ਬਟਾਲਾ, 18 ਫਰਵਰੀ (ਸਤਿੰਦਰ ਸਿੰਘ)- ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ ਤੇ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ 'ਚ ਗੁਰਦੁਆਰਾ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ ਪਿੰਡ ਗੋਧਰਪੁਰ ਜ਼ਿਲ੍ਹਾ ਗੁਰਦਾਸਪੁਰ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਹੋਣਗੇ | ਇਨ੍ਹਾਂ ਸਮਾਗਮਾਂ ਸੰੰਬੰਧੀ ਜਾਣਕਾਰੀ ਦਿੰਦਿਆ ਬਾਬਾ ਤਰਨਜੀਤ ਸਿੰਘ ਜੀ ਖਾਲਸਾ ਨੇ ਦੱਸਿਆ ਕਿ ਸ਼ਹੀਦ ਸਿੰਘਾਂ ਦੀ ਯਾਦ 'ਚ ਪਾਠੀ ਸਾਹਿਬਾਨਾਂ ਵਲੋਂ ਅੱਜ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਹੋਣਗੇ ਤੇ ਇਨ੍ਹਾਂ ਦੇ ਭੋਗ 21 ਫਰਵਰੀ ਨੂੰ ਪੈਣਗੇ | ਭੋਗ ਉਪਰੰਤ ਖੁੱਲੇ ਪੰਡਾਲਾਂ ਅੰਦਰ ਗੁਰਮਤਿ ਸਮਾਗਮ ਹੋਣਗੇ | ਬਾਬਾ ਤਰਨਜੀਤ ਸਿੰਘ ਜੀ ਖਾਲਸਾ ਨੇ ਦੱਸਿਆ ਕਿ ਸਾਕਾ ਨਨਕਾਣਾ ਸਾਹਿਬ ਸਿੱਖ ਕੌਮ ਲਈ ਨਾ ਭੁਲਣਯੋਗ ਸਾਕਾ ਹੈ | ਬਾਬਾ ਜੀ ਨੇ ਦੱਸਿਆ ਕਿ ਸਿੱਖ ਕੌਮ ਨੂੰ ਬਹੁਤ ਵੱਡੇ ਪੱਧਰ 'ਤੇ ਸ਼ਹੀਦੀ ਦਿਹਾੜੇ ਮਨਾਉਣੇ ਚਾਹੀਦੇ ਹਨ ਤੇ ਵੱਧ ਤੋਂ ਵੱਧ ਇਨ੍ਹਾਂ ਸਮਾਗਮਾਂ 'ਚ ਵੀ ਪਰਿਵਾਰਾਂ ਸਮੇਤ ਸ਼ਮੂਲੀਅਤ ਕਰੋ |