17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਕੂਲ 'ਚ ਛੋਟੇ ਬੱਚਿਆਂ ਨੂੰ ਮਨੋਰੰਜਨਾਤਮਕ ਵਿਧੀ ਨਾਲ ਪੜ੍ਹਾਇਆ ਜਾਂਦਾ-ਪਿ੍ੰ. ਕਾਹਲੋਂ

ਅਜੀਤ ਡੈਸਕ 19-02-2026
ਕਲਾਨੌਰ, 18 ਫਰਵਰੀ (ਪੁਰੇਵਾਲ)-ਸਥਾਨਕ ਸਾਹਿਬਜਾਦਾ ਜ਼ੋਰਾਵਰ ਸਿੰਘ ਫਤਿਹ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਨਰਸਰੀ ਵਿੰਗ 'ਚ ਬੱਚਿਆਂ ਨੂੰ ਆਧੁਨਿਕ ਤੇ ਕੰਪਿਊਟਰਾਈਜੇਸ਼ਨ ਵਿਧੀ ਨਾਲ ਮਨੋਰੰਜਨ ਦੀ ਤਰਜ਼ 'ਤੇ ਪੜ੍ਹਾਇਆ ਜਾ ਰਿਹਾ ਹੈ | ਇਸ ਸਬੰਧੀ ਪਿ੍ੰਸੀਪਲ ਡਾ. ਸ਼ਰਨਪ੍ਰੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਅਜੀਤ ਸਿੰਘ ਮੱਲ੍ਹੀ, ਸ੍ਰੀਮਤੀ ਸੁਖਜੀਤ ਕੌਰ ਮੱਲ੍ਹੀ, ਡਾਇਰੈਕਟਰ ਅਮਰਿੰਦਰ ਸਿੰਘ ਮੱਲ੍ਹੀ, ਸ੍ਰੀਮਤੀ ਸੁਪਰੀਤ ਕੌਰ ਮੱਲ੍ਹੀ ਦੇ ਸਹਿਯੋਗ ਨਾਲ ਸਾਹਿਬਜਾਦਾ ਜ਼ੋਰਾਵਰ ਸਿੰਘ ਫਤਿਹ ਸਿੰਘ ਸਕੂਲ 'ਚ ਅਜੋਕੇ ਸਮੇਂ ਦੇ ਮੱਦੇਨਜ਼ਰ ਤੇ ਵਿਦੇਸ਼ਾਂ ਦੀ ਕਰਵਾਈ ਜਾਂਦੀ ਪੜ੍ਹਾਈ ਦੀ ਤਕਨੀਕ 'ਤੇ ਆਧਾਰਿਤ ਬੱਚਿਆਂ ਦੀ ਪੜ੍ਹਾਈ ਲਈ ਯੋਜਨਾ ਤਿਆਰ ਕੀਤੀ ਗਈ ਹੈ | ਡਾ. ਕਾਹਲੋਂ ਨੇ ਕਿਹਾ ਕਿ ਇਹ ਤਕਨੀਕ ਜਿੱਥੇ ਬੱਚਿਆਂ ਲਈ ਪਸੰਦ ਬਣੀ ਹੈ, ਉਥੇ ਬੱਚਿਆਂ ਦਾ ਦਿਮਾਗ ਸਹਿਜੇ ਹੀ ਪੜ੍ਹਾਈ ਵਾਲੇ ਪਾਸੇ ਲਗਾਇਆ ਜਾ ਸਕਦਾ ਹੈ | ਡਾ. ਕਾਹਲੋਂ ਨੇ ਦੱਸਿਆ ਕਿ ਉਨ੍ਹਾਂ ਨੇ ਮਹਿਸੂਸ ਕੀਤਾ ਸੀ ਕਿ ਅਜੋਕੇ ਸਮੇਂ ਦੇ ਬੱਚੇ ਕੰਪਿਊਟਰ ਵੱਲ ਜ਼ਿਆਦਾ ਧਿਆਨ ਕੇਂਦਰਿਤ ਕਰਦੇ ਹਨ, ਜਿਸ ਤਹਿਤ ਸਕੂਲ 'ਚ ਬੱਚਿਆਂ ਲਈ ਸਮਾਰਟ ਜਮਾਤਾਂ ਤਿਆਰ ਕਰਵਾ ਕੇ ਆਧੁਨਿਕ ਤਕਨੀਕ ਸਥਾਪਿਤ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਸਮਾਰਟ ਜਮਾਤ 'ਚ ਪ੍ਰੋਜੈਕਟਰ ਆਦਿ ਸਮੇਤ ਹੋਰਨਾਂ ਵਿਧੀਆਂ ਨਾਲ ਬੱਚਿਆਂ ਨੂੰ ਮਨੋਰੰਜਨਾਤਮਕ ਤਰੀਕੇ ਨਾਲ ਪੜ੍ਹਾਈ ਕਰਵਾਈ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਨਵੀਆਂ ਜਮਾਤਾਂ ਲਈ ਸਕੂਲ ਲਈ ਦਾਖਲਾ ਡੈਸਕ ਲਗਾਇਆ ਗਿਆ ਹੈ |
ਪਿਛਲੀ ਖ਼ਬਰ ਪੁਲਿਸ ਵਲੋਂ ਪਿੰਡ ਜਿਉਂਦ ਬਠਿੰਡਾ ਵਿਖੇ ਘਰਾਂ 'ਚ ਵੜ ਕੀਤੇ ਅੱਤਿਆਚਾਰ ਦੀ ਨਿਖੇਧੀ-ਭੋਜਰਾਜ ਅਗਲੀ ਖ਼ਬਰ ਚਰਚ ਆਫ਼ ਗੌਡ ਵਲੋਂ ਖ਼ੂਨਦਾਨ ਮੁਹਿੰਮ ਤੇ 'ਜ਼ੀਰੋ ਪਲਾਸਟਿਕ 2040' ਸਫ਼ਾਈ ਗਤੀਵਿਧੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।