07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਕਲਸ਼ ਯਾਤਰਾ ਦਾ ਕਬੀਰ ਮੰਦਿਰ ਕਮੇਟੀ ਫੱਜੂਪੁਰ ਵਲੋਂ ਸਵਾਗਤ

ਅਜੀਤ ਡੈਸਕ 20-02-2026
ਧਾਰੀਵਾਲ, 19 ਫਰਵਰੀ (ਜੇਮਸ ਨਾਹਰ)-ਬਾਬਾ ਕਮਲ ਦਾਸ ਗੱਦੀ ਲੇਹਲ ਵਲੋਂ ਮਹੰਤ ਬਾਬਾ ਜਾਨਕੀ ਦਾਸ ਦੀ ਅਗਵਾਈ ਹੇਠ ਕਲਸ਼ ਯਾਤਰਾ ਕੱਢੀ ਗਈ, ਜਿਸ ਦਾ ਭਗਤ ਕਬੀਰ ਮੰਦਿਰ ਕਮੇਟੀ ਫੱਜੂਪੁਰ ਵਲੋਂ ਨਿੱਘਾ ਸਵਾਗਤ ਕਰਦੇ ਹੋਏ ਯਾਤਰਾ ਦਾ ਸਨਮਾਨ ਕੀਤਾ ਗਿਆ ਤੇ ਸੰਗਤਾਂ ਲਈ ਕਮੇਟੀ ਸਤਿਗੁਰੂ ਕਬੀਰ ਮੰਦਿਰ ਫੱਜੂਪੁਰ ਵਲੋਂ ਲੰਗਰ ਲਗਾਇਆ ਗਿਆ | ਇਸ ਮੌਕੇ ਪ੍ਰਧਾਨ ਤਰਲੋਕ ਲਾਲ ਨੇ ਕਿਹਾ ਕਿ ਸਾਰੇ ਧਾਰਮਿਕ ਸਮਾਗਮ ਰਲ ਮਿਲ ਕੇ ਮਨਾਉਣ ਨਾਲ ਆਪਸੀ ਭਾਈਚਾਰਕ ਦੀ ਸਾਂਝ ਵਧਦੀ ਹੈ | ਇਸ ਮੌਕੇ ਸਰਪੰਚ ਰਾਮ ਸਵਰੂਪ ਫੱਜੂਪੁਰ, ਯਸ਼ਪਾਲ ਭਗਤ, ਡਾ. ਇੰਦਰਦੇਵ ਲੱਡਾ, ਭਗਤ ਦੀਨਾ ਨਾਥ ਪ੍ਰਚਾਰਕ, ਪ੍ਰੇਮਪਾਲ, ਜਗਦੀਸ਼ ਭਗਤ, ਮਹਿੰਦਰ ਭਗਤ, ਬਾਬਾ ਪੂਰਨ ਚੰਦ, ਰਤਨ ਲਾਲ, ਮਾਸਟਰ ਜਨਕ ਰਾਜ, ਮਾਸਟਰ ਸੁਭਾਸ਼ ਚੰਦਰ, ਚੂਨੀ ਲਾਲ, ਜਤਿੰਦਰ ਦੀਨਪੁਰ, ਦੇਸਰਾਜ ਜ਼ੱਫਰਵਾਲ, ਰਾਮ ਲੁਭਾਇਆ, ਮੰਗਲ ਦਾਸ, ਸੁਭਦੀਪ ਭਗਤ ਆਦਿ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਸਹਾਇਕ ਕਮਿਸ਼ਨਰ (ਜ) ਦੀ ਪ੍ਰਧਾਨਗੀ ਹੇਠ ਟਰਾਂਸਜੈਂਡਰ ਪ੍ਰੋਟੈਕਸ਼ਨ ਸੈੱਲ ਦੀ ਮੀਟਿੰਗ ਅਗਲੀ ਖ਼ਬਰ ਮੁਫ਼ਤ ਮੈਡੀਕਲ ਕੈਂਪ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।