13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਨੈਸ਼ਨਲ ਹਾਈਵੇ 44 ਵਲੋਂ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਜੀ ਦੇ ਗ਼ਲਤ ਲੱਗੇ ਬੋਰਡ ਠੀਕ ਕਰਕੇ ਨਵੇਂ ਲਗਾਏ

ਅਜੀਤ ਡੈਸਕ 08-05-2026
ਨਰੋਟ ਮਹਿਰਾ, 7 ਮਈ (ਰਾਜ ਕੁਮਾਰੀ)-ਨੈਸ਼ਨਲ ਹਾਈਵੇ 44 ਬਾਰਠ ਸਾਹਿਬ ਅੱਡੇ 'ਤੇ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਜੀ ਦੇ ਗ਼ਲਤ ਲੱਗੇ ਬੋਰਡ ਠੀਕ ਕਰਕੇ ਨਵੇਂ ਲਗਾਏ ਗਏ | ਇਸ ਗੱਲ ਦਾ ਪ੍ਰਗਟਾਵਾ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਰਾਣਾ ਨੇ ਕੀਤਾ | ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਇਹ ਮਸਲਾ ਸੰਗਤਾਂ ਦੇ ਸਹਿਯੋਗ ਨਾਲ ਤੇ ਯੂਥ ਅਕਾਲੀ ਦਲ ਵਲੋਂ ਟੋਲ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਗਿਆ ਸੀ | ਨੈਸ਼ਨਲ ਹਾਈਵੇ ਅਥਾਰਿਟੀ ਦੁਬਾਰਾ ਲਗਾਏ ਗ਼ਲਤ ਚਾਰ ਸਾਈਨ ਬੋਰਡਾਂ ਨੂੰ ਠੀਕ ਕਰਨ ਲਈ ਉਨ੍ਹਾਂ ਦੇ ਧਿਆਨ 'ਚ ਲਿਆਂਦਾ ਗਿਆ ਸੀ ਤੇ ਕਈ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਵੀ ਕੀਤਾ ਗਿਆ ਸੀ | ਗ਼ਲਤ ਲਗਾਏ ਗਏ ਸਾਈਨ ਬੋਰਡਾਂ ਦੀ ਜਾਣਕਾਰੀ ਮਿਲਦਿਆਂ ਹੀ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਸੀ ਕਿ ਇਕ ਹਫ਼ਤੇ ਵਿਚ ਇਨ੍ਹਾਂ ਨੂੰ ਬਦਲ ਦਿੱਤਾ ਜਾਵੇਗਾ | ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਚਾਰਾਂ ਸਾਈਨਾਂ ਬੋਰਡਾਂ ਨੂੰ ਠੀਕ ਕਰਕੇ ਬੋਰਡ ਲਗਾਏ ਗਏ ਹਨ | ਨੈਸ਼ਨਲ ਹਾਈਵੇ 44 ਦੇ ਉਸਾਰੀ ਵਿਭਾਗ ਦੇ ਇੰਚਾਰਜ ਲਖਬੀਰ ਸਿੰਘ ਵਲੋਂ ਅੱਜ ਆਪਣੀ ਟੀਮ ਨਾਲ ਗ਼ਲਤ ਨਾਮ ਵਾਲੇ ਲੱਗੇ ਸਾਰੇ ਬੋਰਡ ਬਦਲ ਕੇ ਨਵੇਂ ਲਗਾਏ ਗਏ | ਯੂਥ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਰਾਣਾ ਨੇ ਕਿਹਾ ਕਿ ਅਸੀਂ ਬਾਬਾ ਸ੍ਰੀ ਚੰਦ ਮਹਾਰਾਜ ਜੀ ਦਾ ਸਮੁੱਚੀ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਅਪਾਰ ਕਿ੍ਪਾ ਕਰਕੇ ਇਹ ਸਭ ਹੋਇਆ | ਇਸ ਮੌਕੇ ਯੂਥ ਅਕਾਲੀ ਦਲ ਜਰਨਲ ਸਕੱਤਰ ਨਿਰਮਲ ਸਿੰਘ ਗੋਰਾ, ਕਮਲਜੀਤ ਸਿੰਘ ਬੱਬਾ ਕਾਹਲੋਂ, ਕੁਲਦੀਪ ਸਿੰਘ ਬਲਸੂਆ, ਸਿਕੰਦਰ ਸਿੰਘ, ਗਗਨਦੀਪ ਸਿੰਘ ਜਗਤਪੁਰ, ਰਮਨਦੀਪ ਸਿੰਘ, ਅਮਰਜੀਤ ਸਿੰਘ, ਯੂਥ ਅਕਾਲੀ ਦਲ ਦੇ ਜਰਨਲ ਸਕੱਤਰ ਦਵਿੰਦਰ ਪਾਲ ਸਿੰਘ ਮੰਗਾ, ਕੁਲਦੀਪ ਸਿੰਘ ਬਲਸੂਆ ਸੋਈ, ਅਵਤਾਰ ਸਿੰਘ ਗੋਲਾ, ਕਮਲਪ੍ਰੀਤ ਸਿੰਘ ਬੱਬਾ, ਬਾਪੂ ਜਗਦੀਸ਼ ਸਿੰਘ ਫਰੀਦਾਨਗਰ, ਮਨਜੀਤ ਸਿੰਘ ਕੁੰਡੇ, ਬੱਬਲੂ ਮਾਹੀਚੱਕ, ਅਮਨ ਸਿੰਘ ਧਲੋਰੀਆ, ਸਚਿਨ ਕੋਟਲੀ, ਗਗਨਜੀਤ ਸਿੰਘ ਜਗਤਪੁਰ, ਨਿਸ਼ਾਨ ਸਿੰਘ ਰਾਣੀਪੁਰ, ਦਲਵਿੰਦਰ ਸਿੰਘ ਪਾਠਾਣਚੱਕ, ਬੱਬੂ ਦੌਲਤਪੁਰ, ਫ਼ੌਜੀ ਸਾਬ ਖੂੰਡੇ, ਪਲਵਿੰਦਰ ਸਿੰਘ ਪਿੰਦਾ, ਰਾਜੂ ਜੰਗਲਾਂ, ਦਿਵਾਮ ਸ਼ਰਮਾ ਸੋਈ, ਸਿਕੰਦਰ ਸਿੰਘ ਰਾਣੀਪੁਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਵਿਚ ਬੰਬ ਧਮਾਕੇ ਸਰਕਾਰ ਦੀ ਅਸਫ਼ਲਤਾ ਦਾ ਸਬੂਤ ਹਨ-ਸਾਬਕਾ ਸੰਸਦੀ ਸਕੱਤਰ ਸੀਮਾ ਕੁਮਾਰੀ ਅਗਲੀ ਖ਼ਬਰ ਵਿਨੈ ਮਹਾਜਨ ਨੂੰ ਧਾਰੀਵਾਲ ਨਗਰ ਕੌਂਸਲ ਚੋਣਾਂ ਲਈ 'ਅਬਜ਼ਰਵਰ' ਕੀਤਾ ਗਿਆ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।