17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਵਲੋਂ ਵਿਕਾਸ ਕਾਰਜਾਂ ਤੇ ਫੰਡਾਂ ਦੇ ਸੰਬੰਧੀ ਮੁਹਤਬਰਾਂ ਨਾਲ ਮੀਟਿੰਗ

ਅਜੀਤ ਡੈਸਕ 19-02-2026
ਫ਼ਤਹਿਗੜ੍ਹ ਚੂੜੀਆਂ, 18 ਫਰਵਰੀ (ਅਵਤਾਰ ਸਿੰਘ ਰੰਧਾਵਾ)-ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਚੂੜੀਆਂ ਅੰਦਰ ਸਮੁੱਚੇ ਦਿਹਾਤੀ ਖੇਤਰ ਦੇ ਪਿੰਡਾਂ ਦੀ ਦਿੱਖ ਨੂੰ ਅਲੀਸ਼ਾਨ ਬਣਾਉਣ ਲਈ ਤੇਜ਼ੀ ਨਾਲ ਵਿਕਾਸ ਕਾਰਜ ਸ਼ੁਰੂ ਕੀਤੇ ਜਾ ਰਹੇ ਹਨ, ਜਦ ਕਿ ਹਲਕੇ ਦਾ ਕੋਈ ਵੀ ਪਿੰਡ ਅਜਿਹਾ ਨਹੀਂ ਹੋਵੇਗਾ, ਜਿਸ ਦੇ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਨੂੰ ਪੂਰਾ ਨਾ ਕੀਤਾ ਜਾਵੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਨੇ ਹਲਕੇ ਦੇ ਖੇਤਰ ਦੇ ਕੁਝ ਹਿੱਸੇ ਦੇ ਮੁਹਤਬਰ ਵਿਅਕਤੀਆਂ ਨਾਲ ਗੱਲਬਾਤ ਕਰਦਿਆਂ ਕੀਤਾ | ਇਸ ਮੌਕੇ ਉਨ੍ਹਾਂ ਨੇ ਵਿਕਾਸ ਕਾਰਜਾਂ ਅਤੇ ਪੰਜਾਬ ਸਰਕਾਰ ਵਲੋਂ ਦਿੱਤੇ ਜਾਣ ਵਾਲੇ ਫੰਡਾਂ ਸਬੰਧੀ ਵਿਚਾਰ ਚਰਚਾ ਕੀਤੀ ਅਤੇ ਵੱਖ-ਵੱਖ ਵਿਭਾਗਾਂ ਦੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਸਮੁੱਚੇ ਕੰਮ-ਕਾਰਜਾਂ ਵਿਚ ਤੇਜ਼ੀ ਲਿਆਉਣ ਲਈ ਅਪੀਲ ਕੀਤੀ | ਇਸ ਮੌਕੇ ਕਰਮਜੀਤ ਸਿੰਘ ਬਰਾੜ, ਰਘਬੀਰ ਸਿੰਘ ਅਠਵਾਲ, ਬਲਾਕ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ ਫ਼ੌਜੀ, ਗੁਰਬਿੰਦਰ ਸਿੰਘ ਕਾਦੀਆਂ, ਮਲਜਿੰਦਰ ਸਿੰਘ, ਹਰਦੀਪ ਸਿੰਘ ਦਮੋਦਰ, ਰਾਜਬੀਰ ਸਿੰਘ ਬਦੋਵਾਲ, ਬਲਦੇਵ ਸਿੰਘ ਬਾਜਪੁਰ, ਨਿਰੰਜਨ ਸਿੰਘ, ਹਰਪਾਲ ਸਿੰਘ ਬੁੱਲੋਵਾਲ, ਹਰਜੀਤ ਸਿੰਘ, ਪ੍ਰਗਟ ਸਿੰਘ, ਪਰਮਜੀਤ ਸਿੰਘ ਡੁੱਲਟ, ਗੁਰਪ੍ਰੀਤ ਸਿੰਘ ਡਾਲੇਚੱਕ, ਮਨਜੀਤ ਸਿੰਘ ਦਬੁਰਜੀ, ਜੈਕਬ ਮਸੀਹ, ਰਜਿੰਦਰ ਸਿੰਘ ਮੰਡ, ਦਿਲਰਾਜ ਸਿੰਘ ਢਡਿਆਲਾ, ਫਤੇਵਾਲੀ ਅੰਸ਼ੂ, ਅਮਨਦੀਪ ਸਿੰਘ ਝੰਜੀਆਂ, ਸੁਖਦੇਵ ਸਿੰਘ ਝੰਜੀਆਂ ਖੁਰਦ, ਗੁਰਵਿੰਦਰ ਸਿੰਘ ਜੀਵਨ ਨੰਗਲ, ਹਰਦੀਪ ਸਿੰਘ ਕੋਠੇ, ਜਗਜੀਤ ਸਿੰਘ ਕੋਟ ਖਜ਼ਾਨਾ, ਸੁਖਬੀਰ ਕੌਰ ਕਾਲੂਵਾਲ, ਗੁਰਵਿੰਦਰ ਸਿੰਘ ਕੋਟਲੀ ਢਾਡੀਆਂ, ਰਵਿੰਦਰਜੀਤ ਸਿੰਘ ਰਾਣਾ ਜਵੰਦਾ, ਦਵਿੰਦਰ ਸਿੰਘ ਲੰਗਰਵਾਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਇੰਦਰੇਸ਼ ਕੁਮਾਰ ਦੇਸ਼ ਦੀ ਏਕਤਾ, ਅਖੰਡਤਾ ਅਤੇ ਭਾਈਚਾਰਕ ਸਾਂਝ ਦੇ ਹਾਮੀ- ਗਿੱਲ ਅਗਲੀ ਖ਼ਬਰ ਮਨਰੇਗਾ ਦਿਹਾੜੀਦਾਰਾਂ ਵਲੋਂ ਕੰਮ ਦੀ ਡਿਜੀਟਲ ਪ੍ਰਣਾਲੀ 'ਚ ਕੀਤੇ ਬਦਲਾਵਾਂ ਵਿਰੁੱਧ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।