07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਭੋਗ 'ਤੇ ਵਿਸ਼ੇਸ਼:- ਮਾਤਾ ਰਾਜਵੰਤ ਕੌਰ ਬੱਬਰੀ ਨੰਗਲ

ਅਜੀਤ ਡੈਸਕ 20-02-2026
ਤਿੱਬੜ-ਮਾਤਾ ਰਾਜਵੰਤ ਕੌਰ ਦਾ ਜਨਮ 1970 'ਚ ਇਕ ਸਧਾਰਨ ਪਰਿਵਾਰ 'ਚ ਪਿਤਾ ਕਰਤਾਰ ਸਿੰਘ ਦੇ ਘਰ, ਮਾਤਾ ਪਿਆਰ ਕੌਰ ਦੀ ਕੁੱਖੋਂ ਪਿੰਡ ਖੋਖਰ ਰਾਜਪੂਤਾਂ (ਗੁਰਦਾਸਪੁਰ) ਵਿਖੇ ਹੋਇਆ | ਆਪ ਨੇ ਮੁੱਢਲੀ ਵਿੱਦਿਆ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ | ਆਪ ਜੀ ਦਾ ਵਿਆਹ 1991 ਨੂੰ ਜੈਮਲ ਸਿੰਘ ਵਾਸੀ ਬੱਬਰੀ ਨੰਗਲ ਨਾਲ ਹੋਇਆ | 1993 'ਚ ਆਪ ਨੇ ਇਕ ਬੇਟੇ ਨੂੰ ਜਨਮ ਦਿੱਤਾ | ਆਪ ਦੀ ਪ੍ਰੇਰਨਾ ਸਦਕਾ ਆਪਦ ਾ ਬੇਟਾ ਪਰਮਿੰਦਰ ਸਿੰਘ ਪੜ੍ਹ ਲਿਖ ਕੇ ਆਸਟ੍ਰੇਲੀਆ ਦਾ ਵਸਨੀਕ ਬਣਿਆ ਤੇ ਇਸ ਦੇ ਨਾਲ-ਨਾਲ ਆਪ ਨੇ ਆਪਣੇ ਦੇਵਰ ਦੇ ਬੇਟੇ ਨੂੰ ਵੀ ਉਚੇਰੀ ਸਿੱਖਿਆ ਦਿਵਾ ਕੇ ਵਿਦੇਸ਼ ਭੇਜਿਆ | ਆਪ ਨੇ ਆਪਣੇ ਪਤੀ ਜੈਮਲ ਸਿੰਘ ਨਾਲ ਮਿਲ ਕੇ ਪਰਿਵਾਰ ਨੂੰ ਤਰੱਕੀ ਦੀਆਂ ਲੀਹਾਂ 'ਤੇ ਪਹੁੰਚਾਇਆ | ਆਪ ਨੇ ਆਪਣੇ ਚੰਗੇ ਵਿਚਾਰਾਂ ਕਰਕੇ ਬੱਚਿਆਂ ਨੂੰ ਹਮੇਸ਼ਾ ਸੱਚ 'ਤੇ ਪਹਿਰਾ ਦੇਣ ਲਈ ਉਤਸ਼ਾਹਿਤ ਕੀਤਾ | ਆਪ ਬਹੁਤ ਹੀ ਮਿੱਠੇ ਸੁਭਾਅ ਦੇ ਮਾਲਕ, ਮਿਲਣਸਾਰ ਤੇ ਲੋੜਵੰਦਾਂ ਦੇ ਮਦਦਗਾਰ ਸਨ | ਆਪ ਨੇ ਹਮੇਸ਼ਾ ਪਰਿਵਾਰ ਨੂੰ ਇਕਮੁੱਠ ਰੱਖਿਆ ਤੇ ਬੱਚਿਆਂ ਨੂੰ ਵੀ ਸਮਾਜ ਸੇਵੀ ਕੰਮਾਂ ਲਈ ਉਤਸ਼ਾਹਿਤ ਕੀਤਾ | ਆਪ ਨੇ ਆਪਣਾ ਸਾਰਾ ਜੀਵਨ ਗੁਰੂ ਸਾਹਿਬ ਦੀ ਰਜ਼ਾ 'ਚ ਗੁਜ਼ਾਰਿਆ | ਆਪ ਰੋਜ਼ਾਨਾ ਸਵੇਰੇ ਸ਼ਾਮ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੁੰਦੇ ਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਦੇ | ਮਾਤਾ ਰਾਜਵੰਤ ਕੌਰ ਪਿਛਲੇ ਦਿਨੀਂ ਸਦੀਂਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਨਮਿਤ ਰੱਖੇ ਸ੍ਰੀ ਅਖੰਡ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਮਿਤੀ 20 ਫਰਵਰੀ 2026 ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਚੜ੍ਹਦੀ ਪੱਤੀ ਪਿੰਡ ਬੱਬਰੀ ਨੰਗਲ ਵਿਖੇ ਦੁਪਹਿਰ 12 ਤੋਂ 2 ਵਜੇ ਤੱਕ ਹੋਵੇਗੀ |
-ਸੋਹਨ ਮਲਿਕ
ਪਿਛਲੀ ਖ਼ਬਰ ਗੁਰਦਾਸਪੁਰ-ਮੁਕੇਰੀਆਂ ਸੜਕ 'ਤੇ ਟਰਾਲਾ ਅਤੇ ਟਿੱਪਰ ਦੀ ਜ਼ਬਰਦਸਤ ਟੱਕਰ 'ਚ ਟਰਾਲਾ ਚਾਲਕ ਦੀ ਮੌਤ ਅਗਲੀ ਖ਼ਬਰ ਕੌਮਾਂਤਰੀ ਮਾਂ-ਬੋਲੀ ਦਿਵਸ ਕੱਲ੍ਹ ਸ਼ਿਵਾਲਿਕ ਕਾਲਜ ਵਿਖੇ ਮਨਾਇਆ ਜਾਵੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।