ਖ਼ਬਰ ਕਾਲੀਆ ਬ੍ਰਾਹਮਣ ਬਰਾਦਰੀ ਦੀ ਮੇਲ 17 ਨੰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।