15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਦਿਨ-ਦਿਹਾੜੇ ਹੋ ਰਹੀਆਂ ਲੁੱਟਾਂ-ਖੋਹਾਂ ਸੰਬੰਧੀ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਕੀਤਾ ਰੋਸ ਮੁਜ਼ਾਹਰਾ

ਅਜੀਤ ਡੈਸਕ 08-05-2026
ਫ਼ਤਹਿਗੜ੍ਹ ਚੂੜੀਆਂ/ਧਿਆਨਪੁਰ, 7 ਮਈ (ਅਵਤਾਰ ਸਿੰਘ ਰੰਧਾਵਾ, ਕੁਲਦੀਪ ਸਿੰਘ ਸੋਨੂੰ)-ਅੱਜ ਵੱਡੀ ਗਿਣਤੀ ਵਿਚ ਅਲੀਵਾਲ ਤੋਂ ਗੁਜਰਦੀਆਂ ਨਹਿਰਾਂ ਤੇ ਸੂਏ ਉੱਪਰ ਚੌਕ ਵਿਚ ਕਾਲਾ ਅਫਗਾਨਾ ਤੇ ਇਲਾਕੇ ਦੇ ਪਿੰਡਾਂ ਅਤੇ ਡੇਰਿਆਂ ਉੱਪਰ ਰਹਿੰਦੇ ਲੋਕਾਂ ਨੇ ਇਕੱਤਰ ਹੋ ਕੇ ਨਿਰੰਤਰ ਦਿਨ-ਦਿਹਾੜੇ ਹਥਿਆਰਬੰਦ ਲੋਕਾਂ ਵਲੋਂ ਸ਼ਰੇਆਮ ਬੇਖੌਫ਼ ਕੀਤੀਆਂ ਜਾ ਰਹੀਆਂ ਚੋਰੀਆਂ, ਲੁੱਟਾਂ-ਖੋਹਾਂ ਤੇ ਹੋਰ ਘਟਨਾਵਾਂ ਨੂੰ ਲੈ ਕੇ ਥਾਣਾ ਫ਼ਤਹਿਗੜ੍ਹ ਚੂੜੀਆਂ ਤੇ ਇਸ ਅਧੀਨ ਪੈਂਦੀ ਪੁਲਿਸ ਚੌਕੀ ਕਾਲਾ ਅਫਗਾਨਾ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਲੋਕਾਂ ਨੇ ਦੱਸਿਆ ਕਿ ਉਹ ਪਰਿਵਾਰਾਂ ਸਮੇਤ ਕਿਸੇ ਵੀ ਪੱਖ ਤੋਂ ਸੁਰੱਖਿਅਤ ਨਹੀਂ ਹਨ | ਉਨ੍ਹਾਂ ਕਿਹਾ ਕਿ ਇੱਥੇ ਚੁਫ਼ੇਰਿਓ ਥਾਣਾ ਫ਼ਤਹਿਗੜ੍ਹ ਚੂੜੀਆਂ, ਚੌਕੀ ਕਾਲਾ ਅਫਗਾਨਾ, ਥਾਣਾ ਘਣੀਏ-ਕੇ-ਬਾਂਗਰ, ਕੋਟਲੀ ਸੂਰਤ ਮੱਲ੍ਹੀ ਆਦਿ ਪੁਲਿਸ ਨਾਲ ਲਗਦਾ ਖੇਤਰ ਪੈਂਦਾ ਹੈ, ਪਰ ਇਸ ਸਮੁੱਚੇ ਇਲਾਕੇ ਅੰਦਰ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਤਰ੍ਹਾਂ ਦਾ ਪੁਲਿਸ ਦਾ ਕੋਈ ਅਸਰ ਨਹੀਂ ਹੈ | ਉਨ੍ਹਾਂ ਪੁਲਿਸ ਉੱਪਰ ਕਥਿਤ ਦੋਸ਼ ਲਾਉਂਦਿਆਂ ਕਿਹਾ ਕਿ ਸ਼ਰੇਆਮ ਸਮਾਜ ਵਿਰੋਧੀ ਅਨਸਰਾਂ ਨਾਲ ਮਿਲੀਭੁਗਤ ਚੱਲ ਰਹੀ ਹੈ, ਜਿਸ ਕਰਕੇ ਥੋੜ੍ਹੇ ਜਿਹੇ ਦਿਨਾਂ ਵਿਚ ਹੀ ਪੁਲਿਸ ਚੌਂਕੀ ਕਾਲਾ ਅਫਗਾਨਾ ਅਤੇ ਨਾਲ ਲਗਦੇ ਖੇਤਰ 'ਚ ਕਰੀਬ ਦਰਜਨ ਥਾਵਾਂ 'ਤੇ ਦਿਨ-ਦਿਹਾੜੇ ਲੁੱਟ-ਖੋਹ ਦੀਆਂ ਘਟਨਾਵਾਂ ਲਗਾਤਾਰ ਵਾਪਰ ਚੁੱਕੀਆਂ ਹਨ, ਬਾਰ-ਬਾਰ ਪੁਲਿਸ ਚੌਕੀ ਨੂੰ ਸੂਚਿਤ ਕੀਤਾ ਜਾਂਦਾ ਹੈ, ਪਰ ਚੌਕੀ ਇੰਚਾਰਜ ਦਾ ਰਵੱਈਆ ਲੋਕਾਂ ਪ੍ਰਤੀ ਸਹੀ ਨਹੀਂ ਹੈ | ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਅੱਗੇ ਮੰਗ ਕੀਤੀ ਕਿ ਸਮਾਜ ਵਿਰੋਧੀ ਅਨਸਰਾਂ ਨਾਲ ਮਿਲ ਕੇ ਚੱਲ ਰਹੇ ਅਤੇ ਲੰਮੇ ਸਮੇਂ ਤੋਂ ਇੱਥੇ ਲਗਾਤਾਰ ਨੌਕਰੀ ਕਰ ਰਹੇ ਮੁਲਾਜ਼ਮ ਨੂੰ ਬਦਲਿਆ ਜਾਵੇ ਅਤੇ ਲੋਕਾਂ ਦੀ ਜਾਨ-ਮਾਲ ਦਾ ਫ਼ਿਕਰ ਕਰਦਿਆਂ ਚੰਗੇ ਅਧਿਕਾਰੀ ਤੇ ਮੁਲਾਜ਼ਮ ਇਲਾਕੇ ਨੂੰ ਦਿੱਤੇ ਜਾਣ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਮਾਝਾ ਇੰਚਾਰਜ ਜਥੇਦਾਰ ਗੁਰਬਿੰਦਰ ਸਿੰਘ ਜੌਲੀ ਕਾਲਾ ਅਫਗਾਨਾ, ਸੀਨੀਅਰ ਅਕਾਲੀ ਆਗੂ ਰਜਵੰਤ ਸਿੰਘ ਕਾਹਲੋਂ ਕਾਲਾ ਅਫਗਾਨਾ, ਤਰਸੇਮ ਸਿੰਘ ਡਾਲੇਚੱਕ, ਕੁਲਵੰਤ ਸਿੰਘ, ਅਮਰੀਕ ਸਿੰਘ, ਤਨਵੀਰ ਸਿੰਘ, ਕੁਲਦੀਪ ਸਿੰਘ, ਲਖਵਿੰਦਰ ਸਿੰਘ, ਅਮਰੀਕ ਸਿੰਘ, ਬਲਕਾਰ ਸਿੰਘ, ਰਣਜੋਧ ਸਿੰਘ, ਸੁਖਵੰਤ ਸਿੰਘ, ਹਰਬੰਸ ਸਿੰਘ, ਸਤਨਾਮ ਸਿੰਘ, ਜਸ਼ਨਦੀਪ ਸਿੰਘ, ਰਜਿੰਦਰ ਸਿੰਘ, ਮੁਖਵੰਤ ਸਿੰਘ ਐੱਨ.ਆਰ.ਆਈ., ਗੁਰਨਾਮ ਸਿੰਘ ਫ਼ੌਜੀ, ਡਾ. ਦੀਪ ਸਿੰਘ, ਅਮਰੀਕ ਸਿੰਘ, ਪਰਮਿੰਦਰ ਸਿੰਘ, ਪ੍ਰਦੀਪ ਸਿੰਘ ਬਾਜਵਾ ਸੀੜਾ, ਪਰਮਜੀਤ ਸਿੰਘ, ਜੋਬਨਪ੍ਰੀਤ ਸਿੰਘ ਸੀੜਾ, ਕਾਢੀ ਸੀੜਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਐੱਸ.ਐੱਸ. ਬਾਜਵਾ ਮੈਮੋਰੀਅਲ ਸਕੂਲ ਕਾਦੀਆਂ ਵਿਖੇ ਸੁੰਦਰ ਲਿਖਾਈ ਮੁਕਾਬਲੇ ਹੋਏ ਅਗਲੀ ਖ਼ਬਰ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਸੰਭਾਲਣ 'ਚ ਭਗਵੰਤ ਮਾਨ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ- ਅਵਿਨਾਸ਼ ਰਾਏ ਖੰਨਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।