14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਪਿੰਡ ਦਰਸ਼ੋਪੁਰ ਨੂੰ ਕੈਬਨਿਟ ਮੰਤਰੀ ਕਟਾਰੂਚੱਕ ਨੇ ਦਿੱਤਾ ਕਮਿਊਨਿਟੀ ਹਾਲ ਦਾ ਤੋਹਫ਼ਾ 7 ਲੱਖ ਦੀ ਲਾਗਤ ਨਾਲ ਤਿਆਰ ਕਮਿਊਨਿਟੀ ਹਾਲ ਲੋਕਾਂ ਨੂੰ ਕੀਤਾ ਸਮਰਪਿਤ

ਤਾਰਾਗੜ੍ਹ, 13 ਅਕਤੂਬਰ (ਸੋਹਨ ਲਾਲ)-ਪਿੰਡ ਦਰਸ਼ੋਪੁਰ ਵਿਖੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਨਵੇਂ ਬਣਾਏ ਕਮਿਊਨਿਟੀ ਹਾਲ ਦਾ ਉਦਘਾਟਨ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਲਗਭਗ 7 ਲੱਖ ਦੀ ਲਾਗਤ ਨਾਲ ਤਿਆਰ ਕੀਤੇ ਕਮਿਊਨਿਟੀ ਹਾਲ ਨਾਲ ਪਿੰਡ ਵਾਸੀਆਂ ਨੂੰ ਆਪਣੇ ਸਮਾਜਿਕ ਤੇ ਸਾਂਝੇ ਸਮਾਗਮ ਕਰਵਾਉਣ ਲਈ ਸੁਵਿਧਾਜਨਕ ਸਥਾਨ ਮਿਲੇਗਾ।

ਕਮਿਊਨਿਟੀ ਹਾਲ ਦਾ ਉਦਘਾਟਨ ਕਰਦੇ ਹੋਏ ਕੈਬਨਿਟ ਮੰਤਰੀ ਕਟਾਰੂਚੱਕ । ਤਸਵੀਰ : ਸੋਹਨ ਲਾਲ 14-10-2026
ਤਾਰਾਗੜ੍ਹ, 13 ਅਕਤੂਬਰ (ਸੋਹਨ ਲਾਲ)-ਪਿੰਡ ਦਰਸ਼ੋਪੁਰ ਵਿਖੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਨਵੇਂ ਬਣਾਏ ਕਮਿਊਨਿਟੀ ਹਾਲ ਦਾ ਉਦਘਾਟਨ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਲਗਭਗ 7 ਲੱਖ ਦੀ ਲਾਗਤ ਨਾਲ ਤਿਆਰ ਕੀਤੇ ਕਮਿਊਨਿਟੀ ਹਾਲ ਨਾਲ ਪਿੰਡ ਵਾਸੀਆਂ ਨੂੰ ਆਪਣੇ ਸਮਾਜਿਕ ਤੇ ਸਾਂਝੇ ਸਮਾਗਮ ਕਰਵਾਉਣ ਲਈ ਸੁਵਿਧਾਜਨਕ ਸਥਾਨ ਮਿਲੇਗਾ। ਜ਼ਿਕਰਯੋਗ ਹੈ ਕਿ ਪਿੰਡ ਦਰਸ਼ੋਪੁਰ ਦੇ ਲੋਕਾਂ ਵਲੋਂ ਲੰਬੇ ਸਮੇਂ ਤੋਂ ਅਜਿਹੀ ਸਾਂਝੀ ਥਾਂ ਦੀ ਮੰਗ ਕੀਤੀ ਜਾ ਰਹੀ ਸੀ। ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪਿੰਡ ਦਰਸ਼ੋਪੁਰ ਵਿਖੇ ਕਮਿਊਨਿਟੀ ਹਾਲ ਲੋਕਾਂ ਨੂੰ ਸਮਰਪਿਤ ਕਰਨਾ ਉਨ੍ਹਾਂ ਲਈ ਖੁਸ਼ੀ ਦੀ ਗੱਲ ਹੈ ਤੇ ਇਹ ਕਮਿਊਨਿਟੀ ਹਾਲ ਸਿਰਫ਼ ਇਕ ਇਮਾਰਤ ਨਹੀਂ, ਸਗੋਂ ਪਿੰਡ ਦੇ ਲੋਕਾਂ ਦੇ ਦੁੱਖ-ਸੁੱਖ ਸਾਂਝੇ ਕਰਨ ਤੇ ਆਪਸੀ ਵਿਚਾਰ-ਵਟਾਂਦਰੇ ਦਾ ਕੇਂਦਰ ਬਣੇਗਾ। ਅਜਿਹੀਆਂ ਸਾਂਝੀਆਂ ਥਾਵਾਂ ਪਿੰਡਾਂ ਦੇ ਸਮਾਜਿਕ ਜੀਵਨ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਲੋਕਾਂ ’ਚ ਏਕਤਾ ਤੇ ਭਾਈਚਾਰੇ ਦੀ ਭਾਵਨਾ ਨੂੰ ਉਤਸ਼ਾਹਿਤ ਕਰਦੀਆਂ ਹਨ। ਕੈਬਨਿਟ ਮੰਤਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਹਲਕਾ ਭੋਆ ਦੇ ਵਿਕਾਸ ਲਈ ਲੋੜੀਂਦੇ ਫੰਡ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਦੇ ਨਤੀਜੇ ਵਜੋਂ ਹਲਕੇ ਦੇ ਪਿੰਡਾਂ ’ਚ ਵੱਖ-ਵੱਖ ਬੁਨਿਆਦੀ ਸਹੂਲਤਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਗ੍ਰਾਮ ਪੰਚਾਇਤ ਦਰਸ਼ੋਪੁਰ ਤੇ ਪਿੰਡ ਵਾਸੀਆਂ ਨੂੰ ਕਮਿਊਨਿਟੀ ਹਾਲ ਦੀ ਉਸਾਰੀ ਮੁਕੰਮਲ ਹੋਣ ’ਤੇ ਵਧਾਈ ਦਿੱਤੀ ਤੇ ਸਾਂਝੀ ਇਮਾਰਤ ਦੀ ਸਹੀ ਵਰਤੋਂ ਕਰਨ ਦੀ ਅਪੀਲ ਕੀਤੀ। ਇਸ ਮੌਕੇ ਨਰੇਸ਼ ਸੈਣੀ ਸਕੱਤਰ ਮਾਝਾ ਜ਼ੋਨ ਪੰਜਾਬ ਬੀ.ਸੀ ਸੈੱਲ, ਗੁਰਪ੍ਰੀਤ ਕੌਰ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਖੁਸ਼ਵੀਰ ਕਾਟਲ ਚੇਅਰਮੈਨ ਖੇਤੀਬਾੜੀ ਵਿਕਾਸ ਬੈਂਕ, ਸਰਪੰਚ ਵੰਦਨਾ ਠਾਕੁਰ, ਸੋਹਣ ਲਾਲ ਭਟੋਆ ਚੇਅਰਮੈਨ ਬਲਾਕ ਸੰਮਤੀ ਬਮਿਆਲ, ਬੀ.ਡੀ.ਪੀ.ਓ ਨੀਰੂ ਬਾਲਾ, ਸਰਪੰਚ ਰਤਨਗੜ੍ਹ ਪ੍ਰੇਮ, ਦਵਿੰਦਰ ਸਿੰਘ ਲਸਿਆਣ, ਸੋਹਨ ਸਿੰਘ, ਪਿੰਡ ਗੋਲ ਦੇ ਸਰਪੰਚ ਬਲਰਾਮ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਪਠਾਨਕੋਟ ਪੁਲਿਸ ਦੀ ਵੱਡੀ ਕਾਰਵਾਈ-ਦੋ ਮੁਲਜ਼ਮਾਂ ਕੋਲੋਂ ਹੈਰੋਇਨ ਬਰਾਮਦ ਪਾਕਿਸਤਾਨੀ ਸਮੱਗਲਰਾਂ ਨਾਲ ਸੰਪਰਕ ਹੋਣ ਦਾ ਸ਼ੱ... ਅਗਲੀ ਖ਼ਬਰ ਮਿਸ਼ਨ 2027 ਨਸ਼ਾ, ਰੁਜ਼ਗਾਰ ਤੇ ਕਿਸਾਨਾਂ ਦੇ ਮੁੱਦਿਆਂ ’ਤੇ ਕਾਂਗਰਸ ਦਾ ਫੋਕਸ ਚੋਣ ਮਨੋਰਥ ਪੱਤਰ ਵਿਚ ਵੱਡੇ ਐਲਾਨ ਦੀ ਤਿਆਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।