ਕਲਾਨੌਰ, 1 ਅਪ੍ਰੈਲ (ਪੁਰੇਵਾਲ)- ਪਿੰਡ ਸੰਗਤਪੁਰ 'ਚ ਸਥਿਤ ਸੀ.ਬੀ.ਐੱਸ.ਈ. ਬਾਬਾ ਦੀਪ ਸਿੰਘ ਸਕੂਲ ਬੱਚਿਆਂ ਨੂੰ ਮੈਟਰੋਸਿਟੀ 'ਚ ਸਥਿਤ ਸਕੂਲਾਂ ਵਰਗੀ ਸਿੱਖਿਆ ਦੇ ਕੇ ਆਪਣੇ ਫਰਜ਼ਾਂ ਦੀ ਪੂਰਤੀ ਕਰ ਰਿਹਾ ਹੈ | ਸੰਸਥਾ ਦੀ ਸਾਫ਼-ਸੁਥਰੇ ਅਤੇ ਹਰਿਆਲੀ ਭਰੇ ਵਾਤਾਵਰਣ 'ਚ ਆਲੀਸ਼ਾਨ ਇਮਾਰਤ 'ਚ ਖੁੱਲੇ ਅਤੇ ਹਵਾਦਾਰ ਕਮਰੇ ਪੜ੍ਹਾਈ ਤੇ ਵੱਡਾ ਹਾਲ ਜੋ ਬੱਚਿਆਂ ਲਈ ਹੁੰਦੇ ਪ੍ਰੋਗਰਾਮ ਤੇ ਹੋਰ ਗਤੀਵਿਧੀਆਂ ਲਈ ਕਾਰਗਰ ਸਿੱਧ ਹੁੰਦਾ ਹੈ, ਤੋਂ ਇਲਾਵਾ ਸਕੂਲ ਦੀ ਹਰੇਕ ਗਤੀਵਿਧੀ 'ਤੇ ਨਜ਼ਰ ਰੱਖਣ ਲਈ ਕੈਮਰੇ ਲਗਾਏ ਹੋਏ ਹਨ | ਸਕੂਲ 'ਚ ਸਾਇੰਸ ਲੈਬਾਰਟਰੀ, ਜਿਥੇ ਵਿਦਿਆਰਥੀ ਵੱਖ-ਵੱਖ ਪ੍ਰਯੋਗ ਕਰ ਕੇ ਆਪਣੇ ਵਿਸ਼ੇ 'ਚ ਨਿਪੁੰਨਤਾ ਹਾਸਲ ਕਰਦੇ ਹਨ ਉਥੇ ਸਕੂਲ 'ਚ ਸਥਿਤ ਕੰਪਿਊਟਰ ਲੈਬ ਬੱਚਿਆਂ ਨੂੰ ਮਾਡਰਨ ਕੰਪਿਊਟਰਾਈਜੇਸ਼ਨ ਦੀ ਸਿਖਲਾਈ ਦੇ ਰਿਹਾ ਹੈ | ਅਪ੍ਰੈਲ 15, 2003 ਨੂੰ ਸ਼ੁਰੂ ਹੋਏ ਇਸ ਸਕੂਲ 'ਚ 12ਵੀਂ ਜਮਾਤ ਤੱਕ ਸੈਂਕੜੇ ਬੱਚਿਆਂ ਨੂੰ ਤਾਲੀਮ ਦੇਣ ਲਈ 70 ਤੋਂ ਵੱਧ ਤਜਰਬੇਕਾਰ ਤੇ ਮਿਹਨਤੀ ਅਧਿਆਪਕ ਹਨ | ਸਕੂਲ ਪਿ੍ੰਸੀਪਲ ਜਸਬੀਰ ਸਿੰਘ ਸੋਢੀ ਅਤੇ ਚੇਅਰਮੈਨ ਲਖਬੀਰ ਸਿੰਘ ਸੋਢੀ ਤੋਂ ਇਲਾਵਾ ਮੈਡਮ ਸੋਨੀਆ ਵਰਮਾ ਤੇ ਮੈਡਮ ਮੋਨਿਕਾ ਵਰਮਾ ਜਿੱਥੇ ਸੁਯੋਗ ਤੇ ਸੂਝਵਾਨ ਇਨਸਾਨ ਹਨ ਉਥੇ ਵਿਦਿਆਰਥੀਆਂ ਤੇ ਅਧਿਆਪਕਾਂ 'ਚ ਬਹੁਤ ਹਰਮਨ ਪਿਆਰੇ ਹਨ ਜਿਨ੍ਹਾਂ ਦੀ ਅਗਵਾਈ 'ਚ ਵਿਦਿਆਰਥੀ ਅਨੁਸ਼ਾਸਨ ਦੀ ਪਾਲਣਾ ਕਰਦੇ ਹਨ | ਸਕੂਲ 'ਚ ਬੱਚਿਆਂ ਦੇ ਆਉਣ ਜਾਣ ਲਈ ਬੱਸਾਂ, ਖਾਣ ਪੀਣ ਲਈ ਕੰਟੀਨ, ਬੈਠਣ ਲਈ ਖੁੱਲਾ ਬਾਗ ਬਗੀਚਾ ਵੀ ਹੈ | ਸਕੂਲ 'ਚ ਵੱਖ-ਵੱਖ ਵਿਸ਼ਿਆਂ ਦੇ ਵੱਖ-ਵੱਖ ਬਲਾਕ ਬਣੇ ਹੋਏ ਹਨ | ਸਕੂਲ 'ਚ ਖੇਡਾਂ ਤੋਂ ਇਲਾਵਾ ਵਿੱਦਿਅਕ ਟੂਰ, ਸੱਭਿਆਚਾਰਕ ਪੋ੍ਰਗਰਾਮ ਕਰਵਾ ਕੇ ਵਿਦਿਆਰਥੀਆਂ ਦੀ ਜਿੱਥੇ ਪ੍ਰਤਿਭਾ ਨੂੰ ਚਮਕਾਇਆ ਜਾਂਦਾ ਹੈ ਤੇ ਉਨ੍ਹਾਂ ਦੀ ਜਾਣਕਾਰੀ 'ਚ ਵੀ ਵਾਧਾ ਕੀਤਾ ਜਾਂਦਾ ਹੈ | ਸਕੂਲ ਵਲੋਂ ਛੋਟੇ ਬੱਚਿਆਂ ਲਈ ਏ.ਸੀ. ਵਿੰਗ ਹੈ | ਡਾਂਸ, ਭੰਗੜਾ, ਸੰਗੀਤ ਸਮੇਤ ਖੇਡਾਂ ਵੀ ਲਾਜ਼ਮੀ ਕੀਤੀਆਂ ਹਨ ਤੇ ਬੱਚਿਆਂ ਨੂੰ ਹਾਰਮੋਨੀਅਮ ਤੇ ਤਬਲੇ ਦੀ ਸਿਖਲਾਈ ਦੀ ਸਹੂਲਤ ਵੀ ਹੈ | ਸੋਢੀ ਭਰਾਵਾਂ ਨੇ ਗੱਲਬਾਤ ਦੌਰਾਨ ਇਲਾਕੇ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਸਕੂਲ ਉਨ੍ਹਾਂ ਦੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਉਚੇਰੀ ਸਿੱਖਿਆ ਦੇਣ ਤੋਂ ਪਿੱਛੇ ਨਹੀਂ ਹਟੇਗਾ | ਉਨ੍ਹਾਂ ਦੱਸਿਆ ਕਿ ਨਰਸਰੀ ਤੋਂ 12ਵੀਂ 'ਚ ਮੈਡੀਕਲ, ਨਾਨ ਮੈਡੀਕਲ, ਕਾਮਰਸ ਤੇ ਆਰਟਸ ਦੇ ਦਾਖਲਿਆਂ ਲਈ ਬੱਚਿਆਂ 'ਚ ਭਾਰੀ ਉਤਸ਼ਾਹ ਹੈ |