ਤਾਰਾਗੜ੍ਹ, 29 ਜਨਵਰੀ (ਸੋਹਨ ਲਾਲ)-ਹਲਕਾ ਭੋਆ ਕਾਂਗਰਸ ਦਫ਼ਤਰ ਵਿਚ 77ਵੇਂ ਗਣਤੰਤਰ ਦਿਵਸ ਮੌਕੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ | ਸਮਾਗਮ ਦੀ ਪ੍ਰਧਾਨਗੀ ਸਾਬਕਾ ਸੈਨਿਕ ਚੰਦਰ ਆਸੂ ਸ਼ਰਮਾ ਨੇ ਕੀਤੀ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸਾਬਕਾ ਵਿਧਾਇਕ ਜੋਗਿੰਦਰ ਪਾਲ ਹਾਜ਼ਰ ਹੋਏ | ਸਮਾਗਮ ਦੌਰਾਨ ਉਨ੍ਹਾਂ ਨੇ ਕਾਂਗਰਸ ਦਫ਼ਤਰ ਵਿਚ ਤਿਰੰਗਾ ਝੰਡਾ ਲਹਿਰਾ ਕੇ ਦੇਸ਼ ਵਾਸੀਆਂ ਨੰੂ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਸਰਪੰਚ ਪਿੰਦਾ, ਨਰਿੰਦਰ ਪਾਲ, ਦਵਿੰਦਰ ਸਿੰਘ, ਗੌਤਮ ਭਗਵਾਨਸਰ, ਸਰਪੰਚ ਕਾਲਾ ਸੁੰਦਰਚੱਕ, ਰਵੀ ਭੂਸ਼ਣ, ਖਾਪਰ ਜੋਨੀ ਕੁਮਾਰ, ਮੁੰਨਾ ਠਾਕੁਰ, ਮਨੀਸ਼ ਕੁਮਾਰ, ਹਰਿਦਵਾਰ ਸਿੰਘ, ਗੋਲਡੀ ਕੁਮਾਰ, ਐਡਵੋਕੇਟ ਨਰਿੰਦਰ ਕੁਮਾਰ, ਜੋਗਿੰਦਰ ਸਿੰਘ ਆਦਿ ਹਾਜ਼ਰ ਸਨ |