14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਮਹਾਜਨ ਯੂਥ ਵਿੰਗ ਵਲੋਂ ਮਨਾਇਆ ਗਣਤੰਤਰ ਦਿਵਸ

ਅਜੀਤ ਡੈਸਕ 30-01-2026
ਪਠਾਨਕੋਟ, 29 ਜਨਵਰੀ (ਸੰਧੂ)-ਗਣਤੰਤਰ ਦਿਵਸ ਦੇ ਸ਼ੁੱਭ ਮੌਕੇ ਮਹਾਜਨ ਯੂਥ ਵਿੰਗ ਵਲੋਂ ਗਾਂਧੀ ਚੌਕ ਵਿਖੇ ਇਕ ਸ਼ਾਨਦਾਰ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਜਿਸ 'ਚ ਜ਼ਿਲ੍ਹਾ ਪ੍ਰਧਾਨ ਵਿਸ਼ਾਲ ਮਹਾਜਨ ਦੀ ਪ੍ਰਧਾਨਗੀ ਹੇਠ ਰਾਸ਼ਟਰੀ ਝੰਡਾ, ਤਿਰੰਗਾ, ਸਤਿਕਾਰ ਨਾਲ ਲਹਿਰਾਇਆ ਗਿਆ | ਇਸ ਮੌਕੇ ਮੌਜੂਦ ਸਾਰੇ ਅਧਿਕਾਰੀਆਂ, ਵਰਕਰਾਂ ਤੇ ਸਥਾਨਕ ਨਾਗਰਿਕਾਂ ਨੇ ਰਾਸ਼ਟਰੀ ਗੀਤ ਗਾਇਆ ਤੇ ਦੇਸ਼ ਦੇ ਬਹਾਦਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਮਹਾਜਨ ਯੁਵਾ ਵਿੰਗ ਦੇ ਪੰਜਾਬ ਜ਼ੋਨਲ ਚੇਅਰਮੈਨ ਰਾਕੇਸ਼ ਮਹਾਜਨ, ਪੰਜਾਬ ਜ਼ੋਨਲ ਉਪ ਪ੍ਰਧਾਨ ਅਮਰਜੀਤ ਮਹਾਜਨ, ਸੰਸਥਾਪਕ ਸੰਜੂ ਮਹਾਜਨ ਅਤੇ ਸੀਨੀਅਰ ਉਪ ਪ੍ਰਧਾਨ ਰੋਹਿਤ ਮਹਾਜਨ ਨੇ ਸਾਂਝੇ ਤੌਰ 'ਤੇ ਸ਼ਹਿਰ ਦੇ ਸਾਰੇ ਨਾਗਰਿਕਾਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ | ਇਸ ਮੌਕੇ ਸਿਟੀ ਪ੍ਰਧਾਨ ਰਾਕੇਸ਼ ਮਹਾਜਨ, ਕੈਸ਼ੀਅਰ ਪੰਕਜ ਗੁਪਤਾ, ਪ੍ਰੋਜੈਕਟ ਚੇਅਰਮੈਨ ਸੁਧੀਰ ਗੁਪਤਾ, ਸੀਨੀਅਰ ਮੀਤ ਪ੍ਰਧਾਨ ਰੋਹਿਤ ਮਹਾਜਨ, ਜ਼ਿਲ੍ਹਾ ਜਨਰਲ ਸਕੱਤਰ ਐਡਵੋਕੇਟ ਕੇਤਨ ਮਹਾਜਨ, ਦੱਖਣੀ ਮੰਡਲ ਪ੍ਰਧਾਨ ਵਿਸ਼ਾਲ ਗੁਪਤਾ, ਸਕੱਤਰ ਲਵੀਸ਼ ਮਹਾਜਨ, ਵਿਕਰਾਂਤ ਮਹਾਜਨ, ਵਿਕਾਸ ਮਹਾਜਨ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਏਾਜਲਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ 'ਪੰਜਾਬ ਦੇ ਹੜ੍ਹਾਂ ਤੋਂ ਬਾਅਦ ਲੋਕਾਂ ਦਾ ਸੰਘਰਸ਼' ਨਾਟਕ ਰਿਹਾ ਖਿੱਚ ਦਾ ਕੇਂਦ... ਅਗਲੀ ਖ਼ਬਰ ਇੰਪਰੂਵਮੈਂਟ ਟਰੱਸਟ ਦੇ ਨਵ-ਨਿਯੁਕਤ ਚੇਅਰਮੈਨ ਸੌਰਭ ਬਹਿਲ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।