ਗੁਰਦਾਸਪੁਰ, 19 ਫਰਵਰੀ (ਚੱਕਰਾਜਾ)-ਡਾ: ਸੁਮੇਸ਼ ਮਹਾਜਨ ਤੇ ਡਾ: ਨੀਰਜ ਮਹਾਜਨ ਵਲੋਂ ਹਰ ਸਾਲ ਦੀ ਤਰ੍ਹਾਂ ਆਪਣੇ ਬੇਟੇ ਦੇ ਜਨਮ ਦਿਨ 'ਤੇ ਲਗਾਇਆ ਜਾਂਦਾ ਮੁਫ਼ਤ ਮੈਡੀਕਲ ਕੈਂਪ 20 ਫਰਵਰੀ ਦਿਨ ਸ਼ੁੱਕਰਵਾਰ ਨੰੂ ਮਹਾਜਨ ਕਲੀਨਿਕ ਅੱਡਾ ਗਾਹਲੜੀ ਵਿਖੇ ਲਗਾਇਆ ਜਾ ਰਿਹਾ ਹੈ | ਦੁਪਹਿਰ 12 ਤੋਂ ਸ਼ਾਮ 4 ਵਜੇ ਤੱਕ ਲਗਾਏ ਜਾ ਰਹੇ ਇਸ ਕੈਂਪ 'ਚ ਮਰੀਜ਼ਾਂ ਦਾ ਮੁਫ਼ਤ ਚੈੱਕਅਪ ਕਰਨ ਦੇ ਨਾਲ ਨਾਲ ਮੁਫ਼ਤ ਟੈੱਸਟ ਕੀਤੇ ਜਾਣਗੇ ਤੇ ਲੋੜਵੰਦਾਂ ਨੰੂ ਮੁਫ਼ਤ ਦਵਾਈਆਂ ਵੰਡੀਆਂ ਜਾਣਗੀਆਂ |