14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਪ੍ਰੈਜ਼ੀਟੇਸ਼ਨ ਪਬਲਿਕ ਸਕੂਲ ਦੀ ਖਿਡਾਰਨ ਨੰਦਨੀ ਨੇ 'ਖੇਲੋ ਇੰਡੀਆ' ਮੁਕਾਬਲੇ 'ਚ ਜਿੱਤਿਆ ਸੋਨੇ ਦਾ ਤਗਮਾ

ਅਜੀਤ ਡੈਸਕ 30-01-2026
ਸ਼ਾਹਪੁਰ ਕੰਢੀ, 29 ਜਨਵਰੀ (ਰਣਜੀਤ ਸਿੰਘ)-ਪ੍ਰੈਜੇਟੇਸ਼ਨ ਪਬਲਿਕ ਸਕੂਲ ਦੀ ਖਿਡਾਰਨ ਨੰਦਨੀ ਪਠਾਨੀਆ ਨੇ 'ਖੇਲੋ ਇੰਡੀਆ' ਕਿੱਕ ਬਾਕਸਿੰਗ ਮਹਿਲਾ ਲੀਗ 'ਚ ਸੋਨੇ ਦਾ ਤਗਮਾ ਜਿੱਤ ਕੇ ਸਕੂਲ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਜਿਸ ਦਾ ਸਕੂਲ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ | ਸਕੂਲ ਦੀ ਚੇਅਰਪਰਸਨ ਰੇਨੰੂ ਸ਼ਰਮਾ, ਪ੍ਰਧਾਨ ਦਵਿੰਦਰ ਸ਼ਰਮਾ ਤੇ ਪਿ੍ੰਸੀਪਲ ਰਵਿੰਦਰ ਕੌਰ ਨੇ ਉਸ ਨੰੂ ਸਨਮਾਨਿਤ ਕੀਤਾ | ਸਕੂਲ ਦੀ ਚੇਅਰਪਰਸਨ ਰੇਨੰੂ ਸ਼ਰਮਾ ਨੇ ਦੱਸਿਆ ਕਿ ਸਕੂਲ 'ਚ ਖਿਡਾਰੀਆਂ ਨੰੂ ਵਿਸ਼ੇਸ਼ ਸਹੂਲਤਾਂ ਦਿੱਤੀਆਂ ਗਈਆਂ ਹਨ | ਕੋਚ ਦੀ ਪੱਕੇ ਤੌਰ 'ਤੇ ਨਿਯੁਕਤੀ ਕੀਤੀ ਗਈ ਹੈ | ਨੰਦਨੀ ਨੇ ਆਪਣਾ ਸਫਲਤਾ ਦਾ ਸਿਹਰਾ ਆਪਣੀ ਸਕੂਲ ਮੈਨੇਜਮੈਂਟ, ਕੋਚ ਤੇ ਆਪਣੇ ਮਾਤਾ-ਪਿਤਾ ਨੰੂ ਦਿੱਤਾ | ਸਕੂਲ ਮੈਨੇਜਮੈਂਟ ਨੇ ਉਸ ਨੰੂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਵਾਈਸ ਚੇਅਰਪਰਸਨ ਨਵਿਦੱਤਾ ਸੰਧੂ, ਰਜਨੀ ਵਾਲੀਆ, ਏਕਤਾ, ਪਰਮਿੰਦਰ, ਸੋਨੀਆ ਕਾਟਲ, ਰਸ਼ਮੀ, ਭਾਵਨਾ, ਕੁਮਾਰ ਸ਼ਾਨੰੂ ਪਰਮਜੀਤ ਸਿੰਘ, ਅਮਿਤ ਕੁਮਾਰ, ਟੀਨਾ, ਸ਼ਕਸੀ, ਨਰਿੰਦਰ ਸਿੰਘ, ਬਬੀਤਾ ਅਤੇ ਪੂਜਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਕਾਂਗਰਸੀ ਵਰਕਰਾਂ ਨਾਲ ਗਣਤੰਤਰ ਦਿਵਸ ਮੌਕੇ ਤਿਰੰਗਾ ਝੰਡਾ ਲਹਿਰਾਇਆ ਅਗਲੀ ਖ਼ਬਰ ਨਗਰ ਨਿਗਮ ਦੀ ਸੀਲ ਕਾਲੋਨੀ ਦੀ ਉਸਾਰੀ 'ਤੇ ਚੱਲ ਰਹੇ ਕੰਮ ਦਾ ਇਕ ਹਫ਼ਤਾ ਬੀਤਣ ਬਾਅਦ ਵੀ ਕਾਰਵਾਈ ਠੰਢੇ ਬਸਤੇ 'ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।