23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਵਿਸਾਖੀ ਸਿਰਫ਼ ਫ਼ਸਲ ਕਟਾਈ ਦਾ ਤਿਉਹਾਰ ਹੀ ਨਹੀਂ, ਸਗੋਂ ਖ਼ੁਸ਼ਹਾਲੀ, ਤਰੱਕੀ ਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ- ਪਿ੍ੰਸੀਪਲ ਡਾ. ਵੰਦਨਾ

ਅਜੀਤ ਡੈਸਕ 15-04-2026
ਘਰੋਟਾ, 14 ਅਪ੍ਰੈਲ (ਸੰਜੀਵ ਗੁਪਤਾ)-ਪੰਜਾਬ ਮੇਲਿਆਂ ਦਾ ਪ੍ਰਦੇਸ਼ ਹੈ, ਜਿੱਥੇ ਆਏ ਦਿਨ ਤਿਉਹਾਰ ਅਤੇ ਮੇਲੇ ਲੋਕਾਂ ਦੀ ਸੱਭਿਆਚਾਰਕ ਪਛਾਣ ਨੂੰ ਜੀਵੰਤ ਬਣਾਈ ਰੱਖਦੇ ਹਨ | ਇਨ੍ਹਾਂ ਵਿਚੋਂ ਇਕ ਪ੍ਰਮੁੱਖ ਤਿਉਹਾਰ ਵਿਸਾਖੀ ਦਾ ਪੰਜਾਬ ਵਿਚ ਵਿਸ਼ੇਸ਼ ਮਹੱਤਵ ਹੈ | ਇਹ ਗੱਲ ਦਯਾਨੰਦ ਇੰਟਰਨੈਸ਼ਨਲ ਪਬਲਿਕ ਸਕੂਲ ਨਾਲਾ ਘਰੋਟਾ ਦੀ ਪਿ੍ੰਸੀਪਲ ਡਾ: ਵੰਦਨਾ ਮਹਾਜਨ ਨੇ ਕਹੀ | ਉਨ੍ਹਾਂ ਦੱਸਿਆ ਕਿ ਵਿਸਾਖੀ ਸਿਰਫ਼ ਫ਼ਸਲ ਕੱਟਾਈ ਦਾ ਤਿਉਹਾਰ ਹੀ ਨਹੀਂ, ਸਗੋਂ ਖ਼ੁਸ਼ਹਾਲੀ, ਤਰੱਕੀ ਅਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਵੀ ਹੈ | ਇਸ ਮੌਕੇ ਦਯਾਨੰਦ ਇੰਟਰਨੈਸ਼ਨਲ ਪਬਲਿਕ ਸਕੂਲ ਨਾਲਾ ਘਰੋਟਾ ਵਿਚ ਵਿਸਾਖੀ ਸਮਾਗਮ ਉਤਸ਼ਾਹ ਨਾਲ ਮਨਾਇਆ ਗਿਆ | ਇਸ ਦੌਰਾਨ ਜਮਾਤ ਵਾਰ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਵਿਦਿਆਰਥੀਆਂ ਨੇ ਕਰਾਫ਼ਟ ਸਮੱਗਰੀ ਨਾਲ ਸੋਹਣੇ ਕਾਰਡ, ਗੁਲਦਸਤੇ ਅਤੇ ਢੋਲ ਤਿਆਰ ਕੀਤੇ | ਕਿੰਡਰ ਗਾਰਟਨ ਦੇ ਨੰਨ੍ਹੇ-ਮੁੰਨੇ ਬੱਚੇ ਰਵਾਇਤੀ ਪੰਜਾਬੀ ਪਹਿਰਾਵੇ ਵਿਚ ਸਜੇ ਹੋਏ ਨਜ਼ਰ ਆਏ | ਮੁੰਡਿਆਂ ਨੇ ਕੁਰਤਾ-ਪਜਾਮਾ ਅਤੇ ਕੁੜੀਆਂ ਨੇ ਰੰਗ-ਬਿਰੰਗੇ ਪੰਜਾਬੀ ਸੂਟ ਪਹਿਨ ਕੇ ਸਮਾਗਮ ਦੀ ਰੌਣਕ ਵਧਾਈ | ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਮਨਮੋਹਕ ਨਾਚ ਪੇਸ਼ ਕੀਤੇ, ਲੋਕ ਨਿ੍ਤ ਪੇਸ਼ ਕੀਤੇ ਅਤੇ ਵਿਸਾਖੀ ਦੇ ਮਹੱਤਵ ਬਾਰੇ ਆਪਣੇ ਵਿਚਾਰ ਵੀ ਸਾਂਝੇ ਕੀਤੇ | ਸਾਰੇ ਸਕੂਲ ਵਿਚ ਤਿਉਹਾਰ ਵਰਗਾ ਮਾਹੌਲ ਬਣਿਆ ਰਿਹਾ ਅਤੇ ਵਿਦਿਆਰਥੀਆਂ ਵਿਚ ਖ਼ੁਸ਼ੀ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ | ਇਸ ਸਮਾਗਮ ਨੇ ਬੱਚਿਆਂ ਨੂੰ ਆਪਣੀ ਸਭਿਆਚਾਰ ਨਾਲ ਜੋੜਨ ਦੇ ਨਾਲ-ਨਾਲ ਪੰਜਾਬ ਦੀ ਸਮਿ੍ੱਧ ਵਿਰਾਸਤ ਨੂੰ ਵੀ ਉਜਾਗਰ ਕੀਤਾ | ਅਖੀਰ ਵਿਚ ਪਿ੍ੰਸੀਪਲ ਡਾ: ਵੰਦਨਾ ਮਹਾਜਨ ਨੇ ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਿਸਾਖੀ ਦੀਆਂ ਦਿਲੋਂ ਵਧਾਈਆਂ ਦਿੰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਬੱਚਿਆਂ ਦੇ ਸਰਵਾਂਗੀਣ ਵਿਕਾਸ ਲਈ ਬਹੁਤ ਜ਼ਰੂਰੀ ਹਨ ਅਤੇ ਉਨ੍ਹਾਂ ਨੂੰ ਆਪਣੀਆਂ ਜੜਾਂ ਨਾਲ ਜੋੜਦੇ ਹਨ |
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰੀਤ ਨਗਰ ਵਿਖੇ ਖ਼ਾਲਸਾ ਸਾਜਨਾ ਦਿਵਸ ਮਨਾਇਆ ਅਗਲੀ ਖ਼ਬਰ ਮੁੱਖ ਮੰਤਰੀ ਪੰਜਾਬ ਦਾਣਾ ਮੰਡੀ ਦੀ ਥਾਂ ਕਿਸੇ ਹੋਰ ਜਗ੍ਹਾ ਰੈਲੀ ਕਰ ਸਕਦੇ ਹਨ : ਐਡਵੋਕੇਟ ਅਮਨਦੀਪ ਜੈਂਤੀਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।