15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਡੀਡਾ ਸਾਂਸੀਆਂ ਵਿਖੇ ਨਸ਼ਾ ਤਸਕਰ ਭਰਾਵਾਂ ਦੀ ਨਾਜਾਇਜ਼ ਉਸਾਰੀ 'ਤੇ ਚੱਲਿਆ ਬੁਲਡੋਜ਼ਰ

ਅਜੀਤ ਡੈਸਕ 08-05-2026
ਦੀਨਾਨਗਰ, 7 ਮਈ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਯੁੱਧ ਨਸ਼ਿਆਂ ਵਿਰੁੱਧ ਤਹਿਤ ਕਾਰਵਾਈ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਪੁਲਿਸ ਦੇ ਸਹਿਯੋਗ ਨਾਲ ਦੀਨਾਨਗਰ ਦੇ ਪਿੰਡ ਡੀਡਾ ਸਾਂਸੀਆਂ ਵਿਖੇ ਨਹਿਰੀ ਵਿਭਾਗ ਦੀ ਜ਼ਮੀਨ ਉੱਪਰ ਨਾਜਾਇਜ਼ ਕਬਜ਼ਾ ਕਰਕੇ ਨਸ਼ਾ ਤਸਕਰ ਭਰਾਵਾਂ ਵਲੋਂ ਬਣਾਏ ਘਰ ਨੂੰ ਢਹਿ ਢੇਰੀ ਕਰ ਦਿੱਤਾ ਹੈ | ਡਿਊਟੀ ਮੈਜਿਸਟ੍ਰੇਟ ਤਹਿਸੀਲਦਾਰ ਦੀਨਾਨਗਰ ਬਲਵਿੰਦਰ ਸਿੰਘ ਦੀ ਨਿਗਰਾਨੀ ਹੇਠ ਪੁਲਿਸ ਪ੍ਰਸ਼ਾਸਨ ਵਲੋਂ ਕੀਤੀ ਬੁਲਡੋਜ਼ਰ ਕਾਰਵਾਈ ਮੌਕੇ ਐਸ.ਐਸ.ਪੀ ਅਦਿੱਤਯ ਤੇ ਡੀ.ਐਸ.ਪੀ ਦੀਨਾਨਗਰ ਰਜਿੰਦਰ ਸਿੰਘ ਮਿਨਹਾਸ ਦੇ ਇਲਾਵਾ ਐਸ.ਐਚ.ਓ ਅੰਮਿ੍ਤਪਾਲ ਸਿੰਘ, ਐਸ.ਐਚ.ਓ ਸਾਹਿਲ ਪਠਾਨੀਆ ਤੇ ਐਸ.ਐਚ.ਓ ਸੁਰਿੰਦਰ ਸਿੰਘ ਦੇ ਇਲਾਵਾ ਨਹਿਰੀ ਵਿਭਾਗ ਦੇ ਅਧਿਕਾਰੀ ਮੌਜੂਦ ਰਹੇ | ਜਾਣਕਾਰੀ ਦਿੰਦਿਆਂ ਐਸ.ਐਸ.ਪੀ ਅਦਿੱਤਯ ਨੇ ਦੱਸਿਆ ਕਿ ਹਰੀਸ਼ ਅਤੇ ਵਿਜੇ ਦੋਵੇਂ ਪੁੱਤਰਾਨ ਤਾਰਾ ਚੰਦ ਵਲੋਂ ਨਹਿਰੀ ਵਿਭਾਗ ਦੀ ਜ਼ਮੀਨ ਉੱਪਰ ਕੀਤੇ ਨਾਜਾਇਜ਼ ਕਬਜ਼ੇ ਨੂੰ ਹਟਾਉਣ ਲਈ ਨਹਿਰੀ ਵਿਭਾਗ ਨੇ ਪੁਲਿਸ ਵਿਭਾਗ ਕੋਲੋਂ ਸਹਾਇਤਾ ਦੀ ਮੰਗ ਕੀਤੀ ਸੀ | ਜਿਸ ਮਗਰੋਂ ਅੱਜ ਪ੍ਰਸ਼ਾਸਨ ਵਲੋਂ ਨਸ਼ਾ ਤਸਕਰ ਭਰਾਵਾਂ ਹਰੀਸ਼ ਤੇ ਵਿਜੇ ਪੁੱਤਰਾਨ ਤਾਰਾ ਚੰਦ ਵਾਸੀ ਡੀਡਾ ਸਾਂਸੀਆਂ ਵਲੋਂ ਕੀਤੀ ਨਾਜਾਇਜ਼ ਉਸਾਰੀ ਨੂੰ ਢਾਹ ਦਿੱਤਾ ਗਿਆ ਹੈ | ਐਸ.ਐਸ.ਪੀ ਨੇ ਦੱਸਿਆ ਕਿ ਹਰੀਸ਼ ਖ਼ਿਲਾਫ਼ ਐਨ.ਡੀ.ਪੀ.ਐਸ, ਆਬਕਾਰੀ ਤੇ ਕਿ੍ਮੀਨਲ ਐਕਟ ਦੇ 11 ਮਾਮਲੇ ਦਰਜ ਹਨ | ਜਦੋਂਕਿ ਹਰੀਸ਼ ਦੇ ਭਰਾ ਵਿਜੇ ਖ਼ਿਲਾਫ਼ ਵੀ ਕਿ੍ਮੀਨਲ ਐਕਟ ਦੇ 3 ਮਾਮਲੇ ਦਰਜ ਹਨ ਤੇ ਕੁੱਲ ਮਿਲਾ ਕੇ ਦੋਵਾਂ ਭਰਾਵਾਂ ਉੱਪਰ ਐਨ.ਡੀ.ਪੀ.ਐਸ ਤੇ ਆਬਕਾਰੀ ਐਕਟ ਵਗ਼ੈਰਾ ਦੇ 14 ਮਾਮਲੇ ਦਰਜ ਹਨ | ਐਸ.ਐਸ.ਪੀ ਨੇ ਲੋਕਾਂ ਨੂੰ ਨਸ਼ੇ ਦਾ ਕਾਰੋਬਾਰ ਬੰਦ ਕਰਨ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਨਸ਼ੇ ਦੇ ਕਾਰੋਬਾਰ ਵਿਚ ਲੱਗੇ ਲੋਕਾਂ ਦੇ ਖ਼ਿਲਾਫ਼ ਪੂਰੀ ਸਖ਼ਤੀ ਤੋਂ ਕੰਮ ਲਿਆ ਜਾ ਰਿਹਾ ਹੈ ਅਤੇ ਕਿਸੇ ਵੀ ਬਖ਼ਸ਼ਿਆ ਨਹੀਂ ਜਾਵੇਗਾ |
ਪਿਛਲੀ ਖ਼ਬਰ ਰਿਜ਼ੋਰਟ ਦੇ ਏ.ਸੀ. 'ਚੋਂ ਤਾਂਬੇ ਦੀਆਂ ਪਾਇਪਾਂ ਚੋਰੀ - ਚੋਰ ਗਿ੍ਫ਼ਤਾਰ - ਕਬਾੜੀਆ ਨਾਮਜ਼ਦ <br/> ਅਗਲੀ ਖ਼ਬਰ ਇਤਿਹਾਸਕ ਬਾਰਾਂਦਰੀ ਦੀਨਾਨਗਰ ਦੀ ਮੁਰੰਮਤ ਸੰਬੰਧੀ 4 ਜਥੇਬੰਦੀਆਂ ਦੇ ਸਾਂਝੇ ਵਫ਼ਦ ਨੇ ਵਿਧਾਇਕ ਸ਼ੈਰੀ ਕਲਸੀ ਨੂੰ ਮੰਗ ਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।