ਵਡਾਲਾ ਗ੍ਰੰਥੀਆਂ, 18 ਫਰਵਰੀ (ਗੁਰਪ੍ਰਤਾਪ ਸਿੰਘ ਕਾਹਲੋਂ)-ਬਲਾਕ ਬਟਾਲਾ ਦੇ ਪਿੰਡ ਬਾਜ਼ੀਗਰ ਬਸਤੀ ਥਿੰਦ ਵਿਖੇ ਸਰਪੰਚ ਕਰਮ ਸਿੰਘ ਦੀ ਅਗਵਾਈ ਹੇਠ ਮਨਰੇਗਾ ਦਿਹਾੜੀਦਾਰ ਕਾਮਿਆਂ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਗਈ | ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਾਰੰਟੀ ਯੋਜਨਾ (ਮਨਰੇਗਾ) ਅਧੀਨ ਕੰਮ ਦੀ ਡਿਜ਼ੀਟਲ ਪ੍ਰਣਾਲੀ ਵਿਚ ਕੀਤੇ ਨਵੇਂ ਬਦਲਾਅ ਗਰੀਬ ਤੇ ਮਿਹਨਤੀ ਵਰਗ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਹਨ | ਮਜ਼ਦੂਰਾਂ ਨੇ ਦੋਸ਼ ਲਾਇਆ ਕਿ ਆਨਲਾਈਨ ਹਾਜ਼ਰੀ ਤੇ ਮੋਬਾਈਲ ਐਪ ਰਾਹੀਂ ਨਿਗਰਾਨੀ ਦੀ ਪ੍ਰਕਿਰਿਆ ਨੇ ਬਜ਼ੁਰਗ, ਅਨਪੜ੍ਹ ਤੇ ਤਕਨੀਕੀ ਸਹੂਲਤਾਂ ਤੋਂ ਵਾਂਝੇ ਕਾਮਿਆਂ ਨੂੰ ਕੰਮ ਤੋਂ ਬਾਹਰ ਧੱਕਣਾ ਸ਼ੁਰੂ ਕਰ ਦਿੱਤਾ ਹੈ | ਸਰਪੰਚ ਕਰਮ ਸਿੰਘ ਅਤੇ ਹੋਰ ਮਜ਼ਦੂਰ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਹ ਤਾਨਾਸ਼ਾਹੀ ਫ਼ੈਸਲੇ ਵਾਪਸ ਨਾ ਲਏ ਗਏ ਤਾਂ ਸੰਘਰਸ਼ ਨੂੰ ਪਿੰਡ ਪੱਧਰ ਤੋਂ ਜ਼ਿਲ੍ਹਾ ਪੱਧਰ ਤੱਕ ਫੈਲਾਇਆ ਜਾਵੇਗਾ | ਇਸ ਮੌਕੇ ਅਨੂੰ, ਪਰਮਜੀਤ ਕੌਰ, ਬੇਵੀ, ਕੰਵਲਜੀਤ ਕੌਰ, ਕਿੰਦਰ, ਸੀਤੋ, ਬਬਲੀ, ਕਸ਼ਮੀਰ ਸਿੰਘ, ਕਰਮ ਸਿੰਘ, ਦਲਬੀਰ ਸਿੰਘ, ਸਤਪਾਲ, ਜਰਨੈਲ, ਰਵੀ ਕੁਮਾਰ, ਚਮਨ ਲਾਲ, ਸੁਰਮੀ ਅਤੇ ਬੰਤਾ ਰਾਮ ਆਦਿ ਹਾਜ਼ਰ ਸਨ |