14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਏਾਜਲਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ 'ਪੰਜਾਬ ਦੇ ਹੜ੍ਹਾਂ ਤੋਂ ਬਾਅਦ ਲੋਕਾਂ ਦਾ ਸੰਘਰਸ਼' ਨਾਟਕ ਰਿਹਾ ਖਿੱਚ ਦਾ ਕੇਂਦਰ

ਅਜੀਤ ਡੈਸਕ 30-01-2026
ਪਠਾਨਕੋਟ, 29 ਜਨਵਰੀ (ਸੰਧੂ)-ਏਾਜਲਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ 'ਤੇ ਇਕ ਪ੍ਰੇਰਨਾਦਾਇਕ ਪ੍ਰੋਗਰਾਮ ਪੇਸ਼ ਕੀਤਾ | ਏਾਜਲਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸਰਕਾਰ ਦੁਆਰਾ ਆਯੋਜਿਤ ਗਣਤੰਤਰ ਦਿਵਸ ਸਮਾਗਮਾਂ 'ਚ ਉਤਸ਼ਾਹ ਨਾਲ ਹਿੱਸਾ ਲਿਆ ਤੇ ਆਪਣੀ ਪ੍ਰਭਾਵਸ਼ਾਲੀ ਪੇਸ਼ਕਾਰੀ ਨਾਲ ਸਾਰਿਆਂ ਨੂੰ ਮੋਹਿਤ ਕੀਤਾ | ਪ੍ਰੋਗਰਾਮ ਦਾ ਮੁੱਖ ਵਿਸ਼ਾ 'ਪੰਜਾਬ ਦੇ ਹੜ੍ਹਾਂ ਤੋਂ ਬਾਅਦ ਲੋਕਾਂ ਦਾ ਸੰਘਰਸ਼ ਤੇ ਪੁਨਰ ਉਥਾਨ' ਸੀ | ਨਾਟਕ ਪੇਸ਼ਕਾਰੀ ਰਾਹੀਂ ਵਿਦਿਆਰਥੀਆਂ ਨੇ ਇਹ ਸੁਨੇਹਾ ਦਿੱਤਾ ਕਿ ਸਰਕਾਰ ਦੇ ਸਮਰਥਨ, ਆਮ ਲੋਕਾਂ ਦੀ ਹਿੰਮਤ, ਮੀਡੀਆ ਦੇ ਸਕਾਰਾਤਮਿਕ ਯੋਗਦਾਨ ਤੇ ਪ੍ਰਸਿੱਧ ਸ਼ਖ਼ਸੀਅਤਾਂ ਦੇ ਸਮਰਥਨ ਨਾਲ ਪੰਜਾਬ ਇਸ ਮੁਸ਼ਕਿਲ ਸਥਿਤੀ ਵਿਚੋਂ ਉੱਭਰ ਕੇ ਇਕ ਨਵਾਂ ਰਸਤਾ ਤਿਆਰ ਕੀਤਾ ਹੈ | ਇਸ ਪਵਿੱਤਰ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਮੁੱਖ ਮਹਿਮਾਨ ਸਨ | ਉਨ੍ਹਾਂ ਦੇ ਨਾਲ ਡੀ.ਸੀ. ਡਾ: ਪਲਵੀ, ਡੀ.ਈ.ਓ. ਕਮਲਦੀਪ ਕੌਰ, ਖੇਡ ਕੋਆਰਡੀਨੇਟਰ ਅਰੁਣ ਕੁਮਾਰ ਤੇ ਹੋਰ ਵਿਸ਼ੇਸ਼ ਮਹਿਮਾਨ ਵੀ ਸਨ | ਸਕੂਲ ਪਿ੍ੰਸੀਪਲ ਸ਼ੀਤਲ ਕਟੋਚ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਸਕੂਲ ਚੇਅਰਮੈਨ ਗੁਰਕਿ੍ਪਾਲ ਸਿੰਘ ਢਿੱਲੋਂ ਨੇ ਸਾਰੇ ਭਾਗੀਦਾਰਾਂ ਅਤੇ ਪ੍ਰਬੰਧਕਾਂ ਨੂੰ ਇਕ ਸਫਲ ਸਮਾਗਮ ਲਈ ਵਧਾਈ ਦਿੱਤੀ |
ਪਿਛਲੀ ਖ਼ਬਰ ਕਪੂਰਥਲਾ ਸਬ-ਡਵੀਜ਼ਨ ਦੀਆਂ ਵਿੱਦਿਅਕ ਸੰਸਥਾਵਾਂ 'ਚ ਅੱਜ ਅੱਧੇ ਦਿਨ ਦੀ ਛੁੱਟੀ ਅਗਲੀ ਖ਼ਬਰ ਮਹਾਜਨ ਯੂਥ ਵਿੰਗ ਵਲੋਂ ਮਨਾਇਆ ਗਣਤੰਤਰ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।