15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਰਿਜ਼ੋਰਟ ਦੇ ਏ.ਸੀ. 'ਚੋਂ ਤਾਂਬੇ ਦੀਆਂ ਪਾਇਪਾਂ ਚੋਰੀ - ਚੋਰ ਗਿ੍ਫ਼ਤਾਰ - ਕਬਾੜੀਆ ਨਾਮਜ਼ਦ <br/>

ਅਜੀਤ ਡੈਸਕ 08-05-2026
ਬਟਾਲਾ, 7 ਮਈ (ਰਾਕੇਸ਼ ਰੇਖੀ)-ਇਕ ਮੈਰਿਜ ਪੈਲੇਸ ਦੇ ਏ.ਸੀ. 'ਚੋਂ ਤਾਂਬੇ ਦੀਆਂ ਪਾਈਪਾਂ ਚੋਰੀ ਹੋ ਗਈਆਂ | ਪੁਲਿਸ ਨੇ ਪਾਇਪਾਂ ਚੋਰੀ ਕਰਨ ਵਾਲੋਂ ਚੋਰਾਂ ਤੇ ਖਰੀਦਣ ਵਾਲੇ ਕਬਾੜੀਏ ਦੀ ਪਹਿਚਾਣ ਹੋ ਜਾਣ 'ਤੇ ਦੋਹਾਂ ਦੇ ਖਿਲਾਫ਼ ਚੋਰੀ ਦਾ ਮਾਮਲਾ ਦਰਜ ਕਰਕੇ ਚੋਰ ਨੂੰ ਗਿ੍ਫਤਾਰ ਕਰ ਲਿਆ ਹੈ | ਥਾਣਾ ਸਦਰ ਦੇ ਏ.ਐਸ.ਆਈ. ਆਨੰਦ ਸਿੰਘ ਨੇ ਦੱਸਿਆ ਕਿ ਪੁਰਾਣਾ ਬਾਈਪਾਸ ਸੁਨੱਈਆ ਨੇੜ ਸਥਿਤ ਗੋਲਡਨ ਪਾਮ ਰਿਜ਼ਾਰਟ ਦੇ ਮਾਲਕ ਅਸ਼ੀਸ ਮਿੱਤਲ ਨੇ ਸ਼ਿਕਾਇਤ ਦਰਜ ਕਰਵਾਈ ਕਿ 4 ਮਈ ਦੀ ਰਾਤ ਨੂੰ ਉਸ ਦੇ ਰਿਜ਼ਾਰਟ ਦੇ ਪਿਛਲੇ ਪਾਸੇ ਲੱਗੇ ਏ.ਸੀ. ਦੀਆਂ 18 ਫੁੱਟ ਲੰਬੀਆਂ 10 ਤਾਂਬੇ ਦੀਆਂ ਪਾਇਪਾਂ ਚੋਰ ਚੋਰੀ ਕਰ ਕੇ ਲੈ ਗਏ | ਚੋਰਾਂ ਨੇ ਨੇੜੇ ਹੀ ਨਿਗਰਾਨੀ ਕੈਮਰਿਆਂ ਦੀਆਂ ਤਾਰਾਂ ਵੀ ਕੱਟ ਦਿੱਤੀਆਂ ਸਨ | ਰਿਜ਼ਾਰਟ ਦੀ ਰਖਵਾਲੀ ਲਈ ਰੱਖੇ ਚੌਕੀਦਾਰ ਨੇ ਰਾਤ ਨੂੰ ਜਦੋਂ ਪਿਛਲੇ ਪਾਸੇ ਗਿਆ ਤਾਂ ਉਸ ਨੇ ਫੋਨ ਕਰ ਕੇ ਉਸ ਨੂੰ ਚੋਰੀ ਦੀ ਸੂਚਨਾ ਦਿੱਤੀ | ਅਸ਼ੀਸ ਮਿੱਤਲ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਤੌਰ 'ਤੇ ਚੋਰਾਂ ਦੀ ਭਾਲ ਕਰਦਾ ਰਿਹਾ ਸੀ, ਜਿਸ ਬਾਰੇ ਉਸ ਨੂੰ ਪਤਾ ਲੱਗਾ ਕਿ ਇਸ ਚੋਰੀ ਵਿਚ ਸ਼ੂਰਜ ਪੁੱਤਰ ਸਤਪਾਲ ਵਾਸੀ ਇੰਡਸਟਰੀ ਏਰੀਆ ਸ਼ਾਮਲ ਸੀ | ਏ.ਐਸ.ਆਈ. ਆਨੰਦ ਸਿੰਘ ਨੇ ਦੱਸਿਆ ਕਿ ਚੋਰ ਦੀ ਸ਼ਨਾਖਤ ਹੋ ਜਾਣ 'ਤੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਚੋਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਚੋਰੀ ਕੀਤੀਆਂ ਪਾਇਪਾਂ ਬੀਕੋ ਕੰਪਲੇਕਸ ਦੇ ਕਬਾੜੀਏ ਨੂੰ ਵੇਚੀਆਂ ਸਨ | ਪੁਲਿਸ ਨੇ ਕਬਾੜੀਆ ਵਿਮਲ ਸੇਖੜੀ ਉਰਫ ਪੱਪੀ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਉਸ ਨੂੰ ਗਿ੍ਫਤਾਰ ਕਰਨ ਲਈ ਕਾਰਵਾਈ ਕਰ ਰਹੀ ਹੈ |

ਪਿਛਲੀ ਖ਼ਬਰ ਬੀ.ਏ, ਬੀ.ਐਸ.ਸੀ ਤੇ ਬੀ.ਸੀ.ਏ ਦੇ ਨਤੀਜੇ 'ਚ ਬਾਬਾ ਸ੍ਰੀ ਚੰਦ ਖ਼ਾਲਸਾ ਕਾਲਜ ਦਾ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਡੀਡਾ ਸਾਂਸੀਆਂ ਵਿਖੇ ਨਸ਼ਾ ਤਸਕਰ ਭਰਾਵਾਂ ਦੀ ਨਾਜਾਇਜ਼ ਉਸਾਰੀ 'ਤੇ ਚੱਲਿਆ ਬੁਲਡੋਜ਼ਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।