ਧਾਰੀਵਾਲ, 7 ਮਈ (ਸਵਰਨ ਸਿੰਘ)-ਕਿ੍ਸ਼ਚੀਅਨ ਸਟੂਡੈਂਟਸ ਫ਼ੈਡਰੇਸ਼ਨ ਆਫ ਇੰਡੀਆ ਦੇ ਕੌਮੀ ਪਧਾਨ ਜੌਨ ਪੀਟਰ ਨੇ ਪਿ੍ੰਸੀਪਲ ਸੈਕਟਰੀ ਸਾਹਿਬ (ਸਿੱਖਿਆ ਵਿਭਾਗ) ਤੋਂ ਮੰਗ ਕੀਤੀ ਕਿ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੂੰ 6ਵੀਂ ਤੋਂ 12ਵੀਂ ਤੱਕ ਦੇ ਸਾਰੇ ਵਿਦਿਆਰਥੀਆਂ ਨੂੰ ਸਾਇੰਸ ਲੈਬ, ਖੇਤੀਬਾੜੀ, ਸਰੀਰਿਕ ਸਿੱਖਿਆ, ਕੰਪਿਊਟਰ, ਭੌਤਿਕ ਵਿਗਿਆਨ, ਰਸਾਇਣਕ ਵਿਗਿਆਨ ਆਦਿ ਦੇ ਪ੍ਰੋਜੈਕਟ ਤੇ ਪ੍ਰੈਕਟੀਕਲ ਸਿਖਲਾਈ ਉਤੇ ਵਿਸ਼ੇਸ਼ ਤੌਰ 'ਤੇ ਧਿਆਨ ਕੇਂਦਰਿਤ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ 6ਵੀਂ ਤੋਂ 12ਵੀ ਤੱਕ ਹਰੇਕ ਵਿਦਿਆਰਥੀ ਕੋਲ ਪ੍ਰੈਕਟੀਕਲ ਫਾਇਲ ਜ਼ਰੂਰ ਹੋਵੇ ਤਾਂ ਜੋ ਸਬੰਧਤ ਵਿਸ਼ੇ ਦੇ ਬਾਰੇ ਸਟੀਕ ਜਾਣਕਾਰੀ ਵਿਦਿਆਰਥੀ ਨੂੰ ਮਿਲੇ | ਉਨ੍ਹਾਂ ਕਿਹਾ ਕਿ ਕਿਸੇ ਵੀ ਵਿਸ਼ੇ ਦੀ ਜਾਣਕਾਰੀ ਬਿਨ੍ਹਾਂ ਪ੍ਰੈਕਟੀਕਲ ਸਿਖਲਾਈ ਤੋਂ ਸਿਫ਼ਰ ਹੈ, ਚਾਹੇ ਕੁਕਿੰਗ, ਮਕੈਨੀਕਲ ਜਾਂ ਕੰਪਿਊਟਰ ਅਤੇ ਹੋਰ ਵਿਸ਼ੇ ਵੀ ਹੋਣ | ਜੌਨ ਪੀਟਰ ਨੇ ਦੱਸਿਆ ਕਿ ਸਾਬਕਾ ਪਿ੍ੰਸੀਪਲ ਸਕੱਤਰ ਨੇ ਪ੍ਰੈਕਟੀਕਲ ਫਾਇਲਾਂ ਬੰਦ ਕਰਵਾ ਦਿੱਤੀਆਂ ਸਨ, ਜਿਸ ਦੀ ਵਜ੍ਹਾ ਸਮਝ ਤੋਂ ਬਾਹਰ ਹੈ |