17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਚਰਚ ਆਫ਼ ਗੌਡ ਵਲੋਂ ਖ਼ੂਨਦਾਨ ਮੁਹਿੰਮ ਤੇ 'ਜ਼ੀਰੋ ਪਲਾਸਟਿਕ 2040' ਸਫ਼ਾਈ ਗਤੀਵਿਧੀਆਂ <br/>

ਚਰਚ ਆਫ਼ ਗੌਡ ਵਲੋਂ ਖ਼ੂਨਦਾਨ ਮੁਹਿੰਮ ਤਹਿਤ ਕਰਵਾਏ ਪ੍ਰੋਗਰਾਮ ਦੌਰਾਨ ਹਲਕਾ ਇੰਚਾਰਜ ਰਮਨ ਬਹਿਲ ਦਾ ਸਵਾਗਤ ਕਰਦੇ ਹੋਏ ਆਗੂ | ਤਸਵੀਰ: ਵਿਸ਼ਾਲ ਮੁੰਨਾ <br/> 19-02-2026
ਗੁਰਦਾਸਪੁਰ, 18 ਫਰਵਰੀ (ਪੰਕਜ ਸ਼ਰਮਾ)-ਚਰਚ ਆਫ਼ ਗੌਡ ਵਰਲਡ ਮਿਸ਼ਨ ਸੁਸਾਇਟੀ ਵਲੋਂ ਪੰਜਾਬ 'ਚ ਭਾਈਚਾਰਕ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ 'ਚ ਯੋਗਦਾਨ ਪਾਉਣ ਵਾਲੇ ਸਾਰਥਕ ਸੇਵਾ ਕਾਰਜਾਂ ਦਾ ਲਗਾਤਾਰ ਆਯੋਜਨ ਕੀਤਾ ਜਾ ਰਹਾ ਹੈ | ਉਨ੍ਹਾਂ ਨੇ ਖ਼ੂਨ ਦੀ ਕਮੀ ਨਾਲ ਜੂਝ ਰਹੇ ਲੋਕਾਂ ਦੀ ਮਦਦ ਲਈ 'ਪਸਾਰ ਦੇ ਪ੍ਰੇਮ ਰਾਹੀਂ ਜੀਵਨ ਦੇਣ ਲਈ ਵਿਸ਼ਵ ਖ਼ੂਨਦਾਨ ਮੁਹਿੰਮ' ਚਲਾਈ | ਚਰਚ ਆਫ਼ ਗੌਡ 175 ਦੇਸ਼ਾਂ 'ਚ ਸਥਾਪਤ ਵਿਸ਼ਵ ਵਿਆਪੀ ਚਰਚ ਹੈ, ਇਸ ਦੇ 40 ਲੱਖ ਤੋਂ ਵੱਧ ਮੈਂਬਰ ਬਾਈਬਲ ਅਨੁਸਾਰ ਪਿਤਾ ਪਰਮੇਸ਼ਰ ਅਤੇ ਮਾਤਾ ਪਰਮੇਸ਼ਰ ਵਿਚ ਵਿਸ਼ਵਾਸ ਰੱਖਦੇ ਹਨ | ਇਸ ਚਰਚ ਨੇ ਦੁਨੀਆ ਭਰ 'ਚ 45,000 ਤੋਂ ਵੱਧ ਸਮਾਜਕ ਭਲਾਈ ਗਤੀਵਿਧੀਆਂ ਦਾ ਆਯੋਜਨ ਕੀਤਾ ਹੈ | ਗੁਰਦਾਸਪੁਰ ਦੇ ਕਚਹਿਰੀ ਰੋਡ ਸਥਿਤ ਚਰਚ ਆਫ਼ ਗੌਡ ਵਿਖੇ ਖ਼ੂਨਦਾਨ ਮੁਹਿੰਮ ਤਹਿਤ ਖ਼ੂਨ ਦੀ ਕਮੀ ਨਾਲ ਜੂਝ ਰਹੇ ਲੋੜਵੰਦਾਂ ਦੀ ਸਹਾਇਤਾ ਲਈ ਪੰਜਾਬ ਤੇ ਜੰਮੂ-ਕਸ਼ਮੀਰ ਸਮੇਤ ਵੱਖ-ਵੱਖ ਖੇਤਰਾਂ ਤੋਂ ਲਗਭਗ 40 ਲੋਕ ਪਹੁੰਚੇ | ਪੰਜਾਬ ਦੇ ਕੇ.ਵੀ ਆਈ ਬਲੱਡ ਬੈਂਕ ਨੇ ਮੈਡੀਕਲ ਸਟਾਫ਼ ਤਾਇਨਾਤ ਕੀਤਾ ਅਤੇ ਖ਼ੂਨਦਾਨੀਆਂ ਲਈ ਨਾਸ਼ਤੇ ਤੇ ਜੂਸ ਆਦਿ ਦਾ ਪ੍ਰਬੰਧ ਕਰਕੇ ਇਸ ਮੁੁਹਿੰਮ ਵਿਚ ਸਹਿਯੋਗ ਦਿੱਤਾ | ਇਸ ਮੌਕੇ ਮੌਕੇ ਹਲਕਾ ਇੰਚਾਰਜ ਰਮਨ ਬਹਿਲ ਨੇ ਕਿਹਾ ਕਿ ਉਨ੍ਹਾਂ ਅਜਿਹਾ ਚਰਚ ਕਦੇ ਨਹੀਂ ਦੇਖਿਆ | ਪਰ ਉਨ੍ਹਾਂ ਨੰੂ ਸਮਾਜ ਲਈ ਅਜਿਹਾ ਕੰਮ ਕਰਦੇ ਦੇਖ ਕੇ ਬਹੁਤ ਚੰਗਾ ਲੱਗਾ | ਉਨ੍ਹਾਂ ਨੇ ਚਰਚ ਦੇ ਮੈਂਬਰਾਂ ਦੀ ਵੀ ਸ਼ਲਾਘਾ ਕੀਤੀ |

ਪਿਛਲੀ ਖ਼ਬਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਕੂਲ 'ਚ ਛੋਟੇ ਬੱਚਿਆਂ ਨੂੰ ਮਨੋਰੰਜਨਾਤਮਕ ਵਿਧੀ ਨਾਲ ਪੜ੍ਹਾਇਆ ਜਾਂਦਾ-ਪਿ੍ੰ. ਕਾਹਲੋਂ ਅਗਲੀ ਖ਼ਬਰ ਨਵਦੀਪ ਸਿੰਘ ਨੌਜਵਾਨਾਂ ਨੰੂ ਪੰਜਾਬ 'ਚ ਰਹਿ ਕੇ ਹੱਥੀਂ ਕਿਰਤ ਕਰਨ ਨੰੂ ਕਰ ਰਿਹਾ ਉਤਸ਼ਾਹਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।