ਬਟਾਲਾ, 18 ਫਰਵਰੀ (ਸਤਿੰਦਰ ਸਿੰਘ)-ਐੱਸ.ਸੀ/ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਮਾਸਟਰ ਸਵਿੰਦਰ ਸਿੰਘ ਜੈਤੋ ਸਰਜਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 20 ਫਰਵਰੀ ਨੂੰ ਚੇਅਰਮੈਨ ਐੱਸ.ਸੀ. ਕਮਿਸ਼ਨ ਪੰਜਾਬ ਜਸਵੀਰ ਸਿੰਘ ਗੜ੍ਹੀ ਵਲੋਂ ਸ਼ਿਵ ਕੁਮਾਰ ਆਡੀਟੋਰੀਅਮ ਵਿਖੇ ਅਦਾਲਤ ਲਗਾਈ ਜਾ ਰਹੀ ਹੈ | ਇਸ ਅਦਾਲਤ ਵਿਚ ਲੋਕਾਂ ਦੇ ਵਿਚਾਰ ਅਤੇ ਮੁਸ਼ਿਕਲਾਂ ਸੁਣੀਆਂ ਜਾਣਗੀਆਂ ਤੇ ਉਨ੍ਹਾਂ ਦੇ ਹੱਲ ਦਾ ਯਤਨ ਕੀਤਾ ਜਾਵੇਗਾ | ਇਸ ਸਮੇਂ ਜੈਤੋਸਰਜਾ ਨੇ ਚੇਅਰਮਨ ਗੜ੍ਹੀ ਸਾਹਿਬ ਦਾ ਸਵਾਗਤ ਕਰਨ ਵਾਸਤੇ ਸਾਰੇ ਸਾਥੀਆਂ ਨੂੰ ਪਹੁੰਚਣ ਦੀ ਬੇਨਤੀ ਕੀਤੀ | ਇਸ ਮੌਕੇ ਲੈਕ. ਸਤਨਾਮ ਸਿੰਘ ਬਲਾਕ ਪ੍ਰਧਾਨ ਕਾਦੀਆਂ, ਜਸਪਾਲ ਸਿੰਘ ਭੱਟੀ ਬਲਾਕ ਪ੍ਰਧਾਨ ਬਟਾਲਾ, ਬਲਜਿੰਦਰ ਸਿੰਘ ਸੀ.ਐੱਚ.ਟੀ., ਪੋਹਲਾ ਸਿੰਘ ਬੀ.ਪੀ.ਈ.ਓ. ਕਾਦੀਆਂ-2 ਆਦਿ ਹਾਜ਼ਰ ਸਨ |