17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਏਅਰਟੈੱਲ ਦੇ 5ਜੀ ਟਾਵਰ ਤੋਂ 3 ਲੱਖ ਦਾ ਸੈਮਸੰਗ ਕਾਰਡ ਚੋਰੀ

ਅਜੀਤ ਡੈਸਕ 19-02-2026
ਵਡਾਲਾ ਗ੍ਰੰਥੀਆਂ, 18 ਫਰਵਰੀ (ਗੁਰਪ੍ਰਤਾਪ ਸਿੰਘ ਕਾਹਲੋਂ)-ਪਿੰਡ ਤਲਵੰਡੀ ਝੁੰਗਲਾ ਵਿਖੇ ਲੱਗੇ ਏਅਰਟੈਲ ਦੇ 5ਜੀ ਟਾਵਰ ਤੋਂ ਕੀਮਤੀ ਉਪਕਰਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਥਾਣਾ ਪੁਲਿਸ ਵਲੋਂ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਰਿਟਾਇਰ ਕੈਪਟਨ ਨਰਿੰਦਰ ਸਿੰਘ, ਜੋ ਕਿ ਇੰਡਸ ਕੰਪਨੀ ਲਿਮਟਿਡ ਵਿੱਚ ਬਤੌਰ ਸਿਕਿਉਰਟੀ ਅਫਸਰ ਤਾਇਨਾਤ ਹਨ, ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ 'ਚ ਕੰਪਨੀ ਦੇ ਸਾਰੇ ਟਾਵਰਾਂ ਦੀ ਨਿਗਰਾਨੀ ਉਨ੍ਹਾਂ ਦੇ ਅਧੀਨ ਹੈ | ਉਨ੍ਹਾਂ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਮੋਹਾਲੀ ਸਥਿਤ ਹੈਡਕੁਆਰਟਰ ਤੋਂ ਸੂਚਨਾ ਮਿਲੀ ਕਿ ਤਲਵੰਡੀ ਝੁੰਗਲਾ ਵਿਖੇ ਲੱਗੇ ਏਅਰਟੈਲ ਟਾਵਰ ਦੀ 5ਜੀ ਸੇਵਾ ਬੰਦ ਹੈ | ਉਹ ਆਪਣੇ ਗਨਮੈਨ ਪ੍ਰਦੀਪ ਸਿੰਘ ਅਤੇ ਬੌਸਰ ਬਲਬੀਰ ਸਿੰਘ ਨਾਲ ਮੌਕੇ 'ਤੇ ਪਹੁੰਚੇ ਤਾਂ ਦੇਖਿਆ ਕਿ ਬੀ.ਡੀ.ਐਸ.ਦਾ ਤਾਲਾ ਕੱਟਿਆ ਹੋਇਆ ਸੀ ਤੇ 5ਜੀ ਨਾਲ ਸੰਬੰਧਿਤ ਸੈਮਸੰਗ ਕੰਪਨੀ ਦਾ ਕੀਮਤੀ ਕਾਰਡ ਚੋਰੀ ਕਰ ਲਿਆ ਗਿਆ ਹੈ | ਚੋਰੀ ਹੋਏ ਕਾਰਡ ਦੀ ਕੀਮਤ ਕਰੀਬ 3 ਲੱਖ ਰੁਪਏ ਦੱਸੀ ਗਈ ਹੈ | ਰਿਟਾਇਰ ਕੈਪਟਨ ਨਰਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਇਹ ਚੋਰੀ ਕਿਸੇ ਆਮ ਚੋਰ ਵਲੋਂ ਨਹੀਂ ਕੀਤੀ ਗਈ ਲੱਗਦੀ, ਕਿਉਂਕਿ 5ਜੀ ਕਾਰਡ ਚੋਰੀ ਦੇ ਪੰਜਾਬ ਵਿੱਚ ਹੋਰ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਪਹਿਲਾਂ ਅਜਿਹੇ ਕੇਸਾਂ ਵਿੱਚ ਜਲੰਧਰ ਪੁਲਿਸ ਵਲੋਂ ਕੁਝ ਚੋਰਾਂ ਨੂੰ ਟਰੇਸ ਵੀ ਕੀਤਾ ਗਿਆ ਸੀ | ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਜਲੰਧਰ ਪੁਲਿਸ ਦੀ ਮਦਦ ਲਈ ਜਾਵੇ ਤਾਂ ਜੋ ਇਸ ਸੁਚੱਜੇ ਗਿਰੋਹ ਨੂੰ ਕਾਬੂ ਕਰਕੇ ਅੱਗੇ ਤੋਂ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ | ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਜੀ ਦੀ ਯਾਦ 'ਚ ਗੁਰਮਤਿ ਸਮਾਗਮ 22 ਨੂੰ ਅਗਲੀ ਖ਼ਬਰ ਕੱਲ੍ਹ ਗੜ੍ਹੀ ਵਲੋਂ ਸ਼ਿਵ ਕੁਮਾਰ ਆਡੀਟੋਰੀਅਮ ਬਟਾਲਾ ਵਿਖੇ ਅਦਾਲਤ ਲਗਾਈ ਜਾਵੇਗੀ-ਜੈਤੋਸਰਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।