ਕੋਟਲੀ ਸੂਰਤ ਮੱਲ੍ਹੀ, 1 ਅਪ੍ਰੈਲ (ਕੁਲਦੀਪ ਸਿੰਘ ਨਾਗਰਾ)- ਗਰਮੀ ਦੇ ਸੀਜ਼ਨ ਦੌਰਾਨ ਖਪਤਕਾਰਾਂ ਨੂੰ ਸੁਚਾਰੂ ਢੰਗ ਨਾਲ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ 220 ਕੇ.ਵੀ. ਸਬ-ਸਟੇਸ਼ਨ ਕੋਟਲੀ ਸੂਰਤ ਮੱਲ੍ਹੀ ਵਿਖੇ 24 ਘੰਟੇ ਨਵੇਂ ਫ਼ੀਡਰ ਭਗਵਾਨਪੁਰ ਦਾ ਉਦਘਾਟਨ ਐਕਸੀਅਨ ਦਿਹਾਤੀ ਮੰਡਲ ਬਟਾਲਾ ਇੰਜੀ. ਜਸਵਿੰਦਰਪਾਲ ਤੇ ਐਕਸੀਅਨ ਜਗਤਾਰ ਸਿੰਘ ਬਾਜਵਾ ਨੇ ਮਹਿਕਮੇ ਦੇ ਅਧਿਕਾਰੀਆਂ ਸਮੇਤ ਕੀਤਾ | ਇਸ ਮੌਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਿਨੁਮਾਈ ਹੇਠ ਮਹਿਕਮਾ ਪਾਵਰਕਾਮ ਵਲੋਂ ਪੈਡੀ ਸੀਜ਼ਨ ਦੌਰਾਨ ਜਿੱਥੇ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ ਤੇ ਉਥੇ ਗਰਮੀ ਦੇ ਸੀਜ਼ਨ 'ਚ ਲੋਕਾਂ ਨੂੰ ਸੁਚਾਰੂ ਢੰਗ ਨਾਲ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਜੰਗੀ ਪੱਧਰ 'ਤੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ ਤੇ ਆਮ ਲੋਕਾਂ ਤੇ ਕਿਸਾਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਅੱਜ 24 ਘੰਟੇ ਨਵਾਂ ਫ਼ੀਡਰ ਸ਼ੁਰੂ ਹੋਣ ਨਾਲ ਕਈ ਪਿੰਡਾਂ ਦੇ ਖਪਤਕਾਰਾਂ ਨੂੰ ਵੱਡੀ ਰਾਹਤ ਮਿਲੇਗੀ ਤੇ ਸਪਲਾਈ 'ਚ ਵੱਡਾ ਸੁਧਾਰ ਹੋਵੇਗਾ | ਉਨ੍ਹਾਂ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਬਿਜਲੀ ਸਿਸਟਮ ਨਾਲ ਛੇੜਛਾੜ ਨਾ ਕਰਨ ਤੇ ਸਪਲਾਈ 'ਚ ਖ਼ਰਾਬੀ ਪੈਣ 'ਤੇ ਤੁਰੰਤ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕਰਨ ਤਾਂ ਜੋ ਤੁਰੰਤ ਸਪਲਾਈ ਬਹਾਲ ਕਰਵਾਈ ਜਾ ਸਕੇ | ਇਸ ਮੌਕੇ ਐਸ.ਡੀ.ਓ. ਇੰਜੀ. ਜੋਬਨਜੀਤ ਸਿੰਘ ਪੰਨੂੰ, ਜੂਨੀਅਰ ਇੰਜੀ. ਬਿਕਰਮ ਸਿੰਘ ਕੋਟਲੀ, ਜੇ.ਈ. ਰਜਵੰਤ ਸਿੰਘ ਬੰਟੀ, ਜੇ.ਈ. ਕੁਲਦੀਪ ਸਿੰਘ, ਜੇ.ਈ. ਲਵਪ੍ਰੀਤ ਕੁਮਾਰ, ਜੇ.ਈ. ਰਣਜੀਤ ਸਿੰਘ, ਜੇ.ਈ. ਸੁਰਿੰਦਰ ਸ਼ਰਮਾ ਉਦੋਵਾਲੀ, ਸਬ-ਸਟੇਸ਼ਨ ਜੇ.ਈ. ਰਛਪਾਲ ਮਸੀਹ, ਸਤਪਾਲ ਸਿੰਘ, ਲਾਇਨਮੈਨ ਲਾਲ ਸਿੰਘ, ਗੁਰਪ੍ਰੀਤ ਸਿੰਘ ਭੱਟੀ ਸਮੇਤ ਸਬ-ਡਵੀਜ਼ਨ ਕੋਟਲੀ ਸੂਰਤ ਮੱਲ੍ਹੀ ਬਿਜਲੀ ਕਰਮਚਾਰੀ ਹਾਜ਼ਰ ਸਨ |