17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਕੱਲ੍ਹ ਗੜ੍ਹੀ ਵਲੋਂ ਸ਼ਿਵ ਕੁਮਾਰ ਆਡੀਟੋਰੀਅਮ ਬਟਾਲਾ ਵਿਖੇ ਅਦਾਲਤ ਲਗਾਈ ਜਾਵੇਗੀ-ਜੈਤੋਸਰਜਾ

ਅਜੀਤ ਡੈਸਕ 19-02-2026
ਬਟਾਲਾ, 18 ਫਰਵਰੀ (ਸਤਿੰਦਰ ਸਿੰਘ)-ਐੱਸ.ਸੀ/ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਮਾਸਟਰ ਸਵਿੰਦਰ ਸਿੰਘ ਜੈਤੋ ਸਰਜਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 20 ਫਰਵਰੀ ਨੂੰ ਚੇਅਰਮੈਨ ਐੱਸ.ਸੀ. ਕਮਿਸ਼ਨ ਪੰਜਾਬ ਜਸਵੀਰ ਸਿੰਘ ਗੜ੍ਹੀ ਵਲੋਂ ਸ਼ਿਵ ਕੁਮਾਰ ਆਡੀਟੋਰੀਅਮ ਵਿਖੇ ਅਦਾਲਤ ਲਗਾਈ ਜਾ ਰਹੀ ਹੈ | ਇਸ ਅਦਾਲਤ ਵਿਚ ਲੋਕਾਂ ਦੇ ਵਿਚਾਰ ਅਤੇ ਮੁਸ਼ਿਕਲਾਂ ਸੁਣੀਆਂ ਜਾਣਗੀਆਂ ਤੇ ਉਨ੍ਹਾਂ ਦੇ ਹੱਲ ਦਾ ਯਤਨ ਕੀਤਾ ਜਾਵੇਗਾ | ਇਸ ਸਮੇਂ ਜੈਤੋਸਰਜਾ ਨੇ ਚੇਅਰਮਨ ਗੜ੍ਹੀ ਸਾਹਿਬ ਦਾ ਸਵਾਗਤ ਕਰਨ ਵਾਸਤੇ ਸਾਰੇ ਸਾਥੀਆਂ ਨੂੰ ਪਹੁੰਚਣ ਦੀ ਬੇਨਤੀ ਕੀਤੀ | ਇਸ ਮੌਕੇ ਲੈਕ. ਸਤਨਾਮ ਸਿੰਘ ਬਲਾਕ ਪ੍ਰਧਾਨ ਕਾਦੀਆਂ, ਜਸਪਾਲ ਸਿੰਘ ਭੱਟੀ ਬਲਾਕ ਪ੍ਰਧਾਨ ਬਟਾਲਾ, ਬਲਜਿੰਦਰ ਸਿੰਘ ਸੀ.ਐੱਚ.ਟੀ., ਪੋਹਲਾ ਸਿੰਘ ਬੀ.ਪੀ.ਈ.ਓ. ਕਾਦੀਆਂ-2 ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਏਅਰਟੈੱਲ ਦੇ 5ਜੀ ਟਾਵਰ ਤੋਂ 3 ਲੱਖ ਦਾ ਸੈਮਸੰਗ ਕਾਰਡ ਚੋਰੀ ਅਗਲੀ ਖ਼ਬਰ ਭਾਜਪਾ ਵਲੋਂ ਦਕੋਹਾ ਹਲਕਾ ਸ੍ਰੀ ਹਰਿਗੋਬਿੰਦਪੁਰ ਤੋਂ ਇੰਚਾਰਜ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।