15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਐੱਸ.ਐੱਸ. ਬਾਜਵਾ ਮੈਮੋਰੀਅਲ ਸਕੂਲ ਕਾਦੀਆਂ ਵਿਖੇ ਸੁੰਦਰ ਲਿਖਾਈ ਮੁਕਾਬਲੇ ਹੋਏ

ਅਜੀਤ ਡੈਸਕ 08-05-2026
ਬਟਾਲਾ, 7 ਮਈ (ਸਤਿੰਦਰ ਸਿੰਘ)-ਐੱਸ.ਐੱਸ. ਬਾਜਵਾ ਮੈਮੋਰੀਅਲ ਪਬਲਿਕ ਸਕੂਲ ਕਾਦੀਆਂ ਜੋ ਸੀ.ਬੀ.ਐਸ.ਈ. ਤੋਂ ਮਾਨਤਾ ਪ੍ਰਾਪਤ ਹੈ, ਦੇ ਜੂਨੀਅਰ ਵਿੰਗ ਵਿਖੇ ਸਕੂਲ ਮੁੱਖ ਅਧਿਆਪਕ ਤੇਜਿੰਦਰ ਸ਼ਰਮਾ ਦੀ ਅਗਵਾਈ ਹੇਠ ਪ੍ਰਾਇਮਰੀ ਵਿਭਾਗ ਦੇ ਬੱਚਿਆਂ ਦੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ 'ਚ ਪਹਿਲੀ ਜਮਾਤ ਤੋਂ ਚੌਥੀ ਜਮਾਤ ਤੱਕ ਦੇ ਬੱਚਿਆਂ ਨੇ ਹਿੱਸਾ ਲਿਆ ਤੇ 3 ਵਿਸ਼ਿਆਂ ਅੰਗਰੇਜ਼ੀ, ਪੰਜਾਬੀ ਤੇ ਹਿੰਦੀ ਦੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ, ਸਾਰੇ ਹੀ ਬੱਚਿਆਂ ਦੀ ਬਹੁਤ ਹੀ ਸੋਹਣੀ ਲਿਖਾਈ ਸੀ | ਕੁਝ ਬੱਚੇ ਜਿਨਾਂ ਦੀ ਲਿਖਾਈ ਮੋਤੀਆਂ ਵਰਗੀ ਤੇ ਬਿਲਕੁਲ ਸਾਫ਼ ਬਿਨਾਂ ਕਿਸੇ ਕਟਿੰਗ ਦੇ ਸੀ, ਨੂੰ ਪਹਿਲੇ, ਦੂਜੇ ਤੇ ਤੀਸਰੇ ਸਥਾਨ ਦੇ ਸਰਟੀਫਿਕੇਟ ਸਕੂਲ ਡਾਇਰੈਕਟਰ ਪਿ੍ੰਸੀਪਲ ਨੈਸ਼ਨਲ ਐਵਾਰਡੀ ਮਨੋਹਰ ਲਾਲ ਸ਼ਰਮਾ ਦੇ ਸਹਿਯੋਗ ਨਾਲ ਦਿੱਤੇ ਗਏ | ਸੁੰਦਰ ਲਿਖਾਈ ਮੁਕਾਬਲਿਆਂ ਵਿਚ ਅੰਗਰੇਜ਼ੀ ਭਾਸ਼ਾ ਦੀ ਪਹਿਲੇ ਸਥਾਨ 'ਤੇ ਪੀਹੂ ਸੋਨੀ ਜਮਾਤ ਚੌਥੀ (ਏ), ਦੂਜੇ ਸਥਾਨ 'ਤੇ ਸਰੂਤੀ ਜਮਾਤ ਚੌਥੀ (ਸੀ), ਤੀਜੇ ਸਥਾਨ 'ਤੇ ਮੁਹਤਾਜ ਕੌਰ ਜਮਾਤ ਤੀਸਰੀ (ਬੀ), ਪੰਜਾਬੀ ਭਾਸ਼ਾ ਵਿਚ ਪਹਿਲੇ ਸਥਾਨ 'ਤੇ ਪੀਹੂ ਸੋਨੀ ਜਮਾਤ ਚੌਥੀ (ਏ), ਦੂਜੇ ਸਥਾਨ 'ਤੇ ਤਨਵੀ ਜਮਾਤ ਤੀਸਰੀ (ਸੀ), ਪੰਜਾਬੀ ਭਾਸ਼ਾ ਦੇ ਤੀਸਰੇ ਸਥਾਨ 'ਤੇ ਆਉਣ ਵਾਲੇ 2 ਵਿਦਿਆਰਥੀ ਮੰਨਤ ਕੌਰ ਜਮਾਤ ਤੀਸਰੀ (ਏ) ਤੇ ਕਰਨਵੀਰ ਸਿੰਘ ਜਮਾਤ ਤੀਸਰੀ (ਬੀ) ਅਤੇ ਹਿੰਦੀ ਭਾਸ਼ਾ ਦੇ ਸੁੰਦਰ ਲਿਖਾਈ ਮੁਕਾਬਲੇ ਦੇ ਪਹਿਲੇ ਸਥਾਨ 'ਤੇ ਅਕਾਂਕਸ਼ਾ ਜਮਾਤ ਚੌਥੀ (ਬੀ), ਦੂਜੇ ਸਥਾਨ 'ਤੇ ਕਾਵਿਆ ਜਮਾਤ ਚੌਥੀ (ਬੀ) ਤੇ ਤੀਸਰੇ ਸਥਾਨ 'ਤੇ ਵੀ 2 ਬੱਚੇ ਰਹੇ | ਜਪਲੀਨ ਕੌਰ ਜਮਾਤ ਤੀਸਰੀ (ਏ), ਅਮਾਇਰਾ ਤੇਜਪਾਲ ਜਮਾਤ ਤੀਸਰੀ (ਏ) ਨੇ ਸੁੰਦਰ ਲਿਖਾਈ ਮੁਕਾਬਲੇ ਦੇ ਸਰਟੀਫਿਕੇਟ ਹਾਸਲ ਕੀਤੇ | ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਰਾਜੇਸ਼ ਕੁਮਾਰ ਸ਼ਰਮਾ, ਕੋ-ਆਰਡੀਨੇਟਰ ਡਾ. ਸ਼ਾਲਿਨੀ ਸ਼ਰਮਾ ਨੇ ਬੱਚਿਆਂ ਦੇ ਇਸ ਮੁਕਾਬਲੇ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਨੂੰ ਸਾਬਾਸ਼ ਦੇ ਕੇ ਉਨ੍ਹਾਂ ਦਾ ਉਤਸ਼ਾਹ ਵਧਾਇਆ |
ਪਿਛਲੀ ਖ਼ਬਰ ਇਤਿਹਾਸਕ ਬਾਰਾਂਦਰੀ ਦੀਨਾਨਗਰ ਦੀ ਮੁਰੰਮਤ ਸੰਬੰਧੀ 4 ਜਥੇਬੰਦੀਆਂ ਦੇ ਸਾਂਝੇ ਵਫ਼ਦ ਨੇ ਵਿਧਾਇਕ ਸ਼ੈਰੀ ਕਲਸੀ ਨੂੰ ਮੰਗ ਪ... ਅਗਲੀ ਖ਼ਬਰ ਦਿਨ-ਦਿਹਾੜੇ ਹੋ ਰਹੀਆਂ ਲੁੱਟਾਂ-ਖੋਹਾਂ ਸੰਬੰਧੀ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਕੀਤਾ ਰੋਸ ਮੁਜ਼ਾਹਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।