21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਨਵ-ਨਿਯੁਕਤ ਹਾਊਸ ਕੈਪਟਨਾਂ ਤੇ ਹੋਰ ਵਿਦਿਆਰਥੀਆਂ ਦਾ ਸਹੁੰ ਚੁੱਕ ਸਮਾਗਮ ਕਰਵਾਇਆ

ਅਜੀਤ ਡੈਸਕ 02-04-2026
ਧਾਰੀਵਾਲ, 1 ਅਪ੍ਰੈਲ (ਸਵਰਨ ਸਿੰਘ)- ਸਥਾਨਕ ਲਿਟਲ ਫਲਾਵਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਧਾਰੀਵਾਲ ਵਿਖੇ ਡਾਇਰੈਕਟਰ ਫਾਦਰ ਜੋਸ਼ ਪਡਿਆਟੀ ਦੇ ਦਿਸ਼ਾ ਨਿਰਦੇਸ਼ਾਂ ਤੇ ਪਿ੍ੰਸੀਪਲ ਸਿਸਟਰ ਦਿਵਿਆ ਦੀ ਅਗਵਾਈ ਵਿਚ ਵਿਦਿਆਰਥੀਆਂ ਦੇ ਵੱਖ-ਵੱਖ ਕਲੱਬਾਂ ਤੇ ਹਾਊਸਾਂ ਦੇ ਨੁਮਾਇੰਦਿਆਂ ਦਾ ਸਹੁੰ ਚੁੱਕ ਸਮਾਗਮ ਕੀਤਾ ਗਿਆ ਜਿਸ ਵਿਚ ਮੁੱਖ ਲੜਕੀ ਰਸਮੀਤ ਕੌਰ ਤੇ ਮੁੱਖ ਲੜਕਾ ਅਨਮੋਲ ਸਿੰਘ ਤੇ ਜੂਨੀਅਰ ਵਿੰਗ ਵਿਚ ਮੁੱਖ ਲੜਕਾ ਉਦੇਪ੍ਰਤਾਪ ਸਿੰਘ, ਮੁੱਖ ਲੜਕੀ ਸਤੁਤੀ ਚੁਣੇ ਗਏ ਜਿਨ੍ਹਾਂ ਨੇ ਵਿਧੀ ਅਨੁਸਾਰ ਬਾਕੀ ਹਾਊਸ ਕੈਪਟਨਾਂ, ਖੇਡ ਕੈਪਟਨਾਂ ਆਦਿ ਵਿਦਿਆਰਥੀਆਂ ਨੂੰ ਅਨੁਸਾਸ਼ਨ ਵਿਚ ਰਹਿ ਕੇ ਕੰਮ ਕਰਨ ਦੀ ਸਹੁੰ ਚੁਕਾਈ | ਇਸ ਮੌਕੇ ਪਿਛਲੇ ਸਾਲ ਵਾਲੇ ਹਾਊਸ ਕੈਪਟਨਾਂ ਨੇ ਨਵੇਂ ਚੁਣੇ ਗਏ ਕੈਪਟਨਾਂ ਨੂੰ ਚਾਰਜ ਵੀ ਦਿੱਤਾ | ਪਿ੍ੰਸੀਪਲ ਸਿਸਟਰ ਦਿਵਿਆ ਨੇ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰ ਗਤੀਵਿਧੀਆਂ 'ਚ ਅਨੁਸ਼ਾਸਨ ਵਿਚ ਰਹਿੰਦੇ ਹੋਏ ਭਾਗ ਲੈਣ ਲਈ ਪ੍ਰੇਰਿਤ ਕੀਤਾ | ਇਸ ਤੋਂ ਇਲਾਵਾ ਉਨ੍ਹਾਂ ਨਿਯਮਾਂ ਦੀ ਪਾਲਣਾ ਕਰਨ 'ਤੇ ਵੀ ਜ਼ੋਰ ਦਿੱਤਾ ਗਿਆ | ਇਸ ਮੌਕੇ ਸਿਸਟਰ ਰਿੰਪੀ ਰੋਜ ਉਪ ਪਿ੍ੰਸੀਪਲ, ਸਿਸਟਰ ਐਨਸ ਮਾਰੀਆ, ਪੀ.ਆਰ.ਓ. ਸਵਰਨ ਸਿੰਘ, ਸਟਾਫ ਸੈਕਟਰੀ ਸਿਫਾਲੀ ਚਾਵਲਾ, ਜਤਿੰਦਰ ਕੌਰ ਢਿੱਲੋਂ, ਪੀ.ਟੀ. ਪ੍ਰਦੀਪ ਸਨੇਹੀ, ਪ੍ਰਵੀਨ ਬਰਨਾਰਡ, ਜਸਬੀਰ ਕੌਰ, ਪੂਜਾ ਖੋਸਲਾ, ਅੰਜਲੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਡੀ.ਡੀ.ਆਈ. ਸਕੂਲ ਵਲੋਂ ਅਰਦਾਸ ਨਾਲ ਨਵੇਂ ਸੈਸ਼ਨ ਦਾ ਆਗਾਜ਼ ਅਗਲੀ ਖ਼ਬਰ ਖਪਤਕਾਰਾਂ ਨੂੰ ਸੁਚਾਰੂ ਢੰਗ ਨਾਲ ਬਿਜਲੀ ਦੇਣ ਲਈ 220 ਕੇ.ਵੀ. ਸਬ ਸਟੇਸ਼ਨ ਤੋਂ ਨਵਾਂ 24 ਘੰਟੇ ਫ਼ੀਡਰ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।