21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਡੀ.ਡੀ.ਆਈ. ਸਕੂਲ ਵਲੋਂ ਅਰਦਾਸ ਨਾਲ ਨਵੇਂ ਸੈਸ਼ਨ ਦਾ ਆਗਾਜ਼

ਅਜੀਤ ਡੈਸਕ 02-04-2026
ਫਤਹਿਗੜ੍ਹ ਚੂੜੀਆਂ, 1 ਅਪ੍ਰੈਲ (ਐਮ.ਐਸ. ਫੁੱਲ)- ਡੀ.ਡੀ.ਆਈ. ਸਕੂਲ ਵਲੋਂ ਨਵੇਂ ਸ਼ੈਸਨ ਦੀ ਸ਼ੁਰੂਆਤ ਵੱਖ-ਵੱਖ ਧਰਮਾਂ ਦੀ ਧਾਰਮਿਕ ਪ੍ਰਾਥਨਾ ਦੁਆਰਾ ਆਗਾਜ਼ ਕੀਤਾ ਗਿਆ | ਇਸ ਸੰਬੰਧੀ ਐਮ.ਡੀ. ਇੰਦਰਜੀਤ ਸਿੰਘ ਭਾਟੀਆ ਨੇ ਕਿਹਾ ਕਿ ਨਵੇਂ ਸ਼ੈਸਨ ਦੀ ਸ਼ੁਰੂਆਤ ਗ੍ਰੰਥੀ ਸਿੰਘ ਵਲੋਂ ਜਪੁਜੀ ਸਾਹਿਬ, ਆਨੰਦ ਸਾਹਿਬ ਦਾ ਪਾਠ ਕਰ ਕੇ ਕੀਤੀ | ਇਸ ਤੋਂ ਬਾਅਦ ਚਰਚ ਦੇ ਪਾਦਰੀ ਵਲੋਂ ਦੁਆ ਕਰ ਕੇ ਨਵੇਂ ਸ਼ੈਸਨ ਦੀ ਸ਼ੁਰੂਆਤ ਕੀਤੀ ਗਈ | ਇਸੇ ਤਰ੍ਹਾਂ ਰਾਧਾ ਕ੍ਰਿਸ਼ਨ ਡਰਾਮਾਟਿ੍ਕ ਕਲੱਬ ਦੇ ਮੁਖੀ ਹਰੀਸ਼ ਅਰੋੜਾ ਦੇ ਕਲੱਬ ਦੇ ਮੈਬਰਾਂ ਨੇ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਤੇ ਅਰਦਾਸ ਕੀਤੀ ਕਿ ਵਿਦਿਆਰਥੀ ਮਿਹਨਤ ਨਾਲ ਪੜ੍ਹਾਈ ਕਰਨ ਦੇ ਸਕੂਲ ਦਿਨ ਤਰੱਕੀਆਂ ਦੀ ਬੁਲੰਦੀਆਂ ਨੂੰ ਛੂਹੇ | ਐਮ.ਡੀ. ਇੰਦਰਜੀਤ ਸਿੰਘ ਭਾਟੀਆ ਨੇ ਦੱਸਿਆ ਕਿ ਜਿਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਨਹੀਂ ਹਨ, ਉਨ੍ਹਾਂ ਕੋਲੋਂ ਅੱਧੀ ਫੀਸ ਲਈ ਜਾਵੇਗੀ ਤੇ ਕਿਤਾਬਾਂ ਦੀ ਮਦਦ ਕੀਤੀ ਜਾਵੇਗੀ | ਇਸ ਮੌਕੇ ਐਮ.ਡੀ. ਇੰਦਰਜੀਤ ਸਿੰਘ ਵਲੋਂ ਪਹੁੰਚੀਆਂ ਸਖ਼ਸੀਅਤਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ |
ਪਿਛਲੀ ਖ਼ਬਰ ਜੀ.ਐੱਸ. ਬਾਜਵਾ ਸਕੂਲ ਕਾਦੀਆਂ ਨੇ ਕੀਤਾ ਬੋਰਡ ਪ੍ਰੀਖਿਆ 'ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਨਵ-ਨਿਯੁਕਤ ਹਾਊਸ ਕੈਪਟਨਾਂ ਤੇ ਹੋਰ ਵਿਦਿਆਰਥੀਆਂ ਦਾ ਸਹੁੰ ਚੁੱਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।