14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਇੰਪਰੂਵਮੈਂਟ ਟਰੱਸਟ ਦੇ ਨਵ-ਨਿਯੁਕਤ ਚੇਅਰਮੈਨ ਸੌਰਭ ਬਹਿਲ ਦਾ ਸਨਮਾਨ

ਅਜੀਤ ਡੈਸਕ 30-01-2026
ਪਠਾਨਕੋਟ, 29 ਜਨਵਰੀ (ਸੰਧੂ)-ਵਾਰੀਅਰਜ਼ ਸੋਸ਼ਲ ਵੈਲਫੇਅਰ ਕਲੱਬ ਵਲੋਂ ਪ੍ਰਧਾਨ ਸੁਸ਼ੀਲ ਮਹਿੰਦਰੂ ਦੀ ਅਗਵਾਈ 'ਚ ਇੰਪਰੂਵਮੈਂਟ ਟਰੱਸਟ ਪਠਾਨਕੋਟ ਦੇ ਨਵ-ਨਿਯੁਕਤ ਚੇਅਰਮੈਨ ਸੌਰਭ ਬਹਿਲ ਨੂੰ ਬੁੱਕਾ ਭੇਟ ਕਰਕੇ ਤੇ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ | ਸਨਮਾਨਿਤ ਕਰਨ ਵਾਲਿਆਂ ਵਿਚ ਸਰਪ੍ਰਸਤ ਉਮੇਸ਼ ਕੋਹਲੀ ਤੇ ਰਮਨ ਹਾਂਡਾ, ਡਾ: ਓ.ਪੀ. ਵਿੱਗ, ਡਾ: ਰਾਕੇਸ਼ ਮਹਿੰਦਰੂ, ਦੀਪਕ ਕੱਕੜ, ਲਲਿਤ ਤ੍ਰੇਹਨ, ਜਗਦੀਸ਼ ਕੋਹਲੀ, ਸੰਜੇ ਆਨੰਦ, ਉੱਜਵਲ ਭੰਡਾਰੀ, ਸੰਦੀਪ ਕਪੂਰ, ਪੁਨੀਤ ਕਪੂਰ ਤੇ ਨੀਰਜ ਸੇਖੜੀ ਆਦਿ ਸ਼ਾਮਿਲ ਸਨ | ਕਲੱਬ ਦੇ ਪ੍ਰਧਾਨ ਸੁਸ਼ੀਲ ਮਹਿੰਦਰੂ ਨੇ ਕਿਹਾ ਕਿ ਸੌਰਭ ਬਹਿਲ ਜੋ ਕਿ ਚੰਗੀ ਛਵੀ ਦੇ ਮਾਲਕ ਹਨ ਅਤੇ ਅਕਸਰ ਹੀ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਦੇ ਰਹਿੰਦੇ ਹਨ | ਉਨ੍ਹਾਂ ਦੀ ਸਮਾਜਿਕ ਅਤੇ ਲੋਕ ਪੱਖੀ ਸੋਚ ਨੂੰ ਲੈ ਕੇ ਪੰਜਾਬ ਸਰਕਾਰ ਨੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਪਦ ਵਜੋਂ ਨਿਵਾਜਿਆ ਹੈ | ਸੁਸ਼ੀਲ ਮਹਿੰਦਰੂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਸ਼ਹਿਰ ਦੀ ਭਲਾਈ ਅਤੇ ਸੁੰਦਰਤਾ ਨੂੰ ਲੈ ਕੇ ਵਾਰੀਅਰਜ਼ ਸੋਸ਼ਲ ਵੈਲਫੇਅਰ ਕਲੱਬ ਹਮੇਸ਼ਾ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਦੇਵੇਗੀ |
ਪਿਛਲੀ ਖ਼ਬਰ ਮਹਾਜਨ ਯੂਥ ਵਿੰਗ ਵਲੋਂ ਮਨਾਇਆ ਗਣਤੰਤਰ ਦਿਵਸ ਅਗਲੀ ਖ਼ਬਰ ਗੁਰਦੁਆਰਾ ਦਮਦਮਾ ਸਾਹਿਬ ਮੀਰਪੁਰ ਕਾਲੋਨੀ ਵਿਖੇ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।