ਪਠਾਨਕੋਟ, 29 ਜਨਵਰੀ (ਸੰਧੂ)-ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਅੱਜ ਪਠਾਨਕੋਟ ਮਿਊਾਸੀਪਲ ਕਾਰਪੋਰੇਸ਼ਨ 'ਚ ਮੀਟਿੰਗ ਦਾ ਆਯੋਜਨ ਕੀਤਾ | ਜਿਸ ਵਿਚ ਉਨ੍ਹਾਂ ਨੇ ਸਫ਼ਾਈ ਕਰਮਚਾਰੀਆਂ ਮੀਟਿੰਗ ਕੀਤੀ | ਇਸ ਮੌਕੇ ਜਾਣਕਾਰੀ ਦਿੰਦਿਆਂ ਹੋਇਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਸ.ਡੀ.ਓ. ਜਸਮੀਤ ਸਿੰਘ ਅਤੇ ਜੇ.ਈ. ਹਰਮਨਜੋਤ ਸਿੰਘ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਨ੍ਹਾਂ ਵਲੋਂ ਜ਼ਿਲੇ੍ਹ ਦੀਆਂ ਵੱਖ-ਵੱਖ ਨਗਰ ਕੌਂਸਲਾਂ ਨਗਰ ਨਿਗਮ ਤੇ ਨਗਰ ਪੰਚਾਇਤਾਂ ਵਿਚ ਜਾ ਕੇ ਸਫ਼ਾਈ ਕਰਮਚਾਰੀਆਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਕੂੜਾ ਨਾ ਸਾੜਨ ਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ | ਉਨ੍ਹਾਂ ਨੇ ਦੱਸਿਆ ਕਿ ਕੂੜਾ ਕਰਕਟ ਨੂੰ ਸਾੜਨ ਨਾਲ ਜਿੱਥੇ ਮਨੁੱਖੀ ਸਿਹਤ ਨੂੰ ਨੁਕਸਾਨ ਹੁੰਦਾ ਹੈ, ਨਗਰ ਨਿਗਮ ਦੇ ਸੋਲਿਡ ਵੇਸਟ ਮੈਨੇਜਮੈਂਟ ਐਕਸਪਰਟ ਸੰਦੀਪ ਗੌਤਮ ਨੇ ਕਿਹਾ ਕਿ ਸੋਲਿਡ ਵੇਸਟ ਮੈਨੇਜਮੈਂਟ 2016 ਦੇ ਰੂਲਾਂ ਦੀ ਸਖ਼ਤੀ ਨਾਲ ਪਾਲਨਾ ਕੀਤੀ ਜਾਵੇ ਤੇ ਕੂੜੇ ਨੂੰ ਅੱਗ ਲੱਗਣ ਦੀਆਂ ਘਟਨਾਵਾਂ 'ਤੇ ਕਾਬੂ ਪਾਇਆ ਜਾ ਰਿਹਾ ਹੈ | ਇਸ ਮੌਕੇ ਸੀ.ਐਸ.ਓ. ਵਿਕਰਮਜੀਤ, ਸੀ.ਐਸ.ਓ. ਦੀਪਕ ਕੁਮਾਰ, ਚੀਫ਼ ਸੈਨਟਰੀ ਇੰਸਪੈਕਟਰ ਜਾਨੂ ਚਲੋਤਰਾ, ਸੈਨਟਰੀ ਇੰਸਪੈਕਟਰ ਰਮੇਸ਼ ਦਰੋਗ਼ਾ, ਸੋਲਿਡ ਵੇਸਟ ਮੈਨੇਜਮੈਂਟ ਐਕਸਪਰਟ ਸੰਦੀਪ ਗੌਤਮ, ਕਮਿਊਨਿਟੀ ਫੈਸਿਲੀਟੇਟਰ ਨਵਨੀਤ ਸ਼ਰਮਾ ਅਤੇ ਰਜਨੀ ਸ਼ਰਮਾ ਆਦਿ ਹਾਜ਼ਰ ਸਨ |